India International

ਗੈਂਗਸਟਰ ਹਰਵਿੰਦਰ ਰਿੰਦਾ ਦੀ ਪਾਕਿਸਤਾਨ ‘ਚ ਮੌਤ ,ਬੰਬੀਹਾ ਗਰੁੱਪ ਨੇ ਲਈ ਜਿੰਮੇਵਾਰੀ

Gangster Harvinder Rinda's death in Pakistan, Bambiha Group took responsibility

ਪਾਕਿਸਤਾਨ : ਪੰਜਾਬ ਦੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ( Gangster Harvinder Rinda )  ਦੀ ਪਾਕਿਸਤਾਨ ਵਿੱਚ ਮੌਤ ( death in Pakistan ) ਹੋ ਗਈ ਹੈ। ਦਿ ਟ੍ਰਿਬਿਊਨ ‘ਚ ਨਸ਼ਰ ਹੋਈ ਖਬਰ ਦੇ ਮੁਤਾਬਿਕ ਕੇਂਦਰੀ ਏਜੰਸੀਆਂ ਅਤੇ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਰਿੰਦਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਰਿੰਦਾ ਨੂੰ ਪਹਿਲਾਂ ਜਿੰਦਲ ਹਸਪਤਾਲ ਲਾਹੌਰ ਦਾਖ਼ਲ ਕਰਵਾਇਆ ਗਿਆ ਅਤੇ ਫਿਰ ਮਿਲਟਰੀ ਹਸਪਤਾਲ ਭੇਜਿਆ ਗਿਆ।

ਹਾਲਾਂਕਿ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਗੋਲੀ ਮਾਰੀ ਗਈ ਹੈ, ਜਦੋਂ ਕਿ ਕੁਝ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।

ਦੂਜੇ ਬੰਨੇ ਹੁਣ ਬੰਬੀਹਾ ਗਰੁੱਪ ਨੇ ਰਿੰਦਾ ਦੇ ਕਤਲ ਦੀ ਜ਼ਿੰਮੇਵਾਰੀ  ਲਈ ਹੈ। ਉਨ੍ਹਾਂ  ਨੇ ਕਿਹਾ ਕਿ ਰਿੰਦਾ ਨੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਬਿਸ਼ਨੋਈ ਗੈਂਗ ਨੂੰ ਹਥਿਆਰ ਮੁਹਈਆ ਕਰਵੇ ਸਨ ਤੇ ਉਹ ਉਨ੍ਹਾਂ ਨੂੰ ਧੋਖਾ ਦੇ ਰਿਹਾ ਸੀ ਜਿਸ ਕਰਕੇ ਉਨ੍ਹਾਂ ਉਸਦਾ ਕਤਲ ਕਰ ਦਿੱਤਾ ਹੈ।

ਫੇਸਬੁੱਕ ‘ਤੇ ਸਾਂਝੀ ਕੀਤੀ ਪੋਸਟ ਵਿੱਚ ਉਨ੍ਹਾਂ ਲਿਖਿਆ “ਉਮੀਦ ਕਰਦੇ ਆ ਸਾਡੇ ਸਾਰੇ ਵੀਰ ਠੀਕ ਹੋਣਗੇ, ਜੋ ਪਾਕਿਸਤਾਨ ਹਰਵਿੰਦਰ ਰਿੰਦਾ ਦਾ ਕਤਲ ਹੋਇਆ ਉਹ ਕੰਮ ਅਸੀ ਕਰਵਾਇਆ। ਰਿੰਦਾ ਨੂੰ ਸਾਡੇ ਵੀਰਾਂ ਨੇ ਹੀ ਪਾਕਿਸਤਾਨ ਵਿੱਚ ਸੈੱਟ ਕੀਤਾ ਸੀ ਫਿਰ ਇਹ ਸਾਡੇ ਵਿਰੋਧੀ ਗਰੁੱਪਾਂ ਨਾਲ ਰਲ ਚਿੱਟੇ ਦਾ ਕੰਮ ਕਰਨ ਲੱਗ ਪਿਆ ਅਤੇ ਸਾਡੇ ਬੰਦਿਆਂ ਦਾ ਨੁਕਸਾਨ ਕਰਾ ਰਿਹਾ ਸੀ। ਸਾਡੇ ਵੀਰ ਸਿੱਧੂ ਮੂਸੇ ਵਾਲੇ ਦੇ ਕਤਲ ਵਿੱਚ ਵੀ ਇਸ ਨੇ ਹੀ ਗੋਲਡੀ ਹੋਣਾ ਨੂੰ ਹਥਿਆਰ ਦਿੱਤੇ ਸੀ। ਇਸ ਦਾ ਖ਼ਮਿਆਜ਼ਾ ਇਸ ਨੂੰ ਭੁਗਤਨਾ ਪਿਆ, ਹੋਰ ਵੀ ਬਹੁਤ ਮਾੜੀਆਂ ਇਸ ਬੰਦੇ ਨੇ ਕੀਤੀਆਂ। ਬਾਕੀ ਹੋਰ ਜੋ ਕਤੀੜਾ ਨੇ ਜ਼ਿਆਦਾ ਸਮਾਂ ਨਹੀਂ ਲੱਗਦਾ ਕਿਸੇ ਵੀ ਦੇ ਵਿੱਚ ਲੁਕ ਲਵੋ। ਰੱਬ ਰਾਖਾ”

ਹਾਲਾਂਕਿ ਇਸ ਦੇ ਬਾਰੇ ਸਰਕਾਰ ਵੱਲੋਂ ਜਾਂ ਖੁਫੀਆ ਏਜੰਸੀਆਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਲਾਰੈਂਸ ਦਾ ਸਾਥੀ ਸੀ ਰਿੰਦਾ

ਲਾਰੈਂਸ ਬਿਸ਼ਨੋਈ ਦੇ ਨਾਲ ਹਰਵਿੰਦਰ ਸਿੰਘ ਰਿੰਦਾ ਦੇ ਚੰਗੇ ਸਬੰਧ ਸਨ। ਦੋਵੇਂ ਪੰਜਾਬ ਵਿੱਚ ਇੱਕ ਹੀ ਜੇਲ੍ਹ ਵਿੱਚ ਬੰਦ ਸਨ ਇਸ ਦੌਰਾਨ ਇੰਨਾਂ ਦੀ ਚੰਗੀ ਦੋਸਤੀ ਹੋਈ,ਜੇਲ੍ਹ ਤੋਂ ਬਾਹਰ ਨਿਕਲਣ ‘ਤੇ ਰਿੰਦਾ ਲਾਰੈਂਸ ਬਿਸ਼ਨੋਈ ਦੇ ਜ਼ਰੀਏ ਹੀ ਆਪਣੇ ਕੰਮ ਕਰਵਾਉਂਦਾ ਸੀ । ਲਾਰੈਂਸ ਨੇ ਪੁਲਿਸ ਪੁੱਛ-ਗਿੱਛ ਵਿੱਚ ਇਹ ਗੱਲ ਕਬੂਲੀ ਵੀ ਸੀ। ਮੰਨਿਆ ਜਾ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਬਿਸ਼ਨੋਈ ਨੇ ਹੀ ਰਿੰਦਾ ਦੀ ਮਦਦ ਨਾਲ ਹੀ ਹਥਿਆ ਰ ਹਾਸਲ ਕੀਤੇ ਸਨ ।

ਰਿੰਦਾ ਕਿਵੇਂ ਗੈਂ ਗਸਟਰ ਬਣਿਆ

ਹਰਵਿੰਦਰ ਸਿੰਘ ਰਿੰਦਾ ਵੈਸੇ ਤਾਂ ਤਰਨਤਾਰਨ ਦਾ ਰਹਿਣ ਵਾਲਾ ਹੈ ਪਰ 11 ਸਾਲ ਦੀ ਉਮਰ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਨਾਦੇੜ ਮਹਾਰਾਸ਼ਟਰਾ ਚੱਲਾ ਗਿਆ ਸੀ। 18 ਸਾਲ ਦੀ ਉਮਰ ਵਿੱਚ ਹੀ ਰਿੰਦਾ ਨੇ ਤਰਨਤਾਰਨ ਵਿੱਚ ਆਪਣੇ ਇੱਕ ਰਿਸ਼ਤੇਦਾਰ ਦਾ ਕ ਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਨਾਦੇੜ ਵਿੱਚ ਉਸ ਨੇ ਸਥਾਨਕ ਵਪਾਰੀਆਂ ਤੋਂ ਧ ਮਕਾ ਕੇ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ । ਇਸ ਦੌਰਾਨ ਉਸ ‘ਤੇ 2 ਕਤ ਲ ਦੇ ਮਾਮਲੇ ਵੀ ਦਰਜ ਹੋਏ ਸਨ ਜਿਸ ਤੋਂ ਬਾਅਦ ਰਿੰਦਾ ਨੂੰ proclaimed offender ਐਲਾਨ ਦਿੱਤਾ ਗਿਆ ਸੀ। 2016 ਵਿੱਚ ਹਰਵਿੰਦਰ ਸਿੰਘ ਰਿੰਦਾ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਵਿੱਚ ਵੀ ਸ਼ਾਮਲ ਹੋ ਗਿਆ, ਇਸ ਦੌਰਾਨ ਇਲਜ਼ਾਮ ਲੱਗੇ ਕਿ ਰਿੰਦਾ ਨੇ ਵਿਦਿਆਰਥੀ ਯੂਨੀਅਨ SOI ਦੇ ਆਗੂ ‘ਤੇ ਗੋ ਲੀ ਚਲਾਈ ਸੀ