India

ਅੰਬਾਲਾ ADGP ਦੀ ਕੋਠੀ ‘ਚ ਸ਼ਰਾਬ ਪੀਂਦੇ ਖਾਕੀ ਸਮੇਤ ਪੰਜ ਕਾਬੂ, ਬਾਅਦ ‘ਚ ਛੱਡੇ

five-arrested-including-khaki-drinking-alcohol-in-ambala-adgps-room-later-released

‘ਦ ਖ਼ਾਲਸ ਬਿਊਰੋ : ਹਰਿਆਣਾ ਵਿੱਚ ਨਸ਼ੇ ਦੇ ਖਿਲਾਫ਼ ਅਭਿਆਨ ਸ਼ੁਰੂ ਕਰਨ ਵਾਲੇ ਅੰਬਾਲਾ ਰੇਂਜ ਦੇ ਏਡੀਜੀਪੀ ਦੀ ਕੋਠੀ ਵਿੱਚ ਹੀ ਪੁਲਿਸ ਕਰਮਚਾਰੀਆਂ ਨੂੰ ਸ਼ਰਾਬ ਪੀਂਦੇ ਹੋਏ ਫੜਿਆ ਗਿਆ ਹੈ। ਇਨ੍ਹਾਂ ਵਿੱਚ ਵਿਦੇਸ਼ ਮੰਤਰਾਲਾ ਪੰਚਕੂਲਾ ਵਿੱਚ ਤਾਇਨਾਤ HC ਸਤਬੀਰ ਸਿੰਘ, ਐੱਸਟੀਐੱਫ ਅੰਬਾਲਾ ਵਿੱਚ ਤਾਇਨਾਤ HC ਰਾਕੇਸ਼ ਕੁਮਾਰ, ਪੰਚਕੂਲਾ ਵਿੱਚ ਤਾਇਨਾਤ HC ਦਲਵੀਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੋਹੜਾ ਪਿੰਡ ਦੇ ਰਵਿੰਰਦਰ ਕੁਮਾਰ ਅਤੇ ਵੀਟਾ ਕਾਲੋਨੀ ਅੰਬਾਲਾ ਸਿਟੀ ਨਿਵਾਸੀ ਵਿਨੋਦ ਕੁਮਾਰ ਸ਼ਾਮਿਲ ਹਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਅੰਗਰੇਜ਼ੀ ਸ਼ਰਾਬ ਦੀਆਂ ਦੋ ਬੋਤਲਾਂ ਵੀ ਬਰਾਮਦ ਕੀਤੀਆਂ ਹਨ।

ਈਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਆਰੀਆ ਚੌਕ ਅੰਬਾਲਾ ਛਾਉਣੀ ਵਿੱਚ ਗਸ਼ਤ ’ਤੇ ਸੀ। ਇਸੇ ਦੌਰਾਨ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਅੰਬਾਲਾ ਰੇਂਜ ਦੇ ਏਡੀਜੀਪੀ ਦੀ ਕੋਠੀ ’ਤੇ ਕੁਝ ਵਿਅਕਤੀ ਸ਼ਰਾਬ ਪੀ ਰਹੇ ਹਨ। ਟੀਮ ਨੇ ਤੁਰੰਤ ਏਡੀਜੀਪੀ ਕੋਠੀ ਦੇ ਇੱਕ ਕਮਰੇ ਵਿੱਚ ਛਾਪਾ ਮਾਰਿਆ। ਇੱਥੇ 3 ਪੁਲਿਸ ਮੁਲਾਜ਼ਮਾਂ ਸਮੇਤ 5 ਵਿਅਕਤੀ ਸ਼ਰਾਬ ਪੀ ਰਹੇ ਸਨ। ਟੀਮ ਨੇ ਪੰਜ ਮੁਲਜ਼ਮਾਂ ਨੂੰ ਫੜ ਲਿਆ ਹੈ।

ਅੰਬਾਲਾ ਕੈਂਟ ਥਾਣੇ ਦੇ ਏਐਸਆਈ ਜਗਦੀਪ ਨੇ ਦੱਸਿਆ ਕਿ ਪੁਲੀਸ ਨੇ ਬਿਨਾਂ ਇਜਾਜ਼ਤ ਏਡੀਜੀਪੀ ਦੀ ਕੋਠੀ ਵਿੱਚ ਦਾਖ਼ਲ ਹੋ ਕੇ ਸ਼ਰਾਬ ਪੀਣ ਦੇ ਦੋਸ਼ ਵਿੱਚ ਪੰਜ ਮੁਲਜ਼ਮਾਂ ਖ਼ਿਲਾਫ਼ ਧਾਰਾ 451, 72 ਸੀ (ਬੀ)-4-2020 ਐਕਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਬਾਅਦ ਵਿੱਚ ਮੁਲਜ਼ਮਾਂ ਨੂੰ ਪੁਲੀਸ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹ।