Others

ਮੋਟਰ ਸਾਈਕਲ ਦੀ ਕੀਮਤ ‘ਤੇ ਮਿਲ ਰਹੀ ਹੈ ਮਾਰੂਤੀ ਦੀਆਂ CNG ਕਾਰਾਂ!

Maruti old cng car on cheap price

ਬਿਊਰੋ ਰਿਪੋਰਟ : ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੀ ਵਜ੍ਹਾ ਕਰਕੇ CNG ਗੱਡੀਆਂ ਦੀ ਡਿਮਾਂਡ ਕਾਫੀ ਵੱਧ ਗਈ ਹੈ । CNG ਕਾਰਾਂ ਦੀ ਐਵਰੇਜ ਵੀ ਪੈਟਰੋਲ ਅਤੇ ਡੀਜ਼ਲ ਤੋਂ ਵੱਧ ਹੁੰਦੀ ਹੈ । ਹਾਲਾਂਕਿ CNG ਗੱਡੀਆਂ ਦੀ ਕੀਮਤ ਪੈਟਰੋਲ ਅਤੇ ਡੀਜ਼ਲ ਤੋਂ ਜ਼ਿਆਦਾ ਹੁੰਦੀ ਹੈ । ਤੁਸੀਂ CNG ਗੱਡੀ ਲੈਣ ਦੀ ਸੋਚ ਰਹੇ ਹੋ ਅਤੇ ਕੀਮਤ ਨੂੰ ਲੈਕੇ ਪਰੇਸ਼ਾਨ ਹੋ ਤਾਂ ਘਬਰਾਓ ਨਹੀਂ ਅਸੀਂ ਤੁਹਾਨੂੰ ਦੱਸ ਦੇ ਹਾਂ ਮਾਰੂਤੀ CNG ਦੀਆਂ ਉਹ ਗੱਡੀਆਂ ਜੋ ਬਾਈਕ ਤੋਂ ਵੀ ਸਸਤੀਆਂ ਹਨ । ਮਾਰੂਤੀ ਦੀਆਂ ਕੁਝ ਪੁਰਾਣੀਆਂ ਗੱਡੀਆਂ ਦੀ ਲਿਸਟ ਕੱਢੀ ਹੈ ਜਿਸ ਵਿੱਚੋਂ ਤੁਸੀਂ ਸਲੈਕਟ ਕਰ ਸਕਦੇ ਹੋ। ਮਾਰੂਟੀ ਸਜ਼ੂਕੀ ਦੀ ਟਰੂਵੈਲਿਊ ਵੈੱਬ ਸਾਈਟ ‘ਤੇ ਜਾਕੇ ਤੁਸੀਂ ਆਪਣੇ ਮੰਨ ਪਸੰਦ ਦੀ ਗੱਡੀ ਘੱਟ ਕੀਮਤ ਤੇ ਅਸਾਨੀ ਨਾਲ ਖਰੀਦ ਸਕਦੇ ਹੋ।

ਮਾਰੂਤੀ ਵੈਗਨ ਆਰ LXI ਤੁਹਾਨੂੰ ਸਿਰਫ਼ 1.35 ਲੱਖ ਵਿੱਚ ਮਿਲ ਸਕਦੀ ਹੈ। ਕਾਰ ਦਾ ਮਾਡਲ 2011 ਦਾ ਹੈ। 1,29,000 ਕਿਲੋਮੀਟਰ ਗੱਡੀ ਚੱਲੀ ਹੈ। CNG ਦੇ ਨਾਲ ਮਿਲਣ ਵਾਲੀ ਇਹ ਕਾਰ ਮੈਨਿਉਲ ਹੈ ।
ਇਸ ਤੋਂ ਇਲਾਵਾ ਮਾਰੂਤੀ ਸਜ਼ੂਕੀ ਆਲਟੋ LXI ਤੁਹਾਨੂੰ 65 ਹਜ਼ਾਰ ਵਿੱਚ ਮਿਲ ਸਕਦੀ ਹੈ। ਕਾਰ ਦਾ ਮਾਡਲ 2008 ਹੈ। ਇਹ 91 ਹਜ਼ਾਰ ਕਿਲੋਮੀਟਰ ਚੱਲੀ ਹੋਈ ਹੈ। CNG ਦੇ ਨਾਲ ਕਾਰ ਮੈਨਿਅਲ ਟਾਂਸਮਿਸ਼ਨ ‘ਤੇ ਕੰਮ ਕਰਦੀ ਹੈ। ਮਾਰੂਤੀ SX4 VXI ਇਸ ਕਾਰ ਦੀ ਕੀਮਤ ਡੇਢ ਲੱਖ ਦੇ ਕਰੀਬ ਹੈ ਅਤੇ ਇਹ 2011 ਮਾਡਲ ਹੈ। ਕਾਰ 92 ਹਜ਼ਾਰ ਕਿਲੋਮੀਟਰ ਚੱਲੀ ਹੈ । CNG ਦੇ ਨਾਲ ਤੁਹਾਨੂੰ ਕਾਰ ਦਾ ਮੈਨਿਅਲ ਟਾਂਸਮਿਸ਼ਨ ਮਿਲੇਗਾ ।