India International Punjab

ਸੱਤ ਸਮੁੰਦਰੋਂ ਪਾਰ ਮਿਲਿਆ ਦੇਸ਼ ਨੂੰ ਸਨਮਾਨ,ਭਾਰਤੀ ਮੂਲ ਦੀ ਕੁੜੀ ਦੇ ਹੋ ਰਹੇ ਹਨ ਚਾਰੇ ਪਾਸੇ ਚਰਚੇ

ਅਮਰੀਕਾ :  ਸੱਤ ਸਮੁਦਰੋਂ ਪਾਰ ਇੱਕ ਵਾਰ ਫਿਰ ਤੋਂ ਦੇਸ਼ ਨੂੰ ਮਾਣ ਮਿਲਿਆ ਹੈ । ਅਮਰੀਕਾ ਵਿੱਚ ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਵਿੱਚ ਜੱਜ ਵਜੋਂ ਸਹੁੰ ਚੁੱਕਣ ਵਾਲੀ ਅਮਰੀਕਾ ਦੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ।

ਹਿਊਸਟਨ, ਟੈਕਸਾਸ, ਅਮਰੀਕਾ ਵਿੱਚ ਪੈਦਾ ਹੋਣ ਵਾਲੀ ਮਨਪ੍ਰੀਤ ਮੋਨਿਕਾ ਸਿੰਘ ਹੁਣ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਬੇਲੇਅਰ ਵਿੱਚ ਰਹਿੰਦੀ ਹੈ। ਇਸ ਅਹੁਦੇ ਦੀ ਸਹੁੰ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟੈਕਸਾਸ ਵਿੱਚ ਚੁੱਕੀ ਹੈ।

ਉਹਨਾਂ ਦੇ ਪਿਤਾ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤ ਤੋਂ ਅਮਰੀਕਾ ਚਲੇ ਗਏ ਸਨ। ਭਾਰਤੀ ਪਿਤਾ ਦੀ ਧੀ ਮੋਨਿਕਾ ਸਿੰਘ 20 ਸਾਲਾਂ ਤੋਂ ਵਕੀਲ ਵਜੋਂ ਕੰਮ ਕਰ ਰਹੀ ਸੀ । ਇਸ ਤੋਂ ਇਲਾਵਾ ਉਹ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਕਈ ਨਾਗਰਿਕ ਅਧਿਕਾਰ ਸੰਗਠਨਾਂ ਨਾਲ ਵੀ ਜੁੜੇ ਹੋਏ ਹਨ। ਮਨਪ੍ਰੀਤ ਮੋਨਿਕਾ ਸਿੰਘ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਕਿਹਾ ਕਿ ‘ਇਹ ਮੇਰੇ ਲਈ ਬਹੁਤ ਮਾਈਨੇ ਰੱਖਦਾ ਹੈ ਕਿਉਂਕਿ ਮੈਂ ਹਿਊਸਟਨ ਦੀ ਨੁਮਾਇੰਦਗੀ ਕਰਦਾ ਹਾਂ, ਇਸ ਲਈ ਅਸੀਂ ਖੁਸ਼ ਹਾਂ।

ਸੂਬੇ ਦੇ ਪਹਿਲੇ ਦੱਖਣੀ ਏਸ਼ੀਆਈ ਜੱਜ ਅਤੇ ਭਾਰਤੀ-ਅਮਰੀਕੀ ਜੱਜ ਰਵੀ ਸੰਦਿਲ ਨੇ ਮਨਪ੍ਰੀਤ ਮੋਨਿਕਾ ਸਿੰਘ ਦੇ ਸਹੁੰ ਚੁੱਕ ਸਮਾਗਮ ਦੀ ਪ੍ਰਧਾਨਗੀ ਕੀਤੀ ਤੇ ਇਸ ਮੌਕੇ ਦੌਰਾਨ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਅਦਾਲਤ ਵਿੱਚ ਹਾਜ਼ਰ ਸਨ। ਜਸਟਿਸ ਸੰਦੀਲ ਨੇ ਆਪਣੇ ਸੰਬੋਧਨ ਵਿੱਚ ਇਹਨਾਂ ਪਲਾਂ ਨੂੰ ਸਿੱਖ ਕੌਮ ਲਈ ਬਹੁਤ ਵੱਡੇ ਦੱਸਿਆ ਹੈ ਤੇ ਕਿਹਾ ਹੈ ਕਿ ਮਨਪ੍ਰੀਤ ਨਾ ਸਿਰਫ਼ ਸਿੱਖਾਂ ਦੀ ਰਾਜਦੂਤ ਹੈ, ਸਗੋਂ ਉਹ ਹਰ ਰੰਗ ਦੀਆਂ ਔਰਤਾਂ ਲਈ ਰਾਜਦੂਤ ਹਨ।