ਮੁੰਬਈ : ਇੰਡੀਅਨ ਆਈਡਲ(Indian Idol 13) ਦਾ ਨਵਾਂ ਸੀਜ਼ਨ ਪਰਦੇ ‘ਤੇ ਆਉਣ ਲਈ ਤਿਆਰ ਹੈ। ਸ਼ੋਅ ਵਿੱਚ ਹਿਮੇਸ਼ ਰੇਸ਼ਮੀਆ(Himesh Reshammiya), ਨੇਹਾ ਕੱਕੜ(Neha Kakkar )ਅਤੇ ਵਿਸ਼ਾਲ ਡਡਲਾਨੀ(Vishal Dadlani) ਇੱਕ ਵਾਰ ਫਿਰ ਪ੍ਰਸਿੱਧ ਜੱਜਾਂ ਦੇ ਰੂਪ ਵਿੱਚ ਦਿਖਾਈ ਦੇਣਗੇ। ਮੰਗਲਵਾਰ ਨੂੰ ਸ਼ੋਅ ਲਈ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ। ਸ਼ੋਅ ਦੇ ਹੋਸਟ ਆਦਿਤਿਆ ਨਰਾਇਣ ਦੇ ਨਾਲ ਜੱਜ ਹਿਮੇਸ਼ ਰੇਸ਼ਮੀਆ ਅਤੇ ਨੇਹਾ ਕੱਕੜ ਵੀ ਮੌਜੂਦ ਸਨ। ਇਸ ਦੌਰਾਨ ਉਹ ‘ਇੰਡੀਅਨ ਆਈਡਲ 13’ ਬਾਰੇ ਗੱਲ ਕਰਦੇ ਹੋਏ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਵੀ ਨਜ਼ਰ ਆਏ।

ਗੱਲਬਾਤ ਦੌਰਾਨ ਹਿਮੇਸ਼ ਰੇਸ਼ਮੀਆ ਨੇ ਖੁਲਾਸਾ ਕੀਤਾ ਕਿ ਸ਼ੂਟਿੰਗ ਦੌਰਾਨ ਨੇਹਾ ਕੱਕੜ ਹਮੇਸ਼ਾ ਆਪਣੇ ਪਤੀ ਰੋਹਨਪ੍ਰੀਤ ਸਿੰਘ(Rohanpreet Singh) ਦੀ ਫੋਟੋ ਆਪਣੇ ਮੇਜ਼ ‘ਤੇ ਰੱਖਦੀ ਸੀ। ਵਰਚੁਅਲ ਪ੍ਰੈੱਸ ਕਾਨਫਰੰਸ ਦੌਰਾਨ ਹਿਮੇਸ਼ ਨੇ ਨੇਹਾ ਦੀ ਲੱਤ ਖਿੱਚ ਲਈ ਅਤੇ ਕਿਹਾ ਕਿ ਰੋਹਨਪ੍ਰੀਤ ਦੀ ਫੋਟੋ ਨਜ਼ਰ ਨਹੀਂ ਆ ਰਹੀ ਹੈ। ਹਿਮੇਸ਼ ਰੇਸ਼ਮੀਆ ਨੇ ਕਿਹਾ, “ਮੈਂ ਇਸ ਸੀਜ਼ਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਪਰ ਮੈਂ ਨੇਹਾ ਕੱਕੜ ਤੋਂ ਜਾਣਨਾ ਚਾਹੁੰਦਾ ਹਾਂ ਕਿ ਰੋਹੂ (ਰੋਹਨਪ੍ਰੀਤ) ਦੀ ਫੋਟੋ ਕਿੱਥੇ ਹੈ, ਜੋ ਇੰਡੀਅਨ ਆਈਡਲ ਦੀ ਸ਼ੂਟਿੰਗ ਦੌਰਾਨ ਹਮੇਸ਼ਾ ਤੁਹਾਡੇ ਮੇਜ਼ ‘ਤੇ ਰਹਿੰਦੀ ਸੀ। ਅੱਜ, ਅਸੀਂ ਇੱਕ ਵਰਚੁਅਲ ਇਵੈਂਟ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋ ਰਹੇ ਹਾਂ ਪਰ ਮੈਨੂੰ ਫੋਟੋ ਨਹੀਂ ਦਿਖ ਰਹੀ, ਫੋਟੋ ਕਿੱਥੇ ਗਈ?”

nehakakkar with her Husband
ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ (Instagram @nehakakkar)

ਨੇਹਾ ਕੱਕੜ ਨੇ ਹਿਮੇਸ਼ ਦੇ ਇਸ ਬਿਆਨ ਦਾ ਤੁਰੰਤ ਜਵਾਬ ਦਿੱਤਾ, “ਫੋਟੋਆਂ ਦੀ ਕੋਈ ਲੋੜ ਨਹੀਂ ਹੈ, ਮੈਂ ਅੱਜ ਘਰ ਤੋਂ ਸ਼ੂਟਿੰਗ ਕਰ ਰਹੀ ਹਾਂ, ਇਸ ਲਈ ਉਹ ਮੇਰੇ ਨਾਲ ਦੂਜੇ ਕਮਰੇ ਵਿੱਚ ਹੈ।” ਮਜ਼ਾਕ ਜਾਰੀ ਰਿਹਾ ਅਤੇ ਜਦੋਂ ਆਦਿਤਿਆ ਨਰਾਇਣ ਨੇ ਪੁੱਛਿਆ ਕਿ ਤਿੰਨਾਂ ਵਿੱਚੋਂ ਕਿਸ ਨੂੰ ਖੁਸ਼ ਕਰਨਾ ਸਭ ਤੋਂ ਮੁਸ਼ਕਲ ਹੈ ਤਾਂ ਨੇਹਾ ਨੇ ਮਜ਼ਾਕ ਵਿੱਚ ਕਿਹਾ, “ਮੈਨੂੰ ਖੁਸ਼ ਕਰਨਾ ਬਹੁਤ ਮੁਸ਼ਕਲ ਹੈ। ਮੈਂ ਇੰਨੀ ਮੁਸ਼ਕਿਲ ਖੁਸ਼ ਹੁੰਦੀ ਹਾਂ ਕਿ ਮੈਨੂੰ ਪਾਣੀਪੁਰੀ ਖਿਲਾ ਦਉ, ਮੈਂ ਤੁਹਾਨੂੰ ਸ਼ੋਅ ਵਿੱਚ ਅੱਗੇ ਲੈ ਜਾਵਾਂਗੀ।