India

AIMS ਦੇ computer systems ‘ਤੇ ਹੋਇਆ ਸਾਈਬਰ ਹਮਲਾ,ਹਰ ਕੰਪਿਊਟਰ ਨੂੰ ਕੀਤਾ ਜਾ ਰਿਹਾ ਹੈ Format

ਦਿੱਲੀ : ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ‘ਚ ਪਿਛਲੇ ਤਿੰਨ ਦਿਨਾਂ ਤੋਂ ਕੰਪਿਊਟਰ ਸਿਸਟਮ ਠੱਪ ਪਿਆ ਹੈ ਕਿਉਂਕਿ ਸਿਸਟਮ ਤੇ ਹੋਏ ਸਾਈਬਰ ਹਮਲਾ ਹੋਇਆ ਹੈ,ਜਿਸ ਨਾਲ ਕੰਮਕਾਜ ਬਹੁਤ ਪ੍ਰਭਾਵਿਤ ਹੋਇਆ ਹੈ ।

ਜਿਸ ਦੇ ਨਤੀਜੇ ਵਜੋਂ ਹੁਣ ਇੰਸਟੀਚਿਊਟ ‘ਚ ਲੱਗੇ ਹਰ ਕੰਪਿਊਟਰ ਨੂੰ ਫਾਰਮੈਟ ਕੀਤਾ ਜਾ ਰਿਹਾ ਹੈ ਤੇ ਏਮਜ਼ ਪ੍ਰਸ਼ਾਸਨ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਸਾਰੇ ਕੇਂਦਰਾਂ ਦੇ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਕੰਪਿਊਟਰਾਂ ਤੋਂ ਵੱਖ-ਵੱਖ ਹਾਰਡ ਡਿਸਕਾਂ ਰਾਹੀਂ ਬੈਕਅੱਪ ਡਾਟਾ ਲੈ ਲਿਆ ਜਾਵੇ । ਇਸ ਹਫ਼ਤੇ ਸਾਰੇ ਕੰਪਿਊਟਰਾਂ ਨੂੰ ਫਾਰਮੈਟ ਕੀਤਾ ਜਾਵੇਗਾ।

ਸਰਵਰ ਅਤੇ ਕੰਪਿਊਟਰਾਂ ਨੂੰ ਸਕੈਨ ਕਰਨ ਦਾ ਕੰਮ ਰੈਨਸਮਵੇਅਰ ਹਮਲੇ ਤੋਂ ਬਾਅਦ ਹੀ ਸ਼ੁਰੂ ਕੀਤਾ ਗਿਆ ਹੈ। ਇਸ ਸਾਈਬਰ ਹਮਲੇ ਤੋਂ ਬਾਅਦ AIIMS ਦਿੱਲੀ ਵਿੱਚ 23 ਨਵੰਬਰ ਤੋਂ ਆਨਲਾਈਨ ਸੇਵਾਵਾਂ ਠੱਪ ਪਈਆਂ ਹਨ। ਸਾਰੀਆਂ ਸੇਵਾਵਾਂ ਔਫਲਾਈਨ ਮੋਡ ਵਿੱਚ ਕਰ ਦਿੱਤੀਆਂ ਗਈਆਂ ਹਨ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ, ਤਾਂ ਜੋ ਦੂਰ-ਦੂਰ ਤੋਂ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਜ਼ਿਕਰਯੋਗ ਹੈ ਕਿ 6 ਦਿਨ ਪਹਿਲਾਂ ਏਮਜ਼ ਦੇ ਕੰਪਿਊਟਰਾਂ ‘ਤੇ ਰੈਨਸਮਵੇਅਰ ਨਾਮ ਦੇ ਵਾਇਰਸ ਦਾ ਹਮਲਾ ਹੋਇਆ ਸੀ। ਏਮਜ਼ ਵਿੱਚ ਕਰੀਬ 5 ਹਜ਼ਾਰ ਕੰਪਿਊਟਰ ਸਿਸਟਮ ਅਤੇ 50 ਸਰਵਰ ਹਨ।

ਸਰਵਰ ਨੂੰ ਹੈਕ ਕਰਨ ਦੇ 6 ਦਿਨਾਂ ਬਾਅਦ ਆਖਿਰਕਾਰ ਹੈਕਰਾਂ ਨੇ ਆਪਣਾ ਇਰਾਦਾ ਜ਼ਾਹਰ ਕਰਦਿਆਂ ਸਰਵਰ ਨੂੰ ਜਾਰੀ ਕਰਨ ਦੇ ਬਦਲੇ 200 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਹੈਕਰ ਇਸ ਪੈਸੇ ਨੂੰ ਭਾਰਤੀ ਕਰੰਸੀ ਜਾਂ ਅਮਰੀਕੀ ਡਾਲਰ ਵਿੱਚ ਨਹੀਂ ਬਲਕਿ ਵਰਚੁਅਲ ਕ੍ਰਿਪਟੋਕਰੰਸੀ ਵਿੱਚ ਲੈਣਾ ਚਾਹੁੰਦੇ ਹਨ, ਤਾਂ ਜੋ ਉਨ੍ਹਾਂ ਨੂੰ ਟਰੇਸ ਨਾ ਕੀਤਾ ਜਾ ਸਕੇ ।

ਦਿੱਲੀ ਏਮਜ਼ ਦਾ ਸਰਵਰ 23 ਨਵੰਬਰ ਨੂੰ ਸਵੇਰੇ 6.45 ਵਜੇ ਹੈਕ ਹੋ ਗਿਆ ਸੀ। ਸਭ ਤੋਂ ਪਹਿਲਾਂ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ,ਜਦੋਂ ਐਮਰਜੈਂਸੀ ਲੈਬ ਦੇ ਕੰਪਿਊਟਰ ਸੈਂਟਰ ਵਿੱਚ ਗੜਬੜੀ ਹੋਣ ਦੀ ਗੱਲ ਸਾਹਮਣੇ ਆਈ ਸੀ ਤੇ ਹੌਲੀ-ਹੌਲੀ ਹਸਪਤਾਲ ਦੇ ਸਮੁੱਚੇ ਕੰਪਿਊਟਰ ਸਿਸਟਮ ਨੂੰ ਹੈਕਰਾਂ ਨੇ ਰੈਨਸਮਵੇਅਰ ਅਟੈਕ ਰਾਹੀਂ ਆਪਣੇ ਕਬਜ਼ੇ ਵਿੱਚ ਲੈ ਲਿਆ। ਉਦੋਂ ਤੋਂ ਸਰਵਰ ਨੂੰ ਸਾਫ਼ ਕਰਨ ਅਤੇ ਹੈਕਰਾਂ ਦੇ ਚੁੰਗਲ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਪਾਸੇ ਦਿੱਲੀ ਪੁਲਸ ਇਸ ਹੈਕਿੰਗ ਦੀ ਜਾਂਚ ਕਰ ਰਹੀ ਹੈ ਅਤੇ ਦੂਜੇ ਪਾਸੇ ਇੰਡੀਆ ਕੰਪਿਊਟਰ ਐਮਰਜੈਂਸੀ ਟੀਮ (CERT-IN) ਦੇ ਮਾਹਿਰ ਆਨਲਾਈਨ ਹੈਕਰਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਨ। ਏਮਜ਼ ਵਿੱਚ ਹਰ ਸਾਲ 38 ਲੱਖ ਮਰੀਜ਼ਾਂ ਦਾ ਇਲਾਜ ਹੁੰਦਾ ਹੈ।