Giant Swing falls in Mohali several injured watch VIDEO

ਮੋਹਾਲੀ : ਦੁਸ਼ਹਿਰਾ ਗਰਾਉਂਡ ਵਿੱਚ ਚੱਲ ਰਹੇ ਮੇਲੇ ‘ਚ ਅਚਾਨਕ ਅਸਮਾਨੀ ਝੂਲੇ ਦੇ ਟੁੱਟਣ (Giant Swing falls in Mohali) ਕਾਰਨ ਕਰੀਬ 10 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਡਰਾਪ ਟਾਵਰ ਝੂਲਾ (drop tower) ਕਰੀਬ 50 ਫੁੱਟ ਦੀ ਉਚਾਈ ਤੋਂ ਡਿੱਗਿਆ, ਝੂਲੇ ਵਿੱਚ 50 ਦੇ ਕਰੀਬ ਲੋਕ ਬੈਠੇ ਸਨ। ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ, ਹੰਗਾਮਾ ਸੁਣ ਕੇ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਲੋਕ ਜ਼ਖਮੀਆਂ ਨੂੰ ਚੁੱਕ ਕੇ ਲਿਜਾਣ ਲੱਗੇ। ਇਸ ਸਾਰੀ ਘਟਨਾ ਦੀ ਭਿਆਨਕ ਵੀਡੀਓ(HORRIFIC VIDEO) ਸਾਹਮਣੇ ਆਈ ਹੈ।

ਦੱਸ ਦੇਈਏ ਕਿ ਸ਼ਹਿਰ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿੱਚ ਐਤਵਾਰ ਸ਼ਾਮ ਨੂੰ ਚੱਲ ਰਹੇ ਮੇਲੇ ਦੌਰਾਨ 50 ਫੁੱਟ ਦੀ ਉਚਾਈ ਤੋਂ ਇੱਕ ਜੋਅਰਾਈਡ (ਡਰਾਪ ਟਾਵਰ) ਜ਼ਮੀਨ ’ਤੇ ਡਿੱਗ ਗਿਆ। ਹਾਦਸੇ ਵਿੱਚ ਪੰਜ ਬੱਚਿਆਂ ਸਮੇਤ ਘੱਟੋ-ਘੱਟ 10 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।

ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਅਤੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਸਿਵਲ ਹਸਪਤਾਲ ‘ਚ ਦਾਖਲ ਹੋਣ ਵਾਲਿਆਂ ‘ਚ 23 ਸਾਲਾ ਰਾਜਦੀਪ ਸਿੰਘ, 31 ਸਾਲਾ ਹਿਤੇਸ਼ ਕੁਮਾਰ, 28 ਸਾਲਾ ਜ਼ੀਨਤ ਅਤੇ 23 ਸਾਲਾ ਭਾਵਨਾ ਸ਼ਾਮਲ ਹਨ। ਇਸ ਦੇ ਨਾਲ ਹੀ ਜੋਤੀ ਸ਼ਰਮਾ (33), ਉਸ ਦੀ ਬੇਟੀ ਮਾਨਿਆ ਸ਼ਰਮਾ (13), ਸੋਨਮ (32), ਰਾਜਬੀਰ ਢਾਬੜਾ (10), ਬਨੀ ਵਧਵਾ (12) ਦਾ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਖ਼ਬਰ ਲਿਖੇ ਜਾਣ ਤੱਕ ਇੱਕ ਜ਼ਖ਼ਮੀ ਦੀ ਪਛਾਣ ਨਹੀਂ ਹੋ ਸਕੀ ਸੀ। ਜ਼ਿਆਦਾਤਰ ਜ਼ਖਮੀਆਂ ਦੀ ਪਿੱਠ ਅਤੇ ਜਬਾੜੇ ‘ਚ ਸੱਟਾਂ ਲੱਗੀਆਂ ਹਨ ਪਰ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਲੰਡਨ ਬ੍ਰਿਜ’ ਨਾਮ ਦਾ ਇਹ ਤਿਉਹਾਰ 31 ਅਗਸਤ ਨੂੰ ਖਤਮ ਹੋਣਾ ਸੀ, ਪਰ ਇਸ ਨੂੰ ਵਧਾ ਕੇ 11 ਸਤੰਬਰ ਕਰ ਦਿੱਤਾ ਗਿਆ। ਆਯੋਜਕ ਸੰਨੀ ਸਿੰਘ ਨੇ ਕਿਹਾ, ‘ਅਸੀਂ ਪਤਾ ਲਗਾਵਾਂਗੇ ਕਿ ਇਹ ਕਿਵੇਂ ਹੋਇਆ। ਇੰਝ ਲੱਗਦਾ ਹੈ ਕਿ ਕੋਈ ਤਕਨੀਕੀ ਸਮੱਸਿਆ ਸੀ। ਇਸ ਤੋਂ ਪਹਿਲਾਂ ਵੀ ਅਸੀਂ ਕਈ ਸਮਾਗਮ ਕਰ ਚੁੱਕੇ ਹਾਂ ਪਰ ਅਜਿਹਾ ਕਦੇ ਨਹੀਂ ਹੋਇਆ। ਅਸੀਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਵਾਂਗੇ।”