Punjab

20 ਸਾਲ ਅਰਦਾਸ ਕਰਕੇ ਗੁਰਭੇਜ ਮਿਲਿਆ ! 5 ਨੂੰ ਸ਼ੁਕਰਾਨੇ ਲਈ ਹਜ਼ੂਰ ਸਾਹਿਬ ਜਾਣਾ ਸੀ !

ਬਿਊਰੋ ਰਿਪੋਰਟ : ਹੁਸ਼ਿਆਰਪੁਰ ਵਿੱਚ ਲੁਟੇਰਿਆਂ ਨੇ ਸਿਰਫ਼ ਪ੍ਰਭਜੀਤ ਦਾ ਪਰਸ ਹੀ ਨਹੀਂ ਲੁੱਟਿਆਂ ਬਲਕਿ ਉਸ ਦੀਆਂ ਖੁਸ਼ੀਆਂ ਹੀ ਲੁੱਟ ਕੇ ਲੈ ਗਏ । ਜਿਸ ਘਰ ਦੇ ਚਿਰਾਗ ਨੂੰ ਵਿਆਹ ਤੋਂ 20 ਸਾਲ ਬਾਅਦ ਅਰਦਾਸ ਕਰਕੇ ਮੰਗਿਆ ਸੀ ਉਸੇ ਨੂੰ ਬੁਝਾ ਦਿੱਤਾ । 5 ਮਾਰਚ ਨੂੰ ਪਰਿਵਾਰ ਨੇ 6 ਸਾਲ ਦੇ ਗੁਰਭੇਜ ਦੀ ਅਰਦਾਸ ਪੂਰੀ ਹੋਣ ‘ਤੇ ਸ਼ੁੱਕਰਾਨੇ ਦੇ ਲਈ ਹਜ਼ੂਰ ਸਾਹਿਬ ਜਾਣਾ ਸੀ । ਪਰ ਉਸ ਤੋਂ ਪਹਿਲਾਂ ਹੀ ਘਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਨਜ਼ਰ ਲੱਗ ਗਈ ।

ਹਜ਼ੂਰ ਸਾਹਿਬ ਵਿੱਚ ਸ਼ੁਕਰਾਨਾ ਕਰਨ ਦੇ ਲਈ ਜਾਣ ਤੋਂ ਪਹਿਲਾਂ ਪਿੰਡ ਪੁੱਲਪੁੱਖਤਾ ਦੇ ਚਰਨਜੀਤ ਸਿੰਘ ਅਤੇ ਉਸ ਦੀ ਪਤਨੀ ਪ੍ਰਭਜੀਤ ਕੌਰ ਤਿਆਰੀ ਵਿੱਚ ਲੱਗੀ ਸੀ । ਉਹ ਆਪਣੇ ਪੇਕੇ ਪਿੰਡ ਛਾਂਗਲਾ ਗਈ ਸੀ । ਸਕੂਟੀ ‘ਤੇ ਵਾਪਸ ਪਰਤ ਰਹੀ ਸੀ ਕਿ ਰਸਤੇ ਵਿੱਚ ਉਸ ਦਾ ਸਾਰਾ ਸੰਸਾਰ ਹੀ ਉਜੜ ਗਿਆ । ਬਾਈਕ ‘ਤੇ ਆ ਰਹੇ ਲੁਟੇਰਿਆਂ ਨੇ ਉਸ ਦਾ ਪਰਸ ਖੋਹ ਲਿਆ ਅਤੇ ਜਿਵੇਂ ਹੀ ਪ੍ਰਭਜੀਤ ਪਿੱਛੇ ਮੁੜੀ ਸਕੂਟੀ ਦਾ ਬੈਲੰਸ ਵਿਗੜ ਗਿਆ ਅਤੇ ਸਕੂਟੀ ਅੱਗੇ ਜਾ ਰਹੇ ਟਰੈਕਟਰ ਟਰਾਲੀ ਨਾਲ ਟਕਰਾਈ । ਸਕੂਟੀ ਵਿੱਚ ਸਵਾਰ ਪ੍ਰਭਜੀਤ ਦਾ ਪੁੱਤਰ ਗੁਰਭੇਜ ਅਤੇ ਉਸ ਦੀ ਮਾਸੀ ਦੀ ਭੈਣ ਗਗਨਦੀਪ ਕੌਰ ਦੀ ਵੀ ਮੌਕੇ ‘ਤੇ ਹੀ ਮੌਤ ਹੋਈ ।

ਮ੍ਰਿਤਕ ਗੁਰਭੇਜ ਸਿੰਘ

ਦੁਬਈ ਵਿੱਚ ਰਹਿੰਦਾ ਹੈ ਗੁਰਭੇਜ ਦਾ ਪਿਤਾ

ਗੁਰਭੇਜ ਦੇ ਮਾਮਾ ਯੋਗਰਾਜ ਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਚਰਨਜੀਤ ਸਿੰਘ ਦੁਬਈ ਵਿੱਚ ਕੰਮ ਕਰਦੇ ਹਨ । ਉਨ੍ਹਾਂ ਦੀ ਭੈਣ ਪ੍ਰਭਜੀਤ ਨੇ ਘਰ ਵਿਆਹ ਦੇ 20 ਸਾਲ ਬਾਅਦ ਗੁਰਭੇਜ ਦਾ ਜਨਮ ਹੋਇਆ ਸੀ । ਪਰ ਇਹ ਖੁਸ਼ੀ ਵੀ ਜ਼ਿਆਦਾ ਦਿਨ ਨਹੀਂ ਰਹੀ । ਗੁਰਭੇਜ ਇਕਲੌਤਾ ਪੁੱਤ ਸੀ । ਯੋਗਰਾਜ ਨੇ ਕਿਹਾ ਉਸ ਦੀ ਭਾਂਜੀ ਗਗਨਦੀਪ ਕੌਰ ਗੜ ਮੁਕੇਸ਼ਰ ਉੱਤਰ ਪ੍ਰਦੇਸ਼ ਤੋਂ ਸਿਲਾਈ ਸਿੱਖਣ ਦੇ ਲਈ ਮਾਸੀ ਦੇ ਕੋਲ ਆਈ ਸੀ,ਉਹ ਵੀ ਆਪਣੇ ਭਰਾ ਦੇ ਨਾਲ ਚੱਲੀ ਗਈ ।

ਇਹ ਵਾਰਦਾਤ ਹੁਸ਼ਿਆਰਪੁਰ ਦੇ ਟਾਂਡਾ ਵਿੱਚ ਹੋਈ । ਲੁੱਟ ਦੀ ਵਜ੍ਹਾ ਕਰਕੇ 2 ਮਾਸੂਮਾਂ ਦੀ ਮੌਤ ਹੋਈ । ਪੁਲਿਸ ਨੇ ਸੀਸੀਟੀਵੀ ਕੈਮਰੇ ਦੇ ਨਾਲ ਲੁਟੇਰਿਆਂ ਦੀਆਂ ਫੋਟੋ ਕੱਢ ਲਇਆਂ ਹਨ ਅਤੇ ਪੁਲਿਸ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜਨ ਦਾ ਦਾਅਵਾ ਕਰ ਰਹੀ ਹੈ ।