India

ਪੰਜਾਬ ‘ਚ ਭਾਰੀ ਮੀਂਹ ਨਾਲ ਡਿੱਗਿਆ ਪਾਰਾ , ਮੌਸਮ ਦਾ ਬਦਲਿਆ ਮਿਜ਼ਾਜ

Heavy rain in Punjab, changed mood of the weather

ਪੰਜਾਬ ਵਿੱਚ ਝੋਨੇ ਦੀ ਫ਼ਸਲ ਦੀ ਵਾਢੀ ਤੋਂ ਪਹਿਲਾਂ ਪਏ ਮੀਂਹ(Heavy rain in Punjab) ਨੇ ਕਿਸਾਨਾਂ ਨੇ ਕਿਸਾਨਾਂ ਦੇ ਸਾਹ ਸੁਕਾਏ ਪਏ ਹਨ। ਪੰਜਾਬ ਦੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਭਰਵਾਂ ਮੀਂਹ ਪੈ ਰਿਹਾ ਹੈ। ਬੁੱਧਵਾਰ ਰਾਤ ਤੋਂ ਹੱਟ ਹੱਟ ਕੇ ਬਾਰਿਸ਼ ਹੋ ਰਹੀ ਹੋਈ ਹੈ ।

ਲਗਾਤਾਰ ਪੈ ਰਹੇ ਮੀਂਹ ਨਾਲ ਖੜ੍ਹੀ ਝੋਨੇ ਦੀ ਫਸਲ ਜ਼ਮੀਨ ਉੱਤੇ ਵਿਛ ਗਈ ਗਈ ਹੈ। ਜਿਸ ਨਾਲ ਝੋਨੇ ਦੇ ਝਾੜ ਵਿੱਚ ਘਟੇਗਾ ਤੇ ਫਸਲ ਦੀ ਕੁਆਲਿਟੀ ਵੀ ਘਟੇਗੀ ਇਸ ਨਾਲ ਜਿੱਥੇ ਖੇਤਾਂ ਵਿੱਚ ਤਿਆਰ ਖੜ੍ਹੀ ਫ਼ਸਲ ਦੀ ਵਾਢੀ ’ਚ ਦੇਰੀ ਹੋਵੇਗੀ, ਉੱਥੇ ਹੀ ਬਾਸਮਤੀ ਅਤੇ ਅਗੇਤੀ ਫ਼ਸਲ ਬੀਜਣ ਵਾਲਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਧਰ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਦਿੱਤੀ ਹੈ। ਪੰਜਾਬ ਦੇ ਵਧੇਰੇ ਇਲਾਕਿਆਂ ਵਿੱਚ ਝੋਨੇ ਦੀ ਫ਼ਸਲ ਲਗਪਗ ਤਿਆਰ ਹੋਣ ਕੱਢੇ ਪਹੁੰਚ ਗਈ ਹੈ ਅਤੇ ਪੰਜਾਬ ਸਰਕਾਰ ਨੇ ਪਹਿਲੀ ਅਕਤੂਬਰ ਤੋਂ ਇਸ ਦੀ ਸਰਕਾਰੀ ਖ਼ਰੀਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਝੋਨੇ ਦੀ ਵਾਢੀ ਤੋਂ ਪਹਿਲਾਂ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਮੀਂਹ ਨਾਲ ਫ਼ਸਲ ਦੇ ਦਾਣੇ ’ਤੇ ਵੀ ਅਸਰ ਪਵੇਗਾ ਅਤੇ ਖੇਤਾਂ ’ਚ ਤਿਆਰ ਹੋਣ ਕੰਢੇ ਖੜੀ ਫ਼ਸਲ ਦੀ ਵਾਢੀ ਵਿੱਚ ਵੀ ਦੇਰੀ ਹੋਵੇਗੀ।

ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨੀਂ ਜ਼ਿਆਦਾਤਰ ਸ਼ਹਿਰਾਂ ਵਿਚ ਤਾਪਮਾਨ ਵਿਚ ਗਿਰਾਵਟ ਦਿਖੀ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 21 ਡਿਗਰੀ ਦੇ ਕਰੀਬ ਪਾਇਆ ਗਿਆ। 25 ਸਤੰਬਰ ਤੱਕ ਜ਼ਿਆਦਾਤਰ ਤਾਪਮਾਨ 30 ਡਿਗਰੀ ਦੇ ਲਗਭਗ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਮੁਤਾਬਕ ਅੱਜ ਪੂਰੇ ਪੰਜਾਬ ਵਿਚ ਮੀਂਹ ਪੈਣ ਵਾਲਾ ਹੈ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। 25 ਸਤੰਬਰ ਨੂੰ ਮਾਲਵਾ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਪੂਰੇ ਪੰਜਾਬ ਵਿਚ ਮੌਸਮ ਖਰਾਬ ਰਹੇਗਾ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪਟਿਆਲਾ ਵਿੱਚ ਸਭ ਤੋਂ ਵੱਧ 17.2 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਲੁਧਿਆਣਾ ਵਿੱਚ 1.0 ਮਿਲੀਮੀਟਰ ਅਤੇ ਪਠਾਨਕੋਟ ਵਿੱਚ ਹਲਕੀ ਬਾਰਿਸ਼ ਹੋਈ।  ਮਾਝੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਦੋਆਬਾ ਵਿੱਚ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮਾਲਵਾ ਜ਼ਿਲ੍ਹੇ ਐਸ.ਏ.ਐਸ. ਨਗਰ ਸਨ।