India

ਲਾੜੇ ਨੇ ਬਾਰਾਤ ਲਈ ਪੂਰੀ ਫਲਾਈਟ ਹੀ ਬੁੱਕ ਕੀਤੀ, ਦੇਖੋ Video

The groom booked the entire flight for the barat, see Video

‘ਦ ਖ਼ਾਲਸ ਬਿਊਰੋ : ਵਿਆਹ ਵਿੱਚ ਬਾਰਾਤ ਲਈ ਗੱਡੀਆਂ ਪਹਿਲਾਂ ਤੋਂ ਹੀ ਬੁੱਕ ਕਰ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਦੂਰ-ਦੁਰਾਡੇ ਬਾਰਾਤ ਜਾਣ ਲਈ ਕਈ ਵਾਰ ਬੱਸ ਜਾਂ ਟਰੇਨ ਬੁੱਕ ਕਰਵਾਉਣੀ ਪੈਂਦੀ ਹੈ। ਇਹ ਤਾਂ ਆਮ ਗੱਲ ਹੈ ਪਰ ਹਾਲ ਹੀ ‘ਚ ਵਾਇਰਲ ਹੋਈ ਇਸ ਵੀਡੀਓ ‘ਚ ‘ਲਾੜੇ’ ਨੇ ਪੂਰੇ ਪਰਿਵਾਰ ਨੂੰ ਵਿਆਹ ‘ਚ ਲੈ ਕੇ ਜਾਣ ਲਈ ਪੂਰਾ ਜਹਾਜ਼ ਬੁੱਕ ਕਰ ਦਿੱਤਾ, ਜਿਸ ਦੇ ਸਫਰ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਲਾੜੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਵਿਆਹ ਦੀ ਬਾਰਾਤ ‘ਚ ਲਿਜਾਣ ਲਈ ਪੂਰੀ ਫਲਾਈਟ ਬੁੱਕ ਕਰਵਾ ਦਿੱਤੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਿਹਾ ਹੈ। ਯੂਜ਼ਰਸ ਇਸ ਵੀਡੀਓ ‘ਤੇ ਮਜ਼ਾਕੀਆ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਕਈ ਲੋਕ ਫਲਾਈਟ ਦੇ ਅੰਦਰ ਬੈਠੇ ਹਨ।

ਇਸ ਵੀਡੀਓ ਦੇ ਬੈਕਗ੍ਰਾਊਂਡ ‘ਚ ਫਿਲਮ ‘ਕੁਛ ਕੁਛ ਹੋਤਾ ਹੈ’ ਦਾ ਗੀਤ ‘ਸਾਜਨ ਜੀ ਘਰ ਆਏ’ ਚੱਲ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਬਾਰਾਤ ਪੂਰੀ ਫਲਾਈਟ ‘ਚ ਬੈਠੀ ਹੈ। ਜੋ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਵੀਡੀਓ ਦੇ ਆਖਰੀ ਹਿੱਸੇ ‘ਚ ਲਾੜੇ ਭੁਵਨ ਨੂੰ ਦੇਖਿਆ ਗਿਆ। ਉਸ ਨੇ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਹੈ। ਵੀਡੀਓ ਨੂੰ 18 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ‘ਚ ਸਾਰੇ ਰਿਸ਼ਤੇਦਾਰ ਫਲਾਈਟ ‘ਚ ਖੂਬ ਮਸਤੀ ਨਾਲ ਵਿਆਹ ‘ਤੇ ਜਾਂਦੇ ਨਜ਼ਰ ਆ ਰਹੇ ਹਨ।

ਵੀਡੀਓ ‘ਚ ਇਹ ਸਾਰੇ ਲੋਕ ਕੈਮਰੇ ਵੱਲ ਹੱਥ ਹਿਲਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਅਜਿਹੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਸਨ, ਜਿਨ੍ਹਾਂ ‘ਚ ਪਰਿਵਾਰ ਅਤੇ ਰਿਸ਼ਤੇਦਾਰ ਪੂਰੀ ਫਲਾਈਟ ਬੁੱਕ ਕਰਵਾ ਕੇ ਆਪਣੀ ਮੰਜ਼ਿਲ ‘ਤੇ ਪਹੁੰਚੇ ਸਨ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਦੂਰੀ ਅਤੇ ਏਅਰਲਾਈਨ ਕੰਪਨੀ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਕਿਰਾਇਆ ਵਸੂਲੇਗੀ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ theshubhwedding ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਕਾਫੀ ਦੇਖਿਆ ਅਤੇ ਪਸੰਦ ਕੀਤਾ ਜਾ ਰਿਹਾ ਹੈ।

ਵੀਡੀਓ ਨੂੰ ਦੇਖ ਚੁੱਕੇ ਯੂਜ਼ਰਸ ਇਸ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਮੈਂ ਇਹ ਦੇਖਣ ਲਈ ਬਹੁਤ ਉਤਸੁਕ ਹਾਂ, ਇਸਦੀ ਕੀਮਤ ਕਿੰਨੀ ਹੋਵੇਗੀ? ਜੇਕਰ ਇਹ ਪਤਾ ਲੱਗ ਜਾਵੇ ਕਿ ਇਹ ਲੋਕ ਕਿੱਥੇ ਗਏ ਤਾਂ ਇਹ ਵੀ ਪਤਾ ਲੱਗ ਜਾਵੇਗਾ ਕਿ ਕਿੰਨਾ ਖਰਚਾ ਆਇਆ ਹੋਵੇਗਾ। ਇਕ ਹੋਰ ਯੂਜ਼ਰ ਨੇ ਲਿਖਿਆ, ‘ਲਕੀ ਗਰਲ। ਪਰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਸਾਰਿਆਂ ਦੀ ਟਿਕਟ ਬੁੱਕ ਕਰਨ ‘ਚ ਕਿੰਨੇ ਪੈਸੇ ਖਰਚ ਹੋਏ।

ਦੱਸ ਦੇਈਏ ਕਿ ਵਿਆਹ ਦਾ ਦਿਨ ਲਾੜੇ ਜਾਂ ਲਾੜੀ ਦੋਵਾਂ ਲਈ ਬਹੁਤ ਖਾਸ ਹੁੰਦਾ ਹੈ। ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਲੋਕ ਆਪਣੀਆਂ ਜੇਬਾਂ ਵੀ ਕਾਫੀ ਢਿੱਲੀਆਂ ਕਰਦੇ ਨਜ਼ਰ ਆਉਂਦੇ ਹਨ। ਦੂਜੇ ਪਾਸੇ ਕੁਝ ਲੋਕ ਇਸ ਦਿਨ ਨੂੰ ਮਨਾਉਣ ਲਈ ਵੱਖ-ਵੱਖ ਤਰਕੀਬਾਂ ਅਜ਼ਮਾਉਂਦੇ ਨਜ਼ਰ ਆਉਂਦੇਹਨ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਕਈ ਅਜਿਹੇ ਵੀਡੀਓ ਦੇਖਣ ਨੂੰ ਮਿਲਦੇ ਹਨ, ਜੋ ਯੂਜ਼ਰਸ ਨੂੰ ਵੀ ਹੈਰਾਨ ਕਰ ਦਿੰਦੇ ਹਨ।