India

ਗੈਂਗਸਟਰਾਂ ਦੀ ਨਜ਼ਰ ‘ਤੇ ਹੁਣ ਹਰਿਆਣਾ ਸਰਕਾਰ, ਭੇਜਿਆ ਸੰਦੇਸ਼

‘ਦ ਖ਼ਾਲਸ ਬਿਊਰੋ : ਪੰਜਾਬ (Punjab) ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਫ਼ੀ ਚਿੰਤਾਜਨਕ ਬਣੀ ਹੋਈ ਹੈ। ਸੂਬੇ ਵਿੱਚ ਵੱਧ ਰਿਹਾ ਗੈਂਗਵਾਰ (Gangwar) ਆਮ ਲੋਕਾਂ ਦੇ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਿਹਾ ਹੈ। ਗੈਂਗਸਟਰ (Gangsters) ਤਾਂ ਹੁਣ ਸ਼ਰੇਆਮ ਸੋਸ਼ਲ ਮੀਡੀਆ (Social Media) ਉੱਤੇ ਇੱਕ ਦੂਜੇ ਨੂੰ ਧਮਕੀ ਦੇਣ ‘ਚ ਲੱਗੇ ਹੋਏ ਹਨ। ਕਦੇ ਕੋਈ ਗੈਂਗਸਟਰ ਗਰੁੱਪ ਬਦਲਾ ਲੈਣ ਦੀ ਗੱਲ ਕਰਦਾ ਹੈ ਤਾਂ ਕਦੇ ਕੋਈ। ਇਸੇ ਦਰਮਿਆਨ ਗੈਂਗਸਟਰ ਬੰਬੀਹਾ ਗਰੁੱਪ (Bambiha Group) ਦੀ ਇੱਕ ਪੋਸਟ ਸੋਸ਼ਲ ਮੀਡੀਆ (Social Media Post) ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੰਬੀਹਾ ਗਰੁੱਪ ਵੱਲੋਂ ਹਰਿਆਣਾ ਦੀ ਖੱਟਰ ਸਰਕਾਰ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਗਈ ਹੈ।

ਬੰਬੀਹਾ ਗਰੁੱਪ ਵੱਲੋਂ ਇੱਕ ਫੇਸਬੁੱਕ ਪੋਸਟ ਵਿੱਚ ਹਰਿਆਣਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਗਈ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਸਾਡੇ ਸਾਥੀ ਦਲੇਰ ਦਾ ਘਰ ਤੋੜ ਦਿੱਤਾ ਗਿਆ ਹੈ। ਇਹ ਘਰ 30 ਸਾਲ ਪੁਰਾਣਾ ਸੀ, ਇਸ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਉਸ ਦੇ ਪਰਿਵਾਰ ਦੀ ਕੀ ਹਾਲਤ ਹੋਵੇਗੀ। ਅਸੀਂ ਇਸ ਦਾ ਬਦਲਾ ਜ਼ਰੂਰ ਲਵਾਂਗੇ। ਧਮਕੀ ਦਿੰਦੇ ਹੋਏ ਸਰਕਾਰ ਨੂੰ ਆਖਿਆ ਗਿਆ ਹੈ ਕਿ ਜੋ ਤੁਸੀਂ ਕਰਨਾ ਸੀ ਕਰ ਲਿਆ ਹੈ, ਹੁਣ ਅਸੀਂ ਕਰਾਂਗੇ। ਇਹ ਠੀਕ ਨਹੀਂ ਕੀਤਾ, ਅਸੀਂ ਦੱਸਾਂਗੇ ਕਿਸੇ ਦੇ ਘਰ ਕਿਵੇਂ ਤੋੜੇ ਜਾਂਦੇ ਹਨ।

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਸੰਧ ਇਲਾਕੇ ਵਿੱਚ ਗੈਂਗਸਟਰ ਦਿਲੇਰ ਕੋਟੀਆ ਦੇ ਘਰ ਨੂੰ ਗੈਰ-ਕਾਨੂੰਨੀ ਕਹਿ ਕੇ ਢਾਹ ਦਿੱਤਾ ਗਿਆ। ਇਸ ਕਾਰਵਾਈ ਤੋਂ ਨਾਰਾਜ਼ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਲਿਖ ਕੇ ਹਰਿਆਣਾ ਸਰਕਾਰ, ਪੁਲਿਸ ਅਤੇ DTP ਨੂੰ ਧਮਕੀ ਦਿੱਤੀ ਹੈ। ਸੀਆਈਏ-2 ਦੇ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਦਿਲੇਰ ਕੋਟੀਆ ਅਤੇ ਉਸ ਦੇ ਭਰਾ ਤੇਜੇਂਦਰ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਫਿਰੌਤੀ, ਕੁੱਟਮਾਰ ਆਦਿ ਦੇ 11 ਕੇਸ ਦਰਜ ਹਨ। ਅਪਰਾਧੀ ਵਿਦੇਸ਼ਾਂ ਵਿਚ ਬੈਠ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਘਰ ਵਿੱਚ ਅਪਰਾਧਿਕ ਗਤੀਵਿਧੀਆਂ ਦੀਆਂ ਰਿਪੋਰਟਾਂ ਵੀ ਸਨ। ਦਲੇਰ ਕੋਟੀਆ ‘ਤੇ ਆਪਣੇ ਸਾਥੀਆਂ ਨੂੰ ਅਸੰਧ ਦੇ ਮੀਨਾਕਸ਼ੀ ਹਸਪਤਾਲ ‘ਚ ਭੇਜਣ ਅਤੇ ਗੋਲੀਆਂ ਚਲਾਉਣ, 2 ਕਰੋੜ ਦੀ ਫਿਰੌਤੀ ਦੀ ਮੰਗ ਕਰਨ ਦਾ ਵੀ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਕੌਸ਼ਲ ਚੌਧਰੀ ਦਾ ਨਾਂ ਵੀ ਅਪਰਾਧਿਕ ਕਾਰਨਾਮੇ ‘ਚ ਸਾਹਮਣੇ ਆਇਆ ਸੀ।