International Punjab

ਇੰਗਲੈਂਡ ਵਿੱਚ ਚਾਰ ਪੰਜਾਬੀ ਦੋਸ਼ੀ ਕਰਾਰ ! ਆਪਣਿਆਂ ਦਾ ਹੀ ਬੇਰਹਮੀ ਨਾਲ ਕਤਲ ਕੀਤਾ

ਬਿਉਰੋ ਰਿਪੋਰਟ : ਇੰਗਲੈਂਡ ਵਿੱਚ ਹੀ ਪੰਜਾਬੀ ਹੀ ਪੰਜਾਬੀ ਦੇ ਵੈਰੀ ਹੋ ਗਏ । 4 ਪੰਜਾਬੀਆਂ ਨੇ ਮਿਲ ਕੇ ਇੱਕ ਪੰਜਾਬੀ ਦਾ ਬੇਰਹਮੀ ਨਾਲ ਪਿਛਲੇ ਸਾਲ ਕਤਲ ਕੀਤਾ ਸੀ ਜਿੰਨਾਂ ਨੂੰ ਹੁਣ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਅਤੇ ਹੁਣ ਸਜ਼ਾ ਦਾ ਐਲਾਨ ਕੀਤਾ ਜਾਵੇਗਾ । ਇੰਨਾਂ ਵਿੱਚ 4 ਮੁਲਜ਼ਮ ਹੁਣ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ । ਅਰਮਾਨ ਸਿੰਘ ਦੇ ਕਤਲ ਵਿੱਚ ਅਰਸ਼ਦੀਪ ਸਿੰਘ,ਜਗਦੀਪ ਸਿੰਘ,ਸ਼ਿਵਦੀਪ ਸਿੰਘ ਅਤੇ ਮਨਜੋਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ । ਇਹ ਸਾਰੇ 22 ਤੋਂ 26 ਸਾਲ ਦੀ ਉਮਰ ਦੇ ਵਿਚਾਲੇ ਹਨ ।

ਪੱਛਮੀ ਇੰਗਲੈਂਡ ਦੇ ਸ਼੍ਰੇਅਸਬਰੀ ਇਲਾਕੇ ਵਿੱਚ 23 ਸਾਲ ਦਾ ਅਰਮਾਨ ਸਿੰਘ ਘਰ-ਘਰ ਪਾਰਸਲ ਪਹੁੰਚਾਉਣ ਦਾ ਕੰਮ ਕਰਦਾ ਸੀ । 2023 ਅਗਸਤ ਵਿੱਚ ਬਰਵਿਕ ਐਵੇਨਿਊ ਇਲਾਕੇ ਵਿੱਚ ਹੋਏ ਹਮਲੇ ਵਿੱਚ ਅਰਮਾਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਸੀ । ਕਤਲ ਦੇ ਸ਼ੱਕ ਵਿੱਚ 4 ਨੂੰ ਗ੍ਰਿਫਤਾਰ ਕੀਤਾ ਸੀ । ਫੈਸਲੇ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਪੁੱਤਰ ਦੇ ਜਾਣ ਦਾ ਗੰਮ ਉਹ ਸਾਰੀ ਉਮਰ ਨਹੀਂ ਭੁੱਲ ਸਕਦੇ ਹਨ ।

ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਚਾਰੋਂ ਮੁਲਜ਼ਮਾਂ ਦੇ ਖਿਲਾਫ ਪੁੱਖਤਾ ਸਬੂਤ ਹਨ ਕਿ ਉਨ੍ਹਾਂ ਨੇ ਹੀ ਦੁਸ਼ਮਣੀ ਦੀ ਵਜ੍ਹਾ ਕਰਕੇ ਅਰਮਾਨ ਦਾ ਕਤਲ ਕੀਤਾ ਹੈ । ਅਦਾਲਤ ਨੇ ਕਿਹਾ ਅਸੀਂ ਸਾਰੇ ਮਸਲੇ ਨੂੰ ਪੂਰੀ ਸੰਜੀਦਗੀ ਨਾਲ ਵਿਚਾਰਿਆ ਹੈ,ਪਰਿਵਾਰ ਦਰਦ ਵੀ ਸਮਝ ਦੇ ਹਾਂ,ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਅਸੀਂ ਫੈਸਲਾ ਕਰਾਂਗੇ । ਇਸ ਮਾਮਲੇ ਵਿੱਚ ਹਰਪ੍ਰੀਤ ਸਿੰਘ,ਮਹਿਕਦੀਪ,ਹਰਵਿੰਦਰ ਅਤੇ ਸਹਿਜਪਾਲ ਸਿੰਘ ਹੁਣ ਵੀ ਲੋੜੀਂਦੇ ਹਨ।