Sonali Phogat

‘ਦ ਖ਼ਾਲਸ ਬਿਊਰੋ :- ਬੀਜੇਪੀ ਦੀ ਲੀਡਰ ਅਤੇ ਟਿਕਟਾਕ ਸਟਾਰ ਸੋਨਾਲੀ ਫੋਗਾਟ (Sonali Phogat) ਮਾਮਲੇ ਵਿੱਚ ਹੋਰ ਕਈ ਨਵੇਂ ਖੁਲਾਸੇ ਹੋਏ ਹਨ। ਨਿਊਜ਼ 18 ਦੀ ਖ਼ਬਰ ਮੁਤਾਬਕ 12 ਹਜ਼ਾਰ ਰੁਪਏ ਦੇ ਡਰੱਗਜ਼ (Drugs) ਨਾਲ ਸੋਨਾਲੀ ਫੋਗਾਟ ਨੂੰ ਮਾਰਿਆ ਗਿਆ ਸੀ। ਡਰੱਗਜ਼ ਦੀ ਓਵਰਡੋਜ਼ ਕਰਕੇ ਫੋਗਾਟ ਦੀ ਮੌਤ ਹੋਈ ਸੀ। ਦੂਜੇ ਪਾਸੇ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੇ ਸੋਨਾਲੀ ਨੂੰ ਜ਼ਬਰਦਸਤੀ ਐਮਡੀ ਨਸ਼ੀਲੀਆਂ ਦਵਾਈਆਂ ਪਾਣੀ ਵਿੱਚ ਮਿਲਾ ਕੇ ਦਿੱਤੀਆਂ। ਸੋਨਾਲੀ ਦੀ ਮੌਤ MD ਡਰੱਗਜ਼ ਦੀ ਓਵਰਡੋਜ਼ ਕਾਰਨ ਹੋਈ ਸੀ।

22 ਅਗਸਤ ਨੂੰ ਸੋਨਾਲੀ ਅਤੇ ਦੋਵੇਂ ਦੋਸ਼ੀ ਸ਼ਾਮ 4 ਵਜੇ ਗੋਆ ਪਹੁੰਚੇ ਸਨ। ਸ਼ਾਮ 6 ਵਜੇ ਸਾਂਗਵਾਨ ਅਤੇ ਸੁਖਵਿੰਦਰ ਨੇ 5 ਹਜ਼ਾਰ ਅਤੇ 7 ਹਜ਼ਾਰ ਦੀਆਂ ਵੱਖ-ਵੱਖ ਐੱਮਡੀ ਡਰੱਗਜ਼ ਖਰੀਦੀਆਂ। ਸਾਰੇ ਲੋਕ ਰਾਤ 9.30 ਵਜੇ ਹੋਟਲ ਤੋਂ ਕਰਲੀਜ਼ ਪਬ ਪਹੁੰਚ ਗਏ ਸਨ। 10 ਵਜੇ ਤੋਂ ਹੀ ਸੋਨਾਲੀ ਨੇ ਹੌਲੀ-ਹੌਲੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਰਾਤ 1.30 ਵਜੇ ਸੋਨਾਲੀ ਦੀ ਹਾਲਤ ਵਿਗੜ ਗਈ। ਸਾਂਗਵਾਨ ਉਸ ਨੂੰ ਵਾਸ਼ਰੂਮ ਲੈ ਗਿਆ ਕਿਉਂਕਿ ਸੋਨਾਲੀ ਨੂੰ ਉਲਟੀ ਆ ਰਹੀ ਸੀ।

Sonali Phogat
ਸੋਨਾਲੀ ਫੋਗਾਟ (File Photo)

ਸੋਨਾਲੀ ਰਾਤ 2 ਵਜੇ ਤੋਂ ਸਵੇਰੇ 4 ਵਜੇ ਤੱਕ ਵਾਸ਼ਰੂਮ ਵਿੱਚ ਸੀ। ਉਸ ਦੀ ਸਿਹਤ ਬਹੁਤ ਖਰਾਬ ਹੋ ਗਈ ਸੀ। ਸਵੇਰੇ 6 ਵਜੇ (23 ਅਗਸਤ) ਸੋਨਾਲੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਕਰਲੀਜ਼ ਤੋਂ ਹੋਟਲ ਲਿਓਨੀ ਲਿਆਂਦਾ ਗਿਆ। ਸਵੇਰੇ 6.30 ਵਜੇ ਸਾਂਗਵਾਨ ਅਤੇ ਸੁਖਵਿੰਦਰ ਸੋਨਾਲੀ ਨੂੰ ਕਾਰ ਵਿੱਚ ਬਿਠਾ ਕੇ ਨੇੜਲੇ ਨਿੱਜੀ ਹਸਪਤਾਲ ਲੈ ਗਏ। ਉਹ ਸ਼ਾਮ ਕਰੀਬ 7.15 ਵਜੇ ਹਸਪਤਾਲ ਪਹੁੰਚੇ। ਪੂਰੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਸੋਨਾਲੀ ਦੀ ਮੌਤ ਹੋ ਚੁੱਕੀ ਹੈ।

ਸੋਨਾਲੀ ਦੀ ਪੂਰੀ ਜਾਂਚ ਤੋਂ ਬਾਅਦ ਹਸਪਤਾਲ ਨੇ ਸਵੇਰੇ 9 ਵਜੇ ਗੋਆ ਪੁਲਸ ਨੂੰ ਪੂਰੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਗੋਆ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਟਿਕਟੋਕ ਨਾਲ ਮਸ਼ਹੂਰ ਹੋਈ 42 ਸਾਲਾ ਸੋਨਾਲੀ ਫੋਗਾਟ ਦੀ ਇਸ ਹਫਤੇ ਦੇ ਸ਼ੁਰੂ ਵਿੱਚ ਗੋਆ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਵਿੱਚ ਫੋਗਾਟ ਦੇ ਨਿੱਜੀ ਸਹਾਇਕ ਸੁਧੀਰ ਸਾਂਗਵਾਨ, ਇੱਕ ਹੋਰ ਸਾਥੀ ਸੁਖਵਿੰਦਰ ਸਿੰਘ, ‘ਕਰਲੇਜ਼’ ਰੈਸਟੋਰੈਂਟ ਦੇ ਮਾਲਕ ਐਡਵਿਨ ਨੂਨਸ ਅਤੇ ਕਥਿਤ ਨਸ਼ਾ ਤਸਕਰ ਰਾਮ ਉਰਫ ਰਾਮਦਾਸ ਮਾਂਡਰੇਕਰ ਅਤੇ ਦੱਤਾ ਪ੍ਰਸਾਦ ਗਾਓਂਕਰ ਸ਼ਾਮਲ ਹਨ।