Punjab

ਨਿਊ ਮੁੱਲਾਂਪੁਰ ਵਿੱਚ ਪੁਲਿਸ ਨੇ ਕੀਤਾ ਐਨਕਾਊਂਟਰ, ਮਨੀਸ਼ ਕਤਲਕਾਂਡ ਨਾਲ ਸਬੰਧਿਤ ਹੈ ਮਾਮਲਾ

2 ਦਿਨ ਪਹਿਲਾਂ ਮੁਹਾਲੀ ਵਿੱਚ ਬਾਊਂਸਰ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਪੁਲਿਸ ਐਨਕਾਊਂਟਰ ਕੀਤਾ ਹੈ। ਨਿਊ ਮੁੱਲਾਂਪੁਰ ਵਿੱਚ ਸ਼ਪੈਸ਼ਲ ਸੈਲ ਦੀ ਗੈਂਗਸਟਰਾਂ ਨਾਲ ਮੁੱਠਭੇੜ ਹੋਈ ਹੈ। ਜਿਸ ਦੌਰਾਨ ਗੈਂਗਸਟਰ ਵੱਲੋਂ ਪੁਲਿਸ ‘ਤੇ ਫਾਇਰਿੰਗ ਕੀਤੀ ਗਈ ਹੈ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਗੈਂਗਸਟਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਾਕਰੀ ਮੁਤਾਬਕ ਇੱਕ ਗੈਂਗਸਟਰ ਦੇ ਪੈਰ ਵਿੱਚ ਅਤੇ ਦੂਜੇ ਦੀ ਲੱਤ ਵਿੱਚ ਗੋਲੀ ਲੱਗੀ ਹੈ।

ਪੁਲਿਸ ਵੱਲੋਂ ਇਹ ਕਾਰਵਾਈ ਖਰੜ ਦੇ ਪਿੰਡ ਚੰਦੋ ਵਿੱਚ ਮਾਰੇ ਗਏ ਬਾਊਂਸਰ ਮਨੀਸ਼ ਕੁਮਾਰ ਦੇ ਕਤਲ ਨੂੰ ਲੈ ਕੇ ਕੀਤੀ ਗਈ ਹੈ। ਪੁਲਿਸ ਨੂੰ ਜਾਣਕਾਰੀ ਪ੍ਰਪਤ ਹੋਈ ਸੀ ਕਿ ਮਨੀਸ਼ ਕਤਲਕਾਂਡ ਵਿੱਚ ਗੋਲੀਆਂ ਚਲਾਉਣ ਵਾਲੇ ਦੋ ਅਰੋਪੀ ਨਿਊ ਮੁੱਲਾਂਪੁਰ ਵਿੱਚ ਜਾ ਰਹੇ ਹਨ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋਵਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਸਾਰੀ ਘਟਨਾ ਤੋਂ ਬਾਅਦ ਦੋਵਾਂ ਨੂੰ ਪੁਲਿਸ ਨੇ ਕਾਬੂ ਕਰ ਦੋ ਪਿਸਤੋਲ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ – ਚੰਡੀਗੜ੍ਹ ’ਚ ਵੱਡਾ ਉਲਟਫੇਰ! ਅਕਾਲੀ ਦਲ ਦਾ ਉਮੀਦਵਾਰ ‘AAP’ ’ਚ ਸ਼ਾਮਲ