India

ਦੁੱਧ,ਅਨਾਜ,ਇਲਾਜ,ਚੈਕ ਤੋਂ ਲੈ ਕੇ 50 ਤੋਂ ਵੱਧ ਚੀਜ਼ਾ ‘ਤੇ GST ‘ਚ ਜ਼ਬਰਦਸਤ ਵਾਧਾ,ਵੇਖੋ ਪੂਰੀ ਲਿਸਟ

GST ਕੌਂਸਲ ਦੀ 47ਵੀਂ ਮੀਟਿੰਗ ਵਿੱਚ ਰੋਜ਼ਾਨਾ ਜੁੜੀਆਂ ਕਈ ਚੀਜ਼ਾ ‘ਤੇ GST ਵਧਾ ਦਿੱਤੀ ਗਈ

‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਵਿੱਚ 47ਵੀਂ GST COUNCIL ਦੀ ਮੀਟਿੰਗ ਹੋਈ ਜਿਸ ਵਿੱਚ ਰੋਜ਼ਾਨਾ ਜਨਤਾ ਨਾਲ ਜੁੜੀਆਂ 50 ਤੋਂ ਵੱਧ ਚੀਜ਼ਾ ‘ਤੇ GST ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਬਿਨਾਂ ਬ੍ਰਾਂਡ ਵਾਲੇ ਦਹੀਂ,ਮੱਖਣ, ਅਨਾਜ, ਲੱਸੀ ‘ਤੇ ਵੀ ਹੁਣ GST ਭਰਨੀ ਹੋਵੇਗੀ। ਇਸ ਤੋਂ ਇਲਾਵਾ ਪੈਕ ਸਮਾਨ ‘ਤੇ ਹੁਣ ਪਹਿਲਾਂ ਤੋਂ ਵਧ GST ਭਰਨੀ ਹੋਵੇਗੀ। ਇਸ ਦੇ ਨਾਲ ਹਸਪਤਾਲ ਵਿੱਚ ਇਲਾਜ ਲਈ ਮਿਲਣ ਵਾਲੇ ਕਮਰੇ ਅਤੇ ਹੋਟਲ ਦੇ ਕਮਰਿਆਂ ‘ਤੇ ਵੀ ਹੁਣ ਵੱਧ GST ਲੱਗੇਗੀ ।

ਇੰਨਾਂ ਚੀਜ਼ਾਂ ‘ਤੇ GST ਵਿੱਚ ਵਾਧਾ ਕੀਤਾ ਗਿਆ

ਹਸਪਤਾਲਾਂ ਵਿੱਚ 5 ਹਜ਼ਾਰ ਤੋਂ ਵੱਧ ਕਮਰਾ ਲੈਂਦੇ ਹੋ ਤਾਂ ਤੁਹਾਨੂੰ ਹੁਣ 5 ਫੀਸਦ GST ਦੇਣੀ ਹੋਵੇਗੀ। ਇਸ ਤੋਂ ਇਲਾਵਾ ਹੋਟਲ ਵਿੱਚ 1 ਹਜ਼ਾਰ ਰੁਪਏ ਦੇ ਕਮਰੇ ‘ਤੇ ਹੁਣ 12 ਫੀਸਦੀ GST ਵਸੂਲੀ ਜਾਵੇਗੀ।ਪਹਿਲਾਂ ਇਸ’ਤੇ ਛੋਟ ਸੀ। ਇੱਟਾ ਬਣਾਉਣ ਦੇ ਕੰਮ ‘ਤੇ ਵੀ 12 ਫੀਸਦੀ GST ਲੱਗੇਗੀ। ਸਿਰਫ਼ ਇੰਨਾਂ ਹੀ ਨਹੀਂ ਚੈੱਕ ਲੈਣ ‘ਤੇ ਵੀ GST ਦੇਣੀ ਹੋਵੇਗੀ । ਵੱਖ-ਵੱਖ ਡਾਕ ਸੇਵਾਵਾਂ ‘ਤੇ ਵੀ ਜੀਐੱਸਟੀ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਕੱਟਣ ਵਾਲੇ ਬਲੇਡ,ਕੇਕ ਸਰਵਰ, LED ਲੈਂਪ, ਲਾਈਟ, ਵਿੰਡ ਮਿਲ,ਸੋਲਰ ਵਾਟਰ ਹੀਟਰ,ਸਬਜ਼ੀਆਂ,ਦੁੱਧ ਸਾਫ ਕਰਨ ਵਾਲੀ ਮਸ਼ੀਨ, ਫਰੂਟ ‘ਤੇ ਵੀ 18 ਫੀਸਦੀ ਜੀਐੱਸਟੀ ਦੇਣੀ ਹੋਵੇਗੀ।

ਇੰਨਾ ਚੀਜ਼ਾ ‘ਤੇ ਮਿਲੀ ਰਾਹਤ

47ਵੀਂ GST COUNCIL ਦੀ ਮੀਟਿੰਗ ਵਿੱਚ ਕਈ ਚੀਜ਼ਾ ‘ਤੇ GST ਘਟਾਈ ਵੀ ਗਈ ਹੈ। ਮਲੇਰੀਆ ਨੂੰ ਖਤਮ ਕਰਨ ਲਈ ਵਰਤੀ ਜਾਂਦੀ ਦਵਾਈ ‘ਤੇ ਹੁਣ ਕੋਈ IGST ਨਹੀਂ ਲੱਗੇਗਾ। ਜ਼ਰੂਰੀ ਦਵਾਈਆਂ ਦੀਆਂ GST ਦਰਾਂ ਵਿੱਚ ਰਾਹਤ ਦਿੱਤੀ ਗਈ ਹੈ । ਰੋਪਵੇਅ ਰਾਹੀਂ ਆਉਣ ਜਾਣ ‘ਤੇ ਹੁਣ 18 ਦੀ ਥਾਂ 5 ਫੀਸਦੀ GST ਦੇਣੀ ਹੋਵੇਗੀ। GST ਵਿੱਚ ਬਦਲਾਅ ਸਬੰਧੀ ਸਾਰੇ ਫੈਸਲੇ 18 ਜੁਲਾਈ ਨੂੰ ਲਾਗੂ ਹੋਣਗੇ।