Punjab

ਬੇਅਦਬੀ ਦੇ ਮੁਲਜ਼ਮ ਨੇ ਕੀਤੀ ਇਹ ਹਰਕਤ ! ਪੁਲਿਸ ਦੀ ਹਿਰਾਸਤ ‘ਚ ਸੀ !

ਬਿਊਰੋ ਰਿਪੋਰਟ : ਫਰੀਦਕੋਟ ਦੇ ਗੋਲੇਵਾਲ ਵਿੱਚ 2 ਦਿਨ ਪਹਿਲਾਂ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਾਂਡ ਵਿੱਚ ਫੜੇ ਗਏ ਮੁਲਜ਼ਮ ਵਿੱਕੀ ਮਸੀਹ ਨੇ ਪੁਲਿਸ ਦੀ ਹਿਰਾਸਤ ਵਿੱਚ ਆਪਣਾ ਗਲਾ ਵੱਢ ਕੇ ਜਾਨ ਦੇਣ ਦੀ  ਕੋਸ਼ਿਸ਼ ਕੀਤੀ ਹੈ। ਪੁਲਿਸ ਮੁਲਾਜ਼ਮਾਂ ਨੇ ਗੰਭੀਰ ਹਾਲਤ ਵਿੱਚ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ । ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵਾਰਦਾਤ ਦੀ ਪੁਸ਼ਟੀ ਫਰੀਦਕੋਟ ਦੇ ਪੁਲਿਸ ਇੰਚਾਰਜ ਗੁਰਜਿੰਦਰ ਸਿੰਘ ਵੱਲੋਂ ਕੀਤੀ ਗਈ ਹੈ।

ਸੜਕ ‘ਤੇ ਵਿਖਰੇ ਸਨ ਗੁਟਕਾ ਸਾਹਿਬ ਦੇ ਅੰਗ

23 ਅਪ੍ਰੈਲ ਨੂੰ ਗੋਲਵਾਲਾ ਵਿੱਚ ਕਾਰ ਸਵਾਰ 2 ਲੋਕਾਂ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗਲਿਆਂ ਵਿੱਚ ਵਿਖੇਰ ਦਿੱਤੇ ਸਨ। ਜਿਸ ਦੇ ਬਾਅਦ ਲੋਕਾਂ ਦਾ ਗੁੱਸਾ ਵੱਧ ਗਿਆ ਸੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ। CCTV ਫੁਟੇਜ ਦੇ ਆਧਾਰ ‘ਤੇ ਮਿਲੀ ਵੱਡੀ ਲੀਡ ਤੋਂ ਬਾਅਦ ਕਾਰ ਦੇ ਨੰਬਰ ਸਹਾਰੇ ਵਿੱਕੀ ਮਸੀਹ ਅਤੇ ਰੂਪ ਲਾਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।

ਹਵਾਲਾਤਿਆਂ ਦੇ ਬਾਥਰੂਮ ਵਿੱਚ ਖਤਮ ਹੋਇਆ ਸੀ ਪਾਣੀ

ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਯਾਨੀ 28 ਅਪ੍ਰੈਲ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਸੀ । ਪੁਲਿਸ ਰਿਮਾਂਡ ਦੌਰਾਨ ਵਿੱਕੀ ਮਸੀਹ ਨੇ ਬਲੇਡ ਨਾਲ ਗਲਾ ਵੱਢ ਲਿਆ ਅਤੇ ਆਪਣੇ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ । ਬਲੇਡ ਉਸੇ ਸਟਾਫ ਬਾਥਰੂਮ ਤੋਂ ਮਿਲਿਆ ਸੀ। ਵਿੱਕੀ ਸਟਾਫ ਬਾਥਰੂਮ ਵਿੱਚ ਉਸ ਸਮੇਂ ਪਹੁੰਚਿਆ ਜਦੋਂ ਹਵਾਲਾਤੀਆਂ ਦੇ ਬਾਥਰੂਮ ਵਿੱਚ ਪਾਣੀ ਨਹੀਂ ਆ ਰਿਹਾ ਸੀ, ਬਾਥਰੂਮ ਵਿੱਚ ਉਹ ਬਲੇਡ ਲੁਕਾ ਕੇ ਹਵਾਲਾਤ ਵਿੱਚ ਲੈ ਆਇਆ ਸੀ।

ਮੁਲਜ਼ਮ ‘ਤੇ ਜਾਨ ਦੇਣ ਦੀ ਕੋਸ਼ਿਸ਼ ਦਾ ਮੁਕਦਮਾ ਦਰਜ

ਵਿੱਕੀ ਨੇ ਗਲਾ ਵੱਢਣ ਅਤੇ ਸੂਸਾਈਡ ਕਰਨ ਦੀ ਕੋਸ਼ਿਸ਼ ਕੀਤੀ,ਥਾਣਾ ਫਰੀਦਕੋਟ ਸਦਰ ਪ੍ਰਭਾਰੀ ਗੁਰਜਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ । ਮੁਲਜ਼ਮ ਵਿੱਕੀ ਮਸੀਹ ਨੂੰ ਮੈਡੀਕਲ ਕਾਲਜ ਵਿੱਚ ਜ਼ਖਮੀ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਹੈ । ਮੁਲਜ਼ਮ ਖਿਲਾਫ ਪੁਲਿਸ ਨੇ   ਕੇਸ ਵੀ ਦਰਜ ਕਰ ਲਿਆ ਹੈ ।