‘ਦ ਖ਼ਾਲਸ ਬਿਊਰੋ : ਗੈਂ ਗਸਟਾਰ ਮਨਦੀਪ ਸਿੰਘ ਉਰਫ਼ ਤੂਫ਼ਾਨ ਨੂੰ ਤਰਨਤਾਰਨ ਪੁਲਿਸ ਵੱਲੋਂ ਫੜੇ ਜਾਣ ਉੱਤੇ ਉਸ ਦੇ ਪਿਤਾ ਸਾਬਕਾ ਫੌਜੀ ਹਰਭਜਨ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਉਸ ਨੂੰ ਐਨਕਾਉਂਟਰ ਵਿੱਚ ਮਾਰ ਦਿੱਤੇ ਜਾਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਗੈਂ ਗਸਟਰ ਤੂਫ਼ਾਨ ਦੇ ਪਿਤਾ ਨੇ ਪੁਲਿਸ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਨੇ ਉਸਦੇ ਪੁੱਤਰ ਨੂੰ ਗੈਂਗਸਟਰ ਬਣਾਇਆ ਹੈ ਅਤੇ ਉਸਦਾ ਪੁੱਤਰ ਪੁਲਿਸ ਦੀ ਮਾਰ ਤੋਂ ਡਰਦਾ ਹੋਇਆ ਲੁਕਦਾ ਫਿਰਦਾ ਆ ਰਿਹਾ ਸੀ।

ਹਰਭਜਨ ਸਿੰਘ ਨੇ ਕਿਹਾ ਕਿ ਮਨਦੀਪ ਤੂਫ਼ਾਨ ਦੀ ਗ੍ਰਿਫ਼ਤਾਰੀ ਬਾਰੇ ਅੱਜ ਤੜਕਸਾਰ ਉਨ੍ਹਾਂ ਨੂੰ ਪਤਾ ਲੱਗਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਪੁਲਿਸ ਉਸ ਦੇ ਪੁੱਤਰ ਦਾ ਐਨਕਾਊਂਟਰ ਨਾ ਕਰ ਦੇਵੇ। ਉਸਦੇ ਪਿਤਾ ਨੇ ਕਿਹਾ ਕਿ ਮਨਦੀਪ ਸਿੰਘ ਤੂਫ਼ਾਨ  ਦੋ ਬੱਚਿਆਂ ਦਾ ਬਾਪ ਹੈ ਅਤੇ ਉਸਦੀ ਪਤਨੀ ਵੀ ਪੇਕੇ ਰਹਿ ਰਹੀ ਹੈ।

ਗੈਂ ਗਸਟਰ ਮਨਦੀਪ ਤੂਫਾਨ ‘ਤੇ ਪਹਿਲਾਂ ਮਾਮਲਾ 2018 ‘ਚ ਨਾਜਾਇਜ਼ ਪਿਸਤੌਲ ਦਾ ਦਰਜ ਹੋਇਆ ਸੀ। ਉਸ ਤੋਂ ਬਾਅਦ ਮਨਦੀਪ ਗੈਂਗਸਟਰਾਂ ਦੀ ਦੁਨੀਆ ‘ਚ ਸ਼ਾਮਲ ਹੋ ਗਿਆ। ਤੂਫ਼ਾਨ ‘ਤੇ ਕਤਲ ਅਤੇ ਨਾਜਾਇਜ਼ ਅਸਲੇ ਦੇ ਕਈ ਮਾਮਲੇ ਵੱਖ ਵੱਖ ਥਾਣਿਆਂ ‘ਚ ਦਰਜ ਹਨ।