India

ਹੁਣ ਇੱਕ ਹੋਰ ਮਹਿਲਾ ਦੇ ਵਿਵਾਦ ‘ਚ ਫਸੇ ਮੰਤਰੀ ਸੰਦੀਪ ਸਿੰਘ ! ਪੁਲਿਸ ਨੇ ਘੜੀਸ ਕੇ ਮਹਿਲਾ ਨੂੰ ਬਾਹਰ ਕੱਢਿਆ !

ਬਿਊਰੋ ਰਿਪੋਰਟ : ਸਰੀਰਕ ਸ਼ੋਸ਼ਨ ਦੇ ਮਾਮਲੇ ਵਿੱਚ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੂੰ ਗਣਰਾਜ ਦਿਹਾੜੇ ‘ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਮਹਿਲਾ ਨੇ ਮੰਚ ‘ਤੇ ਆਕੇ ਹੰਗਾਮਾ ਕਰ ਦਿੱਤਾ । ਮਹਿਲਾ ਨੇ ਇਲਜ਼ਾਮ ਲਗਾਇਆ ਕੀ ਗਣਰਾਜ ਦਿਹਾੜੇ ਦੇ ਪਵਿੱਤਰ ਦਿਨ ਆਖਿਰ ਕਿਵੇਂ ਮਹਿਲਾ ਨਾਲ ਗਲਤ ਕੰਮ ਕਰਨ ਵਾਲੇ ਨੂੰ ਝੰਡਾ ਫਹਿਲਾਉਣ ਦੀ ਇਜਾਜ਼ਤ ਦਿੱਤੀ ਗਈ । ਸਿਰਫ਼ ਇਨ੍ਹਾਂ ਹੀ ਨਹੀਂ ਇਲਜ਼ਾਮ ਹੈ ਕਿ ਪ੍ਰਦਰਸ਼ਨ ਕਰ ਰਹੀ ਮਹਿਲਾ ਨੂੰ ਪੁਰਸ਼ ਪੁਲਿਸ ਮੁਲਾਜ਼ਮਾਂ ਨੇ ਹਟਾਇਆ । ਇਸ ਵਿਚਾਲੇ ਕੌਮੀ ਗੀਤ ਵੀ ਸ਼ੁਰੂ ਹੋ ਗਿਆ ਸੀ ਪਰ ਮਹਿਲਾ ਦਾ ਹੰਗਾਮਾ ਬੰਦ ਨਹੀਂ ਹੋਇਆ ।

ਨਾਕੇਬੰਦੀ ਕੀਤੀ ਹੋਈ ਸੀ

ਹਾਲਾਂਕਿ ਪ੍ਰੋਗਰਾਮ ਦੇ ਬਾਹਰ ਪੁਲਿਸ ਨੇ ਵੱਡੇ ਪੱਧਰ ‘ਤੇ ਨਾਕਾਬੰਦੀ ਕੀਤੀ ਹੋਈ ਸੀ । ਵਿਰੋਧ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਨੂੰ ਰੋਕ ਦਿੱਤਾ ਗਿਆ ਸੀ । ਪਰ ਫਿਰ ਵੀ ਮਹਿਲਾ ਆਮ ਆਦਮੀ ਵਾਂਗ ਗਣਰਾਜ ਦਿਹਾੜੇ ਦੇ ਪ੍ਰੋਗਰਾਮ ਵਿੱਚ ਦਾਖਲ ਹੋਏ । ਮੰਤਰੀ ਸੰਦੀਪ ਸਿੰਘ ਝੰਡਾ ਲਹਿਰਾਉਣ ਹੀ ਲੱਗੇ ਸਨ ਕਿ ਮਹਿਲਾ ਨੇ ਵਿਰੋਧ ਸ਼ੁਰੂ ਕਰ ਦਿੱਤਾ । ਇਸ ਤੋਂ ਬਾਅਦ ਪੁਲਿਸ ਨੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ

ਹਾਰਡ ਕੋਰ ਕ੍ਰਿਮਿਨਲ ਵਾਂਗ ਵਤੀਰਾ

ਨਾਰਨੌਂਦ ਦੇ ਪੇਟਵਾੜ ਪਿੰਡ ਦੀ ਮਹਿਲਾ ਸੋਨੀਆ ਦੂਹਨ ਨੂੰ ਪੁਲਿਸ ਗ੍ਰਿਫਤਾਰ ਕਰਕੇ ਥਾਣੇ ਲੈ ਗਈ । ਇਸ ਦੌਰਾਨ ਮਹਿਲਾ ਦੇ ਨਾਲ ਹਾਰਡ ਕੋਰ ਕ੍ਰਿਮਿਨਲ ਵਰਗਾ ਵਤੀਰਾ ਕੀਤਾ ਗਿਆ । ਪਹਿਲਾ ਪੁਰਸ਼ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜਿਆ ਬਾਅਦ ਵਿੱਚੋਂ ਹੱਥ-ਪੈਰ ਫੜ ਕੇ ਉਸ ਨੂੰ ਜ਼ਬਰਦਸਤੀ ਗੱਡੀ ਵਿੱਚ ਧੱਕਿਆ । ਮਹਿਲਾ ਦੀ ਗ੍ਰਿਫਤਾਰੀ ਅਤੇ ਉਸ ਦੇ ਨਾਲ ਮਾੜਾ ਵਤੀਰਾ ਵੇਖ ਕੇ ਲੋਕ ਭੜਕ ਗਏ ਅਤੇ ਥਾਣੇ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ । ਹਾਾਲਾਂਕਿ ਬਾਅਦ ਵਿੱਚੋ ਪੁਲਿਸ ਨੇ ਮਹਿਲਾ ਨੂੰ ਛੱਡ ਦਿੱਤਾ ਸੀ ।

ਨਾਰਨੌਂਦ ਦੀ ਰਹਿਣ ਵਾਲੀ ਹੈ ਮਹਿਲਾ

ਸੰਦੀਪ ਸਿੰਘ ਦੇ ਪ੍ਰੋਗਰਾਮ ਵਿੱਚ ਹੰਗਾਮਾ ਕਰਨ ਵਾਲੀ ਮਹਿਲਾ ਸੋਨੀਆ NCP ਪਾਰਟੀ ਦੀ ਵਿਦਿਆਰਥੀ ਮੋਰਚੇ ਦੀ ਪ੍ਰਧਾਨ ਹੈ ਅਤੇ ਖਾਪ ਨਾਲ ਜੁੜੀ ਹੈ । ਸੋਨੀਆ ਨੇ ਕਿਹਾ ਮੁੱਖ ਮੰਤਰੀ ਅਤੇ ਸੰਦੀਪ ਸਿੰਘ ਦੋਵਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸੰਦੀਪ ਸਿੰਘ ‘ਤੇ ਗੰਭੀਰ ਇਲਜ਼ਾਮ ਲੱਗੇ ਹਨ ਫਿਰ ਵਿੱਚ ਗਣਰਾਜ ਦਿਹਾੜੇ ਦੇ ਪਵਿੱਤਰ ਦਿਨ ਉਸ ਦੇ ਹੱਥੋ ਤਿਰੰਗਾ ਫਹਿਰਾਇਆ ਜਾ ਰਿਹਾ ਹੈ। ਸੋਨੀਆ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸੰਦੀਪ ਸਿੰਘ ਨੇ ਇੱਕ ਮਹਿਲਾ ਕੋਚ ‘ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਨੂੰ ਤਿਰੰਗਾ ਫਹਿਰਾਉਣ ਦਾ ਕੋਈ ਅਧਿਕਾਰ ਨਹੀਂ ਹੈ ।ਸੋਨੀਆ ਨੇ ਕਿਹਾ ਕਿ ਜਦੋਂ ਮੈਂ ਸੰਦੀਪ ਸਿੰਘ ਦਾ ਵਿਰੋਧ ਕਰ ਰਹੀ ਸੀ ਤਾਂ ਉਸ ਦੇ ਹਮਾਇਤੀਆਂ ਨੇ ਉਸ ਦੇ ਨਾਲ ਮਾੜਾ ਵਤੀਰਾ ਕੀਤਾ ਅਤੇ ਉਸ ਦੀ ਸ਼ਾਲ ਉਤਾਰ ਦਿੱਤੀ ਮੈਂ ਉਨ੍ਹਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਾਂਗੀ । ਇਸ ਤੋਂ ਪਹਿਲਾਂ ਹਰਿਆਣਾ ਦੀ ਖਾਪ ਪੰਚਾਇਤਾਂ ਵੀ ਸੰਦੀਪ ਸਿੰਘ ਨੂੰ ਹਟਾਉਣ ਦੀ ਮੰਗ ਕਰ ਚੁੱਕੀ ਹੈ । ਮੁੱਖ ਮੰਤਰੀ ਮਨੋਹਰ ਲਾਲ ਨੇ ਸੰਦੀਪ ਸਿੰਘ ਕੋਲੋ ਖੇਡ ਮਹਿਕਮਾ ਵਾਪਸ ਲੈ ਲਿਆ ਹੈ । ਪਰ ਉਨ੍ਹਾਂ ਦੇ ਖਿਲਾਫ਼ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ।