‘ਦ ਖ਼ਾਲਸ ਬਿਊਰੋ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੀ ਪੇਸ਼ਾਵਰ-ਦੁਬਈ ਫਲਾਈਟ ‘ਚ ਇਕ ਯਾਤਰੀ ਨੇ ਹੰਗਾਮਾ ਕਰ ਦਿੱਤਾ। ਖਬਰਾਂ ਮੁਤਾਬਕ ਯਾਤਰੀ ਨੇ ਅਚਾਨਕ ਅਜੀਬ ਹਰਕਤ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਪਹਿਲਾਂ ਸੀਟਾਂ ‘ਤੇ ਮੁੱਕਾ ਮਾਰਿਆ ਅਤੇ ਫਿਰ ਜਹਾਜ਼ ਦੀ ਖਿੜਕੀ ‘ਤੇ ਜ਼ੋਰਦਾਰ ਲੱਤ ਮਾਰੀ। ਇਸ ਤੋਂ ਬਾਅਦ ਉਸ ਨੇ ਫਲਾਈਟ ਦੇ ਕਰੂ ਮੈਂਬਰਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
Footage of an unruly passenger trying to break a cabin window of a Pakistan International Airlines flight from Peshawar to Dubai has gone viral.
For more news and all the latest updates, visit: https://t.co/Z921GRGn7q #etribune #ViralVideo #news #dubai #pia #peshawar pic.twitter.com/2PJL66XKY6
— The Express Tribune (@etribune) September 19, 2022
ਖਬਰਾਂ ਮੁਤਾਬਕ ਇਹ ਘਟਨਾ PIA ਦੀ ਫਲਾਈਟ ਨੰਬਰ PK-283 ‘ਚ ਵਾਪਰੀ। ਯਾਤਰੀ ਨੇ ਪਹਿਲਾਂ ਫਲਾਈਟ ਦੇ ਕਰੂ ਮੈਂਬਰਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉਹ ਅਜੀਬ ਹਰਕਤ ਕਰਨ ਲੱਗਾ। ਉਸ ਨੇ ਜਹਾਜ਼ ਦੀਆਂ ਸੀਟਾਂ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ, ਫਿਰ ਲੱਤ ਮਾਰ ਕੇ ਖਿੜਕੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਫਿਰ ਉਹ ਮੂੰਹ ਥੱਲੇ ਕਰਕੇ ਫਰਸ਼ ‘ਤੇ ਲੇਟ ਗਿਆ। ਜਦੋਂ ਫਲਾਈਟ ਅਟੈਂਡੈਂਟ ਨੇ ਦਖਲ ਦਿੱਤਾ ਤਾਂ ਉਸ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ।
ਸੂਤਰਾਂ ਮੁਤਾਬਕ ਸਥਿਤੀ ਨੂੰ ਕਿਸੇ ਤਰ੍ਹਾਂ ਕਾਬੂ ‘ਚ ਕਰ ਲਿਆ ਗਿਆ। ਯਾਤਰੀ ਨੂੰ ਹਵਾਬਾਜ਼ੀ ਕਾਨੂੰਨ ਦੇ ਅਨੁਸਾਰ ਆਪਣੀ ਸੀਟ ਨਾਲ ਬੰਨ੍ਹਿਆ ਗਿਆ ਸੀ। ਪ੍ਰੋਟੋਕੋਲ ਦੇ ਅਨੁਸਾਰ, ਫਲਾਈਟ ਦੇ ਕਪਤਾਨ ਨੇ ਦੁਬਈ ਦੇ ਏਅਰ ਟ੍ਰੈਫਿਕ ਕੰਟਰੋਲਰ (ਏਟੀਸੀ) ਨਾਲ ਸੰਪਰਕ ਕੀਤਾ ਅਤੇ ਸੁਰੱਖਿਆ ਦੀ ਮੰਗ ਕੀਤੀ। ਦੁਬਈ ਹਵਾਈ ਅੱਡੇ ‘ਤੇ ਉਤਰਦੇ ਹੀ ਯਾਤਰੀ ਨੂੰ ਸੁਰੱਖਿਆ ਅਧਿਕਾਰੀਆਂ ਨੇ ਹਿਰਾਸਤ ‘ਚ ਲੈ ਲਿਆ। ਪੀਆਈਏ ਅਧਿਕਾਰੀਆਂ ਮੁਤਾਬਕ ਇਹ ਘਟਨਾ 14 ਸਤੰਬਰ ਦੀ ਹੈ। ਏਅਰਲਾਈਨ ਨੇ ਯਾਤਰੀ ਨੂੰ ਬਲੈਕਲਿਸਟ ਕਰ ਦਿੱਤਾ ਸੀ।