India

ਇਹ ਵੀਡੀਓ ਦੇਖ ਕੇ ਕੋਈ ਵੀ ਚੋਰ ਚੋਰੀ ਕਰਨ ਤੋਂ ਕਰ ਲਵੇਗਾ ਤੌਬਾ…

The mobile phone thief was caught in the moving train, people kept it hanging from the window for 15 KM

ਬਿਹਾਰ ਦੇ ਬੇਗੂਸਰਾਏ ਜਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਚੱਲਦੀ ਟਰੇਨ ਦੀ ਖਿੜਕੀ ‘ਚੋਂ ਮੋਬਾਇਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਚੋਰ ਦੀ ਜਾਨ ‘ਤੇ ਬਣ ਗਈ, ਜਿਵੇਂ ਹੀ ਇਸ ਚੋਰ ਨੇ ਸਟੇਸ਼ਨ ਤੋਂ ਨਿਕਲਣ ਵਾਲੀ ਟਰੇਨ ਦੀ ਖਿੜਕੀ ‘ਚ ਹੱਥ ਪਾ ਕੇ ਇਕ ਯਾਤਰੀ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਯਾਤਰੀ ਨੇ ਉਸ ਦਾ ਹੱਥ ਫੜ ਲਿਆ।

ਇਸ ਮੋਬਾਈਲ ਚੋਰ ਨੂੰ ਯਾਤਰੀਆਂ ਨੇ ਰੰਗੇ ਹੱਥੀਂ ਫੜ ਲਿਆ ਅਤੇ ਚੱਲਦੀ ਟਰੇਨ ਦੀ ਖਿੜਕੀ ਨਾਲ ਲਟਕਾ ਦਿੱਤਾ। ਚੋਰ ਕਰੀਬ 15 ਕਿਲੋਮੀਟਰ ਤੱਕ ਆਪਣੀ ਜਾਨ ਦੀ ਭੀਖ ਮੰਗਦਾ ਰਿਹਾ ਪਰ ਲੋਕਾਂ ਨੇ ਉਸਦੀ ਇੱਕ ਨਾ ਸੁਣੀ। ਹਾਲਾਂਕਿ ਬਾਅਦ ‘ਚ ਦੋਸ਼ੀ ਨੂੰ ਜੀਆਰਪੀ ਦੇ ਹਵਾਲੇ ਕਰ ਦਿੱਤਾ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਮੋਬਾਈਲ ਚੋਰ ਪੰਕਜ ਕੁਮਾਰ ਨਵਾਂ ਟੋਲ ਸਾਹੇਬਪੁਰ ਕਮਾਲ ਥਾਣਾ ਖੇਤਰ ਦਾ ਰਹਿਣ ਵਾਲਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮੰਗਲਵਾਰ ਦੀ ਹੈ। ਸਮਸਤੀਪੁਰ-ਕਟਿਹਾਰ ਯਾਤਰੀ ਰੇਲਗੱਡੀ ਰਾਤ ਕਰੀਬ 10.30 ਵਜੇ ਸਾਹਬਪੁਰ ਕਮਲ-ਉਮੇਸ਼ਨਗਰ ਦੇ ਵਿਚਕਾਰ ਲੰਘ ਰਹੀ ਸੀ। ਟਰੇਨ ਦੀ ਖਿੜਕੀ ਕੋਲ ਬੈਠਾ ਇੱਕ ਯਾਤਰੀ ਮੋਬਾਈਲ ‘ਤੇ ਗੱਲ ਕਰ ਰਿਹਾ ਸੀ। ਜਿਵੇਂ ਹੀ ਟਰੇਨ ਚੱਲਣ ਲੱਗੀ, ਚੋਰ ਨੇ ਯਾਤਰੀ ਦੇ ਫੋਨ ‘ਤੇ ਝਪਟਮਾਰ ਕਰ ਦਿੱਤੀ। ਮੁਸਾਫਰ ਨੇ ਫੁਰਤੀ ਦਿਖਾਉਂਦਿਆਂ ਚੋਰ ਨੂੰ  ਫੜ ਲਿਆ। ਇਸ ਤੋਂ ਬਾਅਦ ਚੋਰ ਸਾਹਬਪੁਰ ਕਮਾਲ ਤੋਂ ਖਗੜੀਆ ਨੂੰ ਰੇਲਗੱਡੀ ਨਾਲ ਲਟਕਾ ਕੇ ਲੈ ਗਏ। ਚੋਰ ਦੋਵਾਂ ਹੱਥਾਂ ਦੀ ਮਦਦ ਨਾਲ ਕਰੀਬ 15 ਕਿਲੋਮੀਟਰ ਤੱਕ ਟਰੇਨ ਦੀ ਖਿੜਕੀ ਨਾਲ ਲਟਕਦਾ ਰਿਹਾ।

ਸਾਹੇਬਪੁਰ ਕਮਾਲ ਸਟੇਸ਼ਨ ਤੋਂ ਖਗੜੀਆ ਦੀ ਦੂਰੀ 15 ਕਿਲੋਮੀਟਰ ਹੈ। ਯਾਤਰੀ ਚਾਹੁੰਦੇ ਤਾਂ ਚੇਨ ਖਿੱਚ ਕੇ ਰੇਲਗੱਡੀ ਨੂੰ ਰੋਕ ਦਿੰਦੇ, ਪਰ ਉਨ੍ਹਾਂ ਨੇ ਚੋਰ ਨੂੰ ਸਬਕ ਸਿਖਾਉਣ ਲਈ ਇਸ ਨੂੰ ਖਿੜਕੀ ਨਾਲ ਲਟਕਾਇਆ। ਇਸ ਦੌਰਾਨ ਕੁਝ ਯਾਤਰੀਆਂ ਨੇ ਇਸ ਦੀ ਵੀਡੀਓ ਬਣਾਈ। ਟਰੇਨ ਖਗੜੀਆ ਸਟੇਸ਼ਨ ‘ਤੇ ਪੁੱਜੀ ਤਾਂ ਨੌਜਵਾਨ ਨੂੰ ਟਰੇਨ ਨਾਲ ਲਟਕਦਾ ਦੇਖ ਕੇ ਜੀ.ਆਰ.ਪੀ. ਆਈ ਤੇ ਸਵਾਰੀਆਂ ਨੇ ਚੋਰ ਨੂੰ ਉਸ ਦੇ ਹਵਾਲੇ ਕਰ ਦਿੱਤਾ।