India

ਗੂਗਲ ਮੈਪ ਨੇ ਪੁਲਿਸ ਪਾਈ ਚੱਕਰਾਂ ‘ਚ, ਪਹੁੰਚਾਇਆ ਦੂਜੇ ਸੂਬੇ ‘ਚ, ਲੋਕਾਂ ਬਦਮਾਸ਼ ਸਮਝ ਬਣਾਇਆ ਬੰਦੀ

ਬਿਉਰੋ ਰਿਪੋਰਟ – ਗੂਗਲ ਮੈਪ (Google Map) ਵੱਲੋਂ ਗਲਤ ਰਸਤਾ ਦਿਖਾਉਣ ਦੀਆਂ ਖਬਰਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਇਸੇ ਤਰ੍ਹਾਂ ਦੀ ਇਕ ਹੋਰ ਖਬਰ ਸਾਹਮਣੇ ਆਈ ਹੈ, ਜਿੱਥੇ ਇਸ ਵਾਰੀ ਗੂਗਲ ਮੈਪ ਨੇ ਪੁਲਿਸ ਨੂੰ ਚੱਕਰਾਂ ਵਿਚ ਪਾ ਦਿੱਤਾ ਹੈ। ਆਸਾਮ ਦੀ ਜੋਰਹਾਟ ਪੁਲਿਸ ਦੀ 16 ਮੈਂਬਰੀ ਟੀਮ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਨਿਕਲੀ ਸੀ ਪਰ ਰਸਤਾ ਭੁੱਲਣ ਕਾਰਨ ਉਸ ਨੇ ਗੂਗਲ ਮੈਪ ਦਾ ਸਹਾਰਾ ਲੈਣ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਪਰ ਗੂਗਲ ਮੈਪ ਨੇ ਗਲਤ ਜਾਣਕਾਰੀ ਦਿੰਦਿਆਂ ਪੁਲਿਸ ਨੂੰ ਦੂਜੇ ਸੂਬੇ ਨਾਗਾਲੈਂਡ ਦੇ ਦੇ ਮੋਕੋਕਚੁੰਗ ਜ਼ਿਲ੍ਹੇ ਵਿੱਚ ਪਹੁੰਚਾ ਦਿੱਤਾ। ਨਾਗਾਲੈਂਡ ਦੇ ਲੋਕਾਂ ਵੱਲੋਂ ਇਨ੍ਹਾਂ ਨੂੰ ਘੁਸਪੈਠੀਆਂ ਸਮਝਦੇ ਹੋਏ ਬੰਦੀ ਬਣਾ ਲਿਆ ਤੇ ਸਾਰੀ ਰਾਤ ਉਥੇ ਜਾਣ ਨਹੀ ਦਿੱਤਾ।

ਜੋਰਹਾਟ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਕਿਤੇ ਹੋਰ ਜਾਣਾ ਸੀ ਪਰ ਜਦੋਂ ਉਹ ਆਪਣੀ ਮੰਜਿਲ ‘ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉਹ ਇਕ ਚਾਹ ਦੇ ਬਾਗ ਵਿਚ ਪਹੁੰਚੇ ਹਨ, ਜੋ ਦੂਜੇ ਸੂਬੇ ਨਾਗਾਲੈਂਡ ਵਿਚ ਸੀ ਪਰ ਗੂਗਲ ਨੇ ਇਸ ਨੂੰ ਆਸਾਮ ਵਿਚ ਦਿਖਾਇਆ ਸੀ। ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੋਕੋਕਚੁੰਗ ਜ਼ਿਲ੍ਹੇ ਦੇ ਐਸਪੀ ਤੋਂ ਮਦਦ ਮੰਗੀ, ਜਿਸ ਤੋਂ ਬਾਅਦ ਮੋਕੋਕਚੁੰਗ ਪੁਲਿਸ ਨੇ ਨੇ ਇਨ੍ਹਾਂ ਲੋਕਾਂ ਦੀ ਜਾਂਚ ਲਈ ਇੱਕ ਟੀਮ ਭੇਜੀ। ਜਦੋਂ ਨਾਗਾਲੈਂਡ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਜ਼ਖਮੀਆਂ ਸਮੇਤ 5 ਲੋਕਾਂ ਨੂੰ ਰਿਹਾਅ ਕਰ ਦਿੱਤਾ, ਜਦੋਂ ਕਿ ਬਾਕੀ 11 ਲੋਕਾਂ ਨੂੰ ਰਾਤ ਭਰ ਬੰਦੀ ਬਣਾ ਕੇ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਅਗਲੇ ਦਿਨ ਰਿਹਾਅ ਕਰ ਦਿੱਤਾ ਗਿਆ।

ਮੋਕੋਕਚੁੰਗ ਦੇ ਸਥਾਨਕ ਲੋਕਾਂ ਨੇ ਅਸਾਮ ਪੁਲਿਸ ਟੀਮ ਨੂੰ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਬਦਮਾਸ਼ ਸਮਝ ਕੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਕਿਉਂਕਿ ਉਨ੍ਹਾਂ ਵਿੱਚੋਂ ਸਿਰਫ਼ ਤਿੰਨ ਹੀ ਵਰਦੀ ਵਿੱਚ ਸਨ ਅਤੇ ਬਾਕੀ ਸਿਵਲ ਡਰੈੱਸ ਵਿੱਚ ਸਨ। ਇਸ ਨਾਲ ਵੀ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਗਈ। ਉਨ੍ਹਾਂ ਨੇ ਟੀਮ ‘ਤੇ ਵੀ ਹਮਲਾ ਕੀਤਾ, ਜਿਸ ਨਾਲ ਇੱਕ ਪੁਲਿਸ ਵਾਲਾ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ –  ਸ਼ੰਭੂ ਬਾਰਡਰ ‘ਤੇ ਕਿਸਾਨ ਦੀ ਮੌਤ ‘ਤੇ ਬੋਲੇ ਸਰਵਣ ਸਿੰਘ ਪੰਧੇਰ, ਸਰਕਾਰ ਅੱਗੇ ਰੱਖੀਆਂ ਇਹ ਮੰਗਾਂ….