ਪੰਜਾਬ ਦੇ ਤਰਨਤਾਰਨ ਦੀ ਕੇਂਦਰੀ ਜੇਲ੍ਹ ਗੋਵਿੰਦਵਾਲ ਸਾਹਿਬ ਵਿਖੇ ਅੱਜ ਸਵੇਰੇ ਅਚਨਚੇਤ ਚੈਕਿੰਗ ਦੌਰਾਨ ਮੂਸੇਵਾਲਾ ਕਤਲ ਕਾਂਡ ਦੇ ਤਿੰਨ ਸ਼ਾਰਪ ਸ਼ੂਟਰਾਂ ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਦੀਪਸ ਕੋਲੋਂ ਮੋਬਾਈਲ ਫੋਨ ਅਤੇ ਦੋ ਸਿਮ ਕਾਰਡ ਬਰਾਮਦ ਹੋਏ ਹਨ।ਪੁਲਿਸ ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਤਿੰਨ ਸ਼ਾਰਪ ਸ਼ੂਟਰਾਂ ਪ੍ਰਿਆਵਤ ਫੌਜੀ, ਕਸ਼ਿਸ਼ ਅਤੇ ਦੀਪਕ ਟੀਨੂੰ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਨ੍ਹਾਂ ਕੋਲੋਂ ਇੱਕ ਰੈੱਡਮੀ ਅਤੇ ਇੱਕ ਸੈਮਸੰਗ ਮੋਬਾਈਲ ਬਰਾਮਦ ਹੋਇਆ ਹੈ, ਜਿਸ ਵਿੱਚ ਜੀਓ ਅਤੇ ਏਅਰਟੈੱਲ ਦੇ ਨੰਬਰ ਲੱਗੇ ਹੋਏ ਸਨ। ਇਹ ਤਿੰਨੋਂ ਮੁਲਜ਼ਮ ਇੱਕੋ ਜੇਲ੍ਹ ਵਿੱਚ ਬੰਦ ਹਨ। ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਤੱਕ 23 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਮਾਮਲੇ ਵਿੱਚ ਕੁੱਲ 35 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ। ਦੋਸ਼ੀ ਸਚਿਨ ਬਿਸ਼ਨੋਈ ਨੂੰ ਪਹਿਲਾਂ ਹੀ ਅਜ਼ਰਬਾਈਜਾਨ ‘ਚ ਹਿਰਾਸਤ ‘ਚ ਲਿਆ ਗਿਆ ਸੀ।