Punjab

ਪੰਜਾਬ ਦੇ ਇਹਨਾਂ ਸੱਤ ਜ਼ਿਲ੍ਹਿਆਂ ‘ਚ ਅੱਜ ਕਿਸਾਨ ਕਰਨਗੇ ਰੋਸ ਪ੍ਰਦਰਸ਼ਨ

ਸੰਗਰੂਰ : ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਵੱਲੋਂ ਦਿੱਤੇ ਗਏ ਸੱਦੇ ਦੇ ਆਧਾਰ ਤੇ ਅੱਜ ਪੰਜਾਬ ਦੇ 7 ਜ਼ਿਲ੍ਹਿਆਂ ‘ਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਮਲੇਰਕੋਟਲਾ,ਪਟਿਆਲਾ,ਸੰਗਰੂਰ,ਬਰਨਾਲਾ,ਫਰੀਦਕੋਟ,ਮੋਗਾ ਤੇ ਗੁਰਦਾਸਪੁਰ ਵਿੱਚ ਜ਼ਿਲ੍ਹਾ ਮੰਡੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਕੱਲ ਸਮਰਾਲਾ ਦੇ ਇੱਕ ਟੋਲ ਪਲਾਜ਼ਾ ਤੇ ਹੋਈ ਮੋਰਚੇ ਦੀ ਮੀਟਿੰਗ ਵਿੱਚ ਕਈ ਮੁੱਦੇ ਵਿਚਾਰੇ ਗਏ ,ਜਿਸ ਵਿੱਚ ਕਿਸਾਨਾਂ ਨੇ ਸਰਕਾਰ ਤੇ ਲੁਕਵੇਂ ਢੰਗ ਨਾਲ ਸੂਬੇ ਵਿੱਚ ਖੇਤੀ ਕਾਨੂੰਨ ਲਾਗੂ ਕਰਨ ਦਾ ਇਲਜ਼ਾਮ ਲਗਾਇਆ ਹੈ। ਕਾਰਪੋਰੇਟ ਘਰਾਨਿਆਂ ਦੇ ਸਾਇਲੋਜ ਨੂੰ ਮੰਡੀਆਂ ਐਲਾਨੇ ਜਾਣਾ ਵੀ ਇਸੇ ਸਾਜਿਸ਼ ਦਾ ਇੱਕ ਹਿੱਸਾ ਹੈ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਸਰਕਾਰ ਜਾਣ ਬੁਝ ਕੇ ਮੰਡੀਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤੇ ਇਸ ਲਈ ਸਾਇਲੋਜ ਨੂੰ ਮੰਡੀਆਂ ਐਲਾਨਿਆ ਜਾ ਰਿਹਾ ਹੈ। ਉਹਨਾਂ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ ਮੰਡੀ ਬੋਰਡ  ਮੋਗਾ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਚਿੱਠੀ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਜ਼ਿਲ੍ਹੇ ਵਿੱਚ 8 ਮੰਡੀਆਂ ਇਸ ਵਾਰ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਦੀ ਮਨਸ਼ਾ ਕੀ ਹੈ।ਉਹ ਸਰਕਾਰੀ ਮੰਡੀਆਂ ਬੰਦ ਕਰ ਕੇ ਸਾਈਲੋਜ ਨੂੰ ਚਾਲੂ ਕਰ ਰਹੀ ਹੈ ਤੇ ਇਸ ਲਈ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ ਤੇ ਡਰਾਇਆ ਧਮਕਾਇਆ ਜਾ ਰਿਹਾ ਹੈ। ਇਸ ਲਈ ਪੰਜਾਬ ਭਰ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਇਸ ਵਿੱਚ ਲੇਬਰ ਯੂਨੀਅਨ,ਟਰੈਕਟਰ-ਟਰਾਲੀ ਯੂਨੀਅਨ ਵੀ ਹਿੱਸਾ ਲੈਣਗੀਆਂ ।