India

65 ਕਿੱਲੋ ਸੋਨੇ ਦੇ ਬਿਸਕੁਟ ਬਰਾਮਦ, ਤਸਕਰਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਨਾਕਾਮ…

65kg of gold recovered in Mumbai

ਮੁੰਬਈ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ(DRI) ਨੂੰ ਸੋਨੇ ਦੀ ਤਸਕਰੀ(Gold smuggling) ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਹੈ। DRI ਨੇ ਸੋਨੇ ਦੀ ਸਭ ਤੋਂ ਵੱਡੀ ਬਰਾਮਦਗੀ ਵਿੱਚ 65.46 ਕਿਲੋ ਸੋਨਾ ਜ਼ਬਤ ਕੀਤਾ ਹੈ। ਇਹ ਸੋਨਾ ਵਿਭਾਗ ਨੇ ਹਾਲ ਹੀ ਵਿੱਚ ਮੁੰਬਾਈ ਪਟਨਾ ਅਤੇ ਦਿੱਲੀ ਵਿੱਚੋਂ ਜ਼ਬਤ ਕੀਤਾ ਹੈ।

ਡੀਆਰਆਈ ਨੇ ਸੋਨੇ ਦੀ ਤਸਕਰੀ(Gold smuggling) ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦੇ ਹੋਏ, ਮੁੰਬਈ, ਪਟਨਾ ਅਤੇ ਦਿੱਲੀ ਵਿੱਚ ਹਾਲ ਹੀ ਵਿੱਚ ਤਸਕਰੀ ਕੀਤੇ ਸੋਨੇ ਦੀ ਸਭ ਤੋਂ ਵੱਡੀ ਬਰਾਮਦਗੀ ਵਿੱਚ 65.46 ਕਿਲੋ ਸੋਨਾ ਜ਼ਬਤ ਕੀਤਾ।

ਡੀਆਰਆਈ ਨੇ ਲਗਭਗ 394 ਵਿਦੇਸ਼ੀ ਮੂਲ ਦੀਆਂ ਸੋਨੇ ਦੀਆਂ ਬਾਰਾਂ ਜ਼ਬਤ ਕੀਤੀਆਂ ਹਨ, ਜਿੰਨਾਂ ਦੀ ਕੀਮਤ 33.40 ਕਰੋੜ ਰੁਪਏ ਹੈ। ਇਹ ਗੁਆਂਢੀ ਉੱਤਰ-ਪੂਰਬੀ ਦੇਸ਼ਾਂ ਤੋਂ ਤਸਕਰੀ ਰਾਹੀਂ ਆਇਆ ਹੈ।