India Punjab

ਦਿੱਲੀ ਤੋਂ ਲਾਪਤਾ 4 ਨਾਬਾਲਗ ਕੁੜੀਆਂ, ਪੁਲਿਸ ਨੂੰ ਦਰਬਾਰ ਸਾਹਿਬ ਤੋਂ ਮਿਲੀਆਂ; ਇਹ ਹੈ ਮਾਮਲਾ

Delhi Four missing girls found golden temple

ਨਵੀਂ ਦਿੱਲੀ : ਦਿੱਲੀ ਦੇ ਬਦਰਪੁਰ ਇਲਾਕੇ ਤੋਂ ਪਿਛਲੇ ਹਫ਼ਤੇ ਘਰੋਂ ਸਕੂਲ ਗਈਆਂ ਨਾਬਾਲਗ ਕੁੜੀਆਂ(Delhi Four missing girls) ਨਾ ਸਕੂਲ ਪਹੁੰਚੀਆਂ ਤੇ ਨਾ ਹੀ ਘਰ। ਇਸ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ(Delhi Police) ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਲ ਸ਼ੁਰੂ ਕਰ ਕੀਤੀ। ਆਖਿਰਕਾਰ ਪੁਲਿਸ ਨੂੰ ਕਾਮਯਾਬੀ ਮਿਲੀ। ਕੁੜੀਆਂ ਉਸ ਸਥਾਨ ਤੋਂ ਬਰਾਮਦ ਹੋਈਆਂ, ਜਿਸ ਬਾਰੇ ਪਰਿਵਾਰ ਸੋਚ ਵੀ ਨਹੀਂ ਸਕਦਾ ਸੀ।

ਮੀਡੀਆ ਰਿਪੋਰਟ ਮੁਤਾਬਿਕ ਦਿੱਲੀ ਪੁਲਿਸ ਅਨੁਸਾਰ 24 ਅਗਸਤ ਨੂੰ ਸ਼ਿਕਾਇਤਕਰਤਾ ਨਵੀਨ ਨੇ ਥਾਣਾ ਬਦਰਪੁਰ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੀ ਲੜਕੀ ਬਦਰਪੁਰ ਦੇ ਤਾਜਪੁਰ ਪਹਾੜੀ ਇਲਾਕੇ ਵਿੱਚ ਸਥਿਤ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ 9ਵੀਂ ਜਮਾਤ ਵਿੱਚ ਪੜ੍ਹਦੀ ਹੈ। ਉਹ ਆਪਣੇ ਤਿੰਨ ਸਹਿਪਾਠੀਆਂ ਨਾਲ ਸਕੂਲ ਲਈ ਰਵਾਨਾ ਹੋਈ ਸੀ, ਪਰ ਉੱਥੇ ਨਹੀਂ ਪਹੁੰਚੀ ਅਤੇ ਹੁਣ ਤੱਕ ਕੋਈ ਵੀ ਆਪਣੇ ਘਰ ਨਹੀਂ ਪਰਤਿਆ।

ਨਵੀਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ਬਦਰਪੁਰ ਥਾਣੇ ਵਿੱਚ ਆਈਪੀਸੀ ਦੀ ਧਾਰਾ 363 ਦੇ ਤਹਿਤ ਗੁੰਮਸ਼ੁਦਗੀ ਦੀ ਐਫਆਈਆਰ ਦਰਜ ਕੀਤੀ ਸੀ। ਬੱਚਿਆਂ ਦੀ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਨੂੰ ਪਹਿਲ ਦੇ ਆਧਾਰ ‘ਤੇ ਲਿਆ ਗਿਆ।

ਪੁਲਿਸ ਨੇ ਇਨ੍ਹਾਂ ਲਾਪਤਾ ਲੜਕੀਆਂ ਦੇ ਨਜ਼ਦੀਕੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਜਾਂਚ ਵਿੱਚ ਸਾਈਬਰ ਪੁਲਿਸ ਅਤੇ ਸਪੈਸ਼ਲ ਸਟਾਫ਼ ਨੇ ਵੀ ਸਹਿਯੋਗ ਕੀਤਾ। ਇਸ ਦੇ ਨਾਲ ਹੀ ਪੁੱਛ-ਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਲੜਕੀਆਂ ਵਿੱਚੋਂ ਕਿਸੇ ਕੋਲ ਵੀ ਮੋਬਾਈਲ ਨਹੀਂ ਸੀ, ਇਸ ਲਈ ਉਨ੍ਹਾਂ ਦਾ ਸਹੀ ਪਤਾ ਨਹੀਂ ਲੱਗ ਸਕਿਆ। ਇਸੇ ਦੌਰਾਨ ਲਾਪਤਾ ਲੜਕੀ ਵਿੱਚੋਂ ਇੱਕ ਨੇ ਆਪਣੀ ਮਾਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਉਸਦੀ ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਜਦੋਂ ਪੁਲਿਸ ਟੀਮ ਨੇ ਉਸ ਨੰਬਰ ‘ਤੇ ਸੰਪਰਕ ਕੀਤਾ ਜਿਸ ਤੋਂ ਕਾਲ ਆਈ ਸੀ ਤਾਂ ਪਤਾ ਲੱਗਾ ਕਿ ਇਹ ਨੰਬਰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ(Golden Temple in Amritsar) ਦੇ ਆਸ-ਪਾਸ ਹੈ। ਇਸ ਤੋਂ ਬਾਅਦ ਟੀਮ ਨੇ ਪੰਜਾਬ ਦੇ ਸਥਾਨਕ ਪੁਲਿਸ ਕੋਰੀਡੋਰ ਨਾਲ ਸੰਪਰਕ ਕੀਤਾ। ਕਾਰੀਡੋਰ ਪੁਲਿਸ ਨੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਸੀਟੀਵੀ ਕੈਮਰਿਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀ ਤਲਾਸ਼ੀ ਲਈ ਤਾਂ ਚਾਰੋਂ ਲੜਕੀਆਂ ਗੁਰੂ ਰਾਮਦਾਸ ਜੀ ਸਰਾਏ ਕੋਲ ਆਰਾਮ ਕਰਦੀਆਂ ਦਿਖਾਈ ਦਿੱਤੀਆਂ।

ਕੌਰੀਡੋਰ ਪੁਲਿਸ ਨੂੰ ਜਿਵੇਂ ਹੀ ਲੜਕੀਆਂ ਦੀ ਸੂਚਨਾ ਮਿਲੀ ਤਾਂ ਦਿੱਲੀ ਪੁਲਿਸ ਦੀ ਟੀਮ ਅੰਮ੍ਰਿਤਸਰ ਪਹੁੰਚੀ। 4 ਨਾਬਾਲਗ ਕੁੜੀਆਂ ਨੂੰ ਪੁਲਿਸ ਨੇ ਆਖਰਕਾਰ ਲੱਭ ਲਿਆ ਹੈ। ਇਹ ਚਾਰੇ ਦੋਸਤ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਘਰੋਂ ਭੱਜ ਕੇ ਅੰਮ੍ਰਿਤਸਰ ਗਏ ਸਨ। ਦਿੱਲੀ ਪੁਲਿਸ ਦੀ ਟੀਮ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੀ ਅਤੇ ਸਾਰੀਆਂ ਲੜਕੀਆਂ ਨੂੰ ਨਾਲ ਲੈ ਆਈ।
ਇਨ੍ਹਾਂ ਚਾਰ ਲੜਕੀਆਂ ਨੂੰ ਦਿੱਲੀ ਲਿਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕਰ ਰਹੀ ਹੈ। ਜਿਸ ਵਿੱਚ ਮੈਡੀਕਲ ਜਾਂਚ, ਕਾਉਂਸਲਿੰਗ, ਸੀ.ਡਬਲਯੂ.ਸੀ./ਅਦਾਲਤ ਵਿੱਚ ਪੇਸ਼ੀ ਆਦਿ ਕੀਤੇ ਜਾ ਰਹੇ ਹਨ। ਚਾਰ ਲੜਕੀਆਂ ਦੀ ਜਾਂਚ ਕੀਤੀ ਗਈ, ਪਰ ਉਨ੍ਹਾਂ ਵਿਰੁੱਧ ਕੋਈ ਅਪਰਾਧ ਨਹੀਂ ਪਾਇਆ ਗਿਆ।