India International

ਪੰਜਾਬੀਆਂ ਨੇ ਚੀਨੀਆਂ ਦੀ ਡਾਂਗਾ ਨਾਲ ਕੀਤੀ ਰੱਜ-ਰੱਜ ਕੇ ਸੇਵਾ ! ਇੱਕ-ਇੱਕ ਫੌਜੀ ਨੂੰ ਫੜ-ਫੜ ਕੇ ਸਬਕ ਸਿਖਾਇਆ,ਹੁਣ ਨਹੀਂ ਮਿਲਾਉਂਦੇ ਨਜ਼ਰ

Indian army beat Chinese soldiers entering their territory with sticks

‘ਦ ਖ਼ਾਲਸ ਬਿਊਰੋ : ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਇਕ ਵਾਰ ਫਿਰ ਡੂੰਘਾ ਹੋ ਗਿਆ ਹੈ। ਅਰੁਣਾਚਲ ‘ਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝੜਪ ਦਾ ਵੀਡੀਓ ਸਾਹਮਣੇ ਆਇਆ ਹੈ। ਜਿਵੇਂ ਹੀ ਚੀਨੀ ਫੌਜੀਆਂ ਨੇ ਆਰਜ਼ੀ ਕੰਧ ‘ਤੇ ਲੱਗੇ ਬੈਰੀਕੇਡ ਨੂੰ ਤੋੜ ਕੇ ਭਾਰਤੀ ਇਲਾਕੇ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਤਿਆਰ ਭਾਰਤੀ ਫੌਜਾਂ ਨੇ ਜ਼ਬਰਦਸਤ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਭਜਾ ਦਿੱਤਾ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਭਾਰਤੀ-ਚੀਨੀ ਸੈਨਿਕਾਂ ਵਿਚਾਲੇ ਝੜਪ ਦਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ।

ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਫੌਜੀ ਵਰਦੀ ਵਿੱਚ ਦੋ ਗੁੱਟ ਇੱਕ ਦੂਜੇ ਨਾਲ ਲੜਦੇ ਨਜ਼ਰ ਆ ਰਹੇ ਹਨ।

ਦੋਹਾਂ ਧੜਿਆਂ ਵਿਚਕਾਰ ਵਾੜ ਹੈ। ਦੱਸਿਆ ਜਾ ਰਿਹਾ ਹੈ ਕਿ ਇਹ LAC ਦਾ ਵੀਡੀਓ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਧੱਕਾ ਕਰਨ ਵਾਲੇ ਭਾਰਤ ਅਤੇ ਚੀਨ ਦੇ ਫੌਜੀ ਹਨ। ਇਸ ਵੀਡੀਓ ਵਿੱਚ ਹੰਗਾਮਾ ਦੌਰਾਨ ਪੰਜਾਬੀ ਵਿੱਚ ਗਾਲਾਂ ਵੀ ਸੁਣੀਆਂ ਜਾ ਸਕਦੀਆਂ ਹਨ।

2 ਮਿੰਟ 47 ਸੈਕਿੰਡ ਦੇ ਇਸ ਵੀਡੀਓ ‘ਚ ਭਾਰਤੀ ਫੌਜੀ ਚੀਨੀ ਫੌਜੀਆਂ ਨਾਲ ਜ਼ਬਰਦਸਤ ਲੜ ਰਹੇ ਹਨ। ਚੀਨੀ ਫੌਜੀਆਂ ਦੇ ਹੱਥਾਂ ਵਿੱਚ ਡੰਡੇ ਨਜ਼ਰ ਆ ਰਹੇ ਹਨ। ਮੋਢਿਆਂ ‘ਤੇ ਆਧੁਨਿਕ ਰਾਈਫਲਾਂ ਲਟਕ ਰਹੀਆਂ ਹਨ। ਵੀਡੀਓਗ੍ਰਾਫੀ ਲਈ ਉਹ ਆਪਣੇ ਨਾਲ ਡਰੋਨ ਵੀ ਲੈ ਕੇ ਆਏ ਹਨ। ਇਸ ਤੋਂ ਇਲਾਵਾ ਉਹ ਇਲੈਕਟ੍ਰਿਕ ਬੈਟਨ ਨਾਲ ਲੈਸ ਸਨ। ਇਸ ਲਈ ਭਾਰਤੀ ਫੌਜੀ ਵੀ ਡੰਡੇ ਲੈ ਕੇ ਖੜ੍ਹੇ ਸਨ। ਜਦੋਂ ਉਨ੍ਹਾਂ ਨੇ ਤਾਰ ਤੋੜ ਕੇ ਅੰਦਰ ਵੜਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀ ਜਵਾਨ ਉਸ ‘ਤੇ ਟੁੱਟ ਗਏ। ਜਿਸ ਕਾਰਨ ਚੀਨੀ ਫੌਜੀਆਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ।

ਦਰਅਸਲ 17 ਹਜ਼ਾਰ ਫੁੱਟ ਉੱਚੀ ਚੋਟੀ ‘ਤੇ 300 ਤੋਂ ਵੱਧ ਚੀਨੀ ਫੌਜੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਿਵੇਂ 1999 ਵਿੱਚ ਪਾਕਿਸਤਾਨੀ ਫੌਜ ਨੇ ਕਾਰਗਿਲ ਵਿੱਚ ਕੀਤਾ ਸੀ।

ਦੱਸ ਦੇਈਏ ਕਿ ਲੱਦਾਖ ਵਾਂਗ 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ‘ਚ ਚੀਨੀ ਫੌਜੀਆਂ ਨੇ ਪੂਰੀ ਯੋਜਨਾਬੰਦੀ ਨਾਲ ਭਾਰਤੀ ਖੇਤਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਫੌਜੀਆਂ ਦੇ ਸਾਹਮਣੇ ਉਨ੍ਹਾਂ ਦੀ ਇੱਕ ਨਾ ਚੱਲੀ। ਇਸ ਝੜਪ ਵਿੱਚ 9 ਭਾਰਤੀ ਅਤੇ 22 ਚੀਨੀ ਸੈਨਿਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਫੌਜ ਦੀ ਤਾਰੀਫ ਕਰਦੇ ਹੋਏ ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ, “ਇਹ ਵੀਡੀਓ ਜਦੋਂ ਦੀ ਹੈ ਅਤੇ ਜਿੱਥੋਂ ਦੀ ਵੀ ਹੈ, ਸਾਨੂੰ ਮਾਣ ਹੈ ਕਿ ਸਾਡੀ ਫੌਜ ਨੇ ਦੁਸ਼ਮਣ ਦੇ ਛੱਕੇ ਛੁਟਾ ਕੇ ਰੱਖ ਦਿੱਤੇ । ਉਨ੍ਹਾਂ ਨੇ ਕਿਹਾ ਕਿ ਜਦੋਂ ਸਾਡੀ ਸਿਆਸੀ ਲੀਡਰਸ਼ਿਪ ਚੀਨ ਦੇ ਰਾਸ਼ਟਰਪਤੀ ਨੂੰ ਸੰਬੋਧਨ ਕਰਨ ਲਈ ਡਾਈਨਿੰਗ ਟੇਬਲ ਤੋਂ ਉੱਠ ਕੇ ਸਿਰ ਝੁਕਾਉਂਦੀ ਹੈ, ਉਦੋਂ ਵੀ ਸਾਡੀ ਫ਼ੌਜ ਸਰਹੱਦ ‘ਤੇ ਡਟ ਕੇ ਖੜ੍ਹੀ ਹੁੰਦੀ ਹੈ ਅਤੇ ਦੁਸ਼ਮਣ ਨਾਲ ਲੜਦੀ ਹੈ।