India International

ਜੇ ਯੁੱ ਧ ਨੇ ਜ਼ੇਲੈਂਸਕੀ ਨਿਗਲ ਲਿਆ ਤਾਂ..

‘ਦ ਖ਼ਾਲਸ ਬਿਊਰੋ : ਰੂਸ ਵੱਲੋਂ ਯੂਕਰੇਨ ਉੱਤੇ ਹ ਮਲਾ ਕਰਨ ਦੇ ਵਿਰੋਧ ਵਿੱਚ ਬਹੁਤ ਸਾਰੇ ਮੁਲਕਾਂ ਵੱਲੋਂ ਰੂਸ ਪ੍ਰਤੀ ਸਖ਼ਤ ਰੁਖ ਅਪਣਾਇਆ ਗਿਆ ਹੈ। ਵੱਖ-ਵੱਖ ਮੁਲਕਾਂ ਨੇ ਰੂਸ ਉੱਤੇ ਕਈ ਤਰ੍ਹਾਂ ਦੀਆਂ ਪਾਬੰ ਦੀਆਂ ਲਗਾਈਆਂ ਹਨ। ਇਸ ਵਿਚਾਲੇ ਹੁਣ ਰੂਸ ਦੇ ਯੂਕਰੇਨ ਉੱਪਰ ਹਮ ਲੇ ਤੋਂ ਬਾਅਦ ਡੈੱਨਮਾਰਕ ਨੇ ਆਪਣੇ ਰੱਖਿਆ ਬਜਟ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮੈਟ ਫੈਡਰਕਿਸਨ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਇਸ ਗੱਲ ‘ਤੇ ਸਹਿਮਤ ਹੋ ਗਈਆਂ ਹਨ ਕਿ ਸਾਲ 2033 ਤੱਕ ਰੱਖਿਆ ਮਾਮਲਿਆਂ ਉੱਤੇ ਜੀਡੀਪੀ ਦਾ 2% ਹਿੱਸਾ ਖਰਚਿਆ ਜਾਵੇਗਾ। ਪ੍ਰਧਾਨ ਮੰਤਰੀ ਮੁਤਾਬਕ ਸਮੇਂ ਦੇ ਨਾਲ ਉਨ੍ਹਾਂ ਦਾ ਦੇਸ਼ ਰੂਸ ਉੱਪਰ ਕੁਦਰਤੀ ਗੈਸ ਲਈ ਆਪਣੀ ਨਿਰਭਰਤਾ ਨੂੰ ਵੀ ਘੱਟ ਕਰੇਗਾ।

ਦੂਜੇ ਪਾਸੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਜੇਕਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਇਸ ਜੰਗ ਦੌਰਾਨ ਮੌ ਤ ਹੋ ਜਾਂਦੀ ਹੈ ਤਾਂ ਯੂਕਰੇਨ ਦੀ ਸਰਕਾਰ ਕੋਲ ਇਸ ਸਬੰਧੀ ਯੋਜਨਾ ਹੈ। ਕਈ ਮੀਡੀਆ ਰਿਪੋਰਟਾਂ ਮੁਤਾਬਕ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਰੂਸੀ ਹਮ ਲੇ ਦੇ ਨਿਸ਼ਾ ਨੇ ‘ਤੇ ਹਨ ਅਤੇ ਉਨ੍ਹਾਂ ਨੇ ਆਪ ਵੀ ਇਸ ਬਾਰੇ ਬਿਆਨ ਦਿੱਤੇ ਹਨ। ਜ਼ਿਆਦਾਤਰ ਉਹ ਆਪਣੇ ਵੀਡੀਓ ਸੁਨੇਹੇ ਵੀ ਰਿਕਾਰਡ ਕਰ ਕੇ ਸੋਸ਼ਲ ਮੀਡੀਆ ‘ਤੇ ਪਾਉਂਦੇ ਹਨ।

ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਫੋਨ ਉੱਤੇ ਗੱਲਬਾਤ ਕੀਤੀ ਹੈ। ਦੋਵੇਂ ਨੇਤਾਵਾਂ ਵਿਚਕਾਰ ਕਰੀਬ 35 ਮਿੰਟ ਤੱਕ ਗੱਲ ਹੋਈ। ਗੱਲਬਾਤ ਦੌਰਾਨ ਮੋਦੀ ਨੇ ਜ਼ੇਲੈਂਸਕੀ ਤੋਂ ਸੁਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਬਾਹਰ ਕੱਢਣ ਦੇ ਲਈ ਸਹਿਯੋਗ ਦੀ ਮੰਗ ਕੀਤੀ ਹੈ। ਮੋਦੀ ਨੇ ਰੂਸ ਅਤੇ ਯੂਕਰੇਨ ਵਿਚਕਾਰ ਲਗਾਤਾਰ ਜਾਰੀ ਗੱਲਬਾਤ ਦੀ ਸ਼ਲਾਘਾ ਵੀ ਕੀਤੀ ਹੈ। ਪੀਐਮ ਮੋਦੀ ਨੇ ਭਾਰਤੀਆਂ ਨੂੰ ਜੰਗ ਦੇ ਮੈਦਾਨ ਤੋਂ ਸੁਰੱਖਿਅਤ ਕੱਢਣ ਵਿੱਚ ਮਿਲੀ ਮਦਦ ਲਈ ਯੂਕਰੇਨ ਦੇ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ।