India

ਸਾਧੂ ਨੇ ਲਾਇਆ ਜੁਗਾੜ , ਹੈਲਮੇਟ ‘ਚ ਸੂਰਜੀ ਊਰਜਾ ਨਾਲ ਚੱਲਣ ਵਾਲਾ ਪੱਖਾ ਕੀਤਾ ਫਿੱਟ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਇੱਕ ਬਜ਼ੁਰਗ ਨੇ ਗਰਮੀ ਤੋਂ ਪਰੇਸ਼ਾਨ ਹੋ ਕੇ ਇੱਕ ਅਜਿਹਾ ਪੱਖਾ ਤਿਆਰ ਕੀਤਾ ਹੈ ਜੋ ਹੈਲਮੇਟ ਵਿੱਚ ਫਿੱਟ ਹੋ ਸਕਦਾ ਹੈ ਅਤੇ ਲਗਾਤਾਰ ਸੂਰਜੀ ਊਰਜਾ ਨਾਲ ਚੱਲਦਾ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਵਿਅਕਤੀ ਨੇ ਛੋਟਾ ਹੈਲਮੇਟ ਪਾਇਆ ਹੋਇਆ ਅਤੇ ਹੈਲਮੇਟ ਵਿੱਚ ਇੱਕ ਪੱਖਾ ਵੀ ਲੱਗਾ ਹੋਇਆ ਹੈ। ਇਹ ਪੱਖਾ ਬਜ਼ੁਰਗ ਦੇ ਚਿਹਰੇ ਉੱਤੇ ਹਵਾ ਦੇ ਰਿਹਾ ਹੈ। ਹੈਲਮੇਟ ਦੇ ਪਿੱਛੇ ਸੋਲਰ ਪਲੇਟ ਵੀ ਲੱਗੀ ਹੋਈ ਹੈ, ਜਿਸ ਵਿੱਚ ਪੱਖੇ ਨੂੰ ਲਗਾਤਾਰ ਬਿਜਲੀ ਮਿਲਦੀ ਰਹਿੰਦੀ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਭਗਵੇ ਕੱਪੜੇ ਪਾਏ ਹੋਏ ਬਜ਼ੁਰਗ ਵਿਅਕਤੀ ਸੜਕ ਉੱਤੇ ਚੱਲਦੇ ਹੋਏ ਨਜ਼ਰ ਆ ਰਹੇ ਹਨ। ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਹੈਲਮੇਟ ਵਿੱਚ ਲੱਗਿਆ ਪੱਖਾ ਦਿਨ ਭਰ ਚੱਲਦਾ ਹੈ ਅਤੇ ਰਾਤ ਨੂੰ ਬੰਦ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੰਮ ਦੌਰਾਨ ਇਸ ਪੱਖੇ ਨਾਲ ਉਨ੍ਹਾਂ ਨੂੰ ਲਗਾਤਾਰ ਠੰਡਕ ਮਿਲਦੀ ਰਹਿੰਦੀ ਹੈ। ਸੂਰਜ ਦੀ ਰੌਸ਼ਨੀ ਮਿਲਣ ਮਿਲਦਿਆਂ ਹੀ ਇਹ ਪੱਖਾ ਸਵੇਰੇ 6 ਵਜੇ ਚੱਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਦਿਨ ਭਰ ਚੱਲਦਾ ਰਹਿੰਦਾ ਹੈ। ਰਾਤ ਵਿੱਚ ਪੱਖਾ ਬੰਦ ਹੋ ਜਾਂਦਾ ਹੈ।

ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ। ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਇਹ ਬਾਬਾ ਜੀ ਸੋਲਰ ਪਲੇਟ ਅਤੇ ਸਿਰ ਉੱਤੇ ਪੱਖਾ ਲਾ ਕੇ ਧੁੱਪ ਵਿੱਚ ਠੰਡੀ ਹਵਾ ਦਾ ਆਨੰਦ ਲੈ ਰਹੇ ਹਨ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ 18 ਹਜ਼ਾਰ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਹੁਣ ਤੱਕ ਸ਼ੇਅਰ ਕਰ ਚੁੱਕੇ ਹਨ।