Punjab

ਪੰਜਾਬ ‘ਚ ਲੈਫਟੀਨੈਂਟ ਕਰਨਲ ਨੇ ਪਤਨੀ ਨਾਲ ਕੀਤੀ ਇਹ ਕਰਤੂਤ ! ਫਿਰ ਚਿੱਠੀ ਲਿਖ ਕੇ ਪਤਨੀ ਬਾਰੇ ਕੀਤਾ ਇਹ ਖੁਲਾਸਾ !

army person killed his wife

ਬਿਊਰੋ ਰਿਪੋਰਟ : ਪੰਜਾਬ ਵਿੱਚ ਫੌਜ ਦੇ ਅਫਸਰ ਵੱਲੋਂ ਹੈਰਾਨ ਕਰਨ ਵਾਲਾ ਕੰਮ ਕੀਤਾ ਗਿਆ ਹੈ । ਫਿਰੋਜ਼ਪੁਰ ਕੈਂਟ ਵਿੱਚ ਤਾਇਨਾਤ ਲੈਫਟੀਨੈਂਟ ਕਰਨਲ ਨੇ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ । ਪਤਨੀ ਡਿੰਪਲ ਦੀ ਲਾਸ਼ ਉਸ ਦੇ ਸਰਕਾਰੀ ਘਰ ਤੋਂ ਬਰਾਮਦ ਹੋਈ ਹੈ । ਪਤਨੀ ਦੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਲੈਫਟੀਨੈਂਟ ਕਰਨਲ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਦਿੱਤੀ ਹੈ ਅਤੇ ਇੱਕ ਸੂਸਾਈਡ ਨੋਟ ਛੱਡਿਆ ਹੈ ।

ਜਿਸ ਲੈਫਟੀਨੈਂਟ ਕਰਨਲ ਨੇ ਆਪਣੀ ਪਤਨੀ ਨੂੰ ਗੋਲੀ ਮਾਰੀ ਹੈ ਉਸ ਦਾ ਨਾਂ ਨਿਸ਼ਾਂਤ ਹੈ ਅਤੇ ਉਹ ਫਿਰੋਜ਼ਪੁਰ ਦੇ ਕੈਂਟ ਵਿੱਚ ਤਾਇਨਾਤ ਸਨ । ਪਤਨੀ ਦੇ ਕਤਲ ਤੋਂ ਬਾਅਦ ਉਸ ਨੇ ਇੱਕ ਸੂਸਾਈਡ ਨੋਟ ਵੀ ਛੱਡਿਆ ਹੈ ਜਿਸ ਵਿੱਚ ਉਸ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ । ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੇ ਰਿਸ਼ਤੇ ਵਿੱਚ ਮਤਭੇਦ ਆ ਗਏ ਸਨ,ਇਸੇ ਲਈ ਲੰਮੇ ਵਕਤ ਤੋਂ ਦੋਵਾਂ ਦੇ ਵਿਚਾਲੇ ਤਣਾਅ ਸੀ । ਐਤਵਾਰ ਦੀ ਰਾਤ ਨੂੰ ਇਹ ਇੰਨਾਂ ਜ਼ਿਆਦਾ ਵੱਧ ਗਿਆ ਕੀ ਲੈਫਟੀਨੈਂਟ ਕਰਨਲ ਨੇ ਆਪਣੀ ਬੰਦੂਕ ਦੇ ਨਾਲ ਪਤਨੀ ਦਾ ਕਤਲ ਕਰ ਦਿੱਤਾ । ਇਸ ਤੋਂ ਬਾਅਦ ਉਸੇ ਬੰਦੂਕ ਦੇ ਨਾਲ ਲੈਫਟੀਨੈਂਟ ਕਰਨਲ ਨਿਸ਼ਾਂਤ ਨੇ ਆਪਣੇ ਆਪ ਨੂੰ ਉਸੇ ਬੰਦੂਕ ਦੇ ਨਾਲ ਗੋਲੀ ਮਾਰ ਦਿੱਤੀ। ਫੌਜ ਮੁਤਾਬਿਕ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਵਾਂ ਦੀ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ।

ਸੂਸਾਈਡ ਨਾਲ ਜੁੜੇ ਸਵਾਲ

ਲੈਫਟੀਨੈਂਟ ਕਰਨਲ ਵੱਲੋਂ ਸੂਸਾਈਡ ਕਰਨ ਨਾਲ ਕਈ ਸਵਾਲ ਖੜੇ ਹੁੰਦੇ ਹਨ ਕਿਉਂਕਿ ਫੌਜ ਵਿੱਚ ਜਵਾਨਾਂ ਨੂੰ ਤਨ ਅਤੇ ਮਨ ਨਾਲ ਇਸ ਕਦਰ ਤਿਆਰ ਕੀਤਾ ਜਾਂਦਾ ਕੀ ਉਹ ਕਿਸੇ ਵੀ ਮੁਸ਼ਕਿਲ ਲਈ ਤਿਆਰ ਰਹਿੰਦੇ ਹਨ । ਅਜਿਹੇ ਵਿੱਚ ਲੈਫਟਿਨੈਂਟ ਦਾ ਅਜਿਹਾ ਕਦਮ ਚੁੱਕਣਾ ਹੈਰਾਨ ਕਰਨ ਵਾਲਾ ਹੈ । ਫੌਜ ਦੇ ਇੰਨੇ ਵੱਡੇ ਅਹੁਦੇ ‘ਤੇ ਹੁੰਦੇ ਹੋਏ ਜੇਕਰ ਪਤੀ-ਪਤਨੀ ਦੇ ਰਿਸ਼ਤਾ ਸਿਰੇ ਨਹੀਂ ਚੜ ਰਿਹਾ ਸੀ ਤਾਂ ਦੋਵੇ ਇੱਕ ਦੂਜੇ ਤੋਂ ਤਲਾਕ ਲੈ ਸਕਦੇ ਹਨ । ਇਸ ਤਰ੍ਹਾਂ ਪਹਿਲਾਂ ਆਪਣੇ ਹੱਥ ਖੂਨ ਨਾਲ ਰੰਗਨਾ ਅਤੇ ਫਿਰ ਆਪਣੇ ਆਪ ਨੂੰ ਵੀ ਗੋਲੀ ਮਾਰ ਦੇਣਾ ਅਤੇ ਸੂਸਾਈਡ ਨੋਟ ਵਿੱਚ ਇਸ ਦੀ ਜ਼ਿੰਮੇਵਾਰੀ ਲੈਣਾ । ਇਹ ਸਮਝ ਤੋਂ ਪਰੇ ਹੈ। ਜ਼ਿੰਦਗੀ ਮੁਸ਼ਕਿਲਾਂ ਭਰੀ ਹੁੰਦੀ ਹੈ ਇੱਕ ਫੌਜੀ ਤੋਂ ਬਿਹਤਰ ਕੌਣ ਜਾਣ ਦਾ ਹੈ । ਪਰ ਇਸ ਦੇ ਬਾਵਜੂਦ ਲੈਫਟਿਨੈਂਟ ਕਰਨ ਨਿਸ਼ਾਂਤ ਵੱਲੋਂ ਇਹ ਕਦਮ ਚੁੱਕਣਾ ਪਰੇਸ਼ਾਨ ਕਰਨ ਵਾਲਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ।