Punjab

ਖਨੌਰੀ ਬਾਰਡਰ ‘ਤੇ ਕਿਸਾਨ ਦੀ ਹੋਈ ਮੌਤ

ਕਿਸਾਨੀ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦਾ ਮੌਤ ਹੋ ਗਈ ਹੈ।  ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਖਨੌਰੀ ਬਾਰਡਰ ‘ਤੇ ਚੱਲ ਰਹੇ ਸੰਘਰਸ਼ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਜੜਾ ਨਾਲ ਸੰਬੰਧਿਤ ਇੱਕ ਕਿਸਾਨ ਦੀ ਤਬੀਅਤ ਵਿਗੜਨ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।

ਜਾਣਕਾਰੀ ਅਨੁਸਾਰ ਜਗਤਾਰ ਸਿੰਘ ਉਰਫ ਮਿੱਠੂ ਪੁੱਤਰ ਗੁਰਦੇਵ ਸਿੰਘ ਵਾਸੀ ਸਹਿਜੜਾ ਜੋ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ‘ਚ ਕੰਮ ਕਰਦਾ ਆ ਰਿਹਾ ਸੀ | 12 ਅਪ੍ਰੈਲ ਤੋਂ ਉਹ ਜਥੇਬੰਦੀ ਵੱਲੋਂ ਖਨੌਰੀ ਬਾਰਡਰ ‘ਤੇ ਚੱਲ ਰਹੇ ਸੰਘਰਸ਼ ‘ਚ ਸ਼ਾਮਿਲ ਸੀ। ਗਰਮੀ ਕਾਰਨ ਅਚਾਨਕ ਉੱਥੇ ਉਸ ਦੀ ਤਬੀਅਤ ਵਿਗੜ ਗਈ, ਉਸ ਦੀ ਮੌਤ ਹੋ ਗਈ|

ਇਹ ਵੀ ਪੜ੍ਹੋ – 107 ਸਾਲਾ ਬਾਪੂ ਬਣਿਆ ‘ਪੋਸਟਰ ਬੁਆਏ, ਆਜ਼ਾਦੀ ਤੋਂ ਲੈ ਕੇ ਹੁਣ ਤੱਕ ਹਰ ਚੋਣ ‘ਚ ਪਾਈ ਵੋਟ