India International Khaas Lekh Punjab Technology

Computer System ‘ਚ ਇਹ virus ਆ ਜਾਣ ਨਾਲ ਹੁੰਦਾ ਹੈ ਵੱਡਾ ਨੁਕਸਾਨ

ਦਿੱਲੀ : ਭਾਰਤ ਦਾ ਪ੍ਰਸਿਧ ਮੈਡੀਕਲ ਸੰਸਥਾਨ AIMS ਅੱਜਕਲ ਚਰਚਾ ਵਿੱਚ ਹੈ ਕਿਉਂਕਿ ਇਥੋਂ ਦੇ ਸਾਰੇ Computer System ਨੂੰ ਹੈਕਰਾਂ ਨੇ ਹੈਕ ਕਰ ਲਿਆ ਸੀ। ਇਸ ਤਰਾਂ ਦੀਆਂ ਖ਼ਬਰਾਂ ਸੁਣ ਕੇ ਹਰੇਕ ਦੇ ਮਨ ਵਿੱਚ ਇਹ ਸਵਾਲ ਜਰੂਰ ਆਉਂਦਾ ਹੈ ਕਿ ਆਖਰ ਇਹ ਵਾਇਰਸ ਹੁੰਦਾ ਕਿ ਹੈ ਤੇ ਕਿਵੇਂ ਇਹ ਮਿੰਟਾਂ-ਸਕਿੰਟਾਂ ਵਿੱਚ ਇਕ ਚੰਗੇ ਭਲੇ computer system ਨੂੰ ਵਿਗਾੜ ਕੇ ਰੱਖ ਦਿੰਦਾ ਹੈ।Ransomware,trozen ਤੇ ਹੋਰ ਵੀ ਕਈ ਤਰਾਂ ਦੇ ਵਾਈਰਸ ਹੁੰਦੇ ਹਨ,ਜੋ ਹੈਕਰਾਂ ਵੱਲੋਂ ਵਰਤੇ ਜਾਂਦੇ ਹਨ।

Ransomware,ਜੋ ਕਿ ਇੱਕ ਤਰਾਂ ਦਾ ਵਾਇਰਸ ਹੈ, ਅਸਲ ਵਿੱਚ ਸਪੈਮ ਜਾਂ ਫਿਸ਼ਿੰਗ ਰਾਹੀਂ ਹੁੰਦਾ ਹੈ। ਇਸ ਵਿੱਚ ਹੈਕਰ ਤੁਹਾਨੂੰ ਇੱਕ ਲਿੰਕ ਭੇਜਦਾ ਹੈ ਅਤੇ ਉਸ ਉੱਤੇ ਕਲਿੱਕ ਕਰਨ ਲਈ ਕਹਿੰਦਾ ਹੈ। ਜਿਵੇਂ ਹੀ ਤੁਸੀਂ ਲਿੰਕ ‘ਤੇ ਕਲਿੱਕ ਕਰਦੇ ਹੋ, ਤੁਸੀਂ ਇੱਕ ਜਾਅਲੀ ਵੈਬਪੇਜ ‘ਤੇ ਪਹੁੰਚ ਜਾਂਦੇ ਹੋ।

ਇੱਥੇ ਤੁਹਾਨੂੰ ਕੁਝ ਐਪ ਜਾਂ ਸੌਫਟਵੇਅਰ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ। ਜੋ ਕਿ ਅਸਲ ਵਿੱਚ ਇੱਕ virus ਹੈ। ਜਿਵੇਂ ਹੀ ਤੁਸੀਂ ਇਸਨੂੰ ਡਾਊਨਲੋਡ ਕਰਦੇ ਹੋ, ਇਹ ਤੁਹਾਡੇ ਸਿਸਟਮ, ਲੈਪਟਾਪ ਜਾਂ ਸਮਾਰਟਫੋਨ ‘ਤੇ ਪੂਰਾ ਕੰਟਰੋਲ ਲੈ ਲੈਂਦਾ ਹੈ।

ਇਸ ਸਾਈਬਰ ਹਮਲੇ ਲਈ ਈਮੇਲ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ। ਇਸਦੇ ਦੁਆਰਾ, ਇੱਕ ਕਮਾਂਡ program ਇੱਕ Email attachment ਦੇ ਰੂਪ ਵਿੱਚ ਭੇਜਿਆ ਜਾਂਦਾ ਹੈ। ਜਿਵੇਂ ਹੀ ਤੁਸੀਂ ਇਸ ‘ਤੇ ਕਲਿੱਕ ਕਰਦੇ ਹੋ, ਇਹ ਤੁਹਾਡੇ ਸਿਸਟਮ ਵਿੱਚ ਸਥਾਪਤ ਹੋ ਜਾਂਦਾ ਹੈ।

ਇਸ ‘ਚ ਤੁਹਾਡਾ ਕਲਿੱਕ ਕਮਾਂਡ ਦੇ ਤੌਰ ‘ਤੇ ਕੰਮ ਕਰਦਾ ਹੈ। ਫਿਰ virus ਤੁਹਾਡੇ ਸਿਸਟਮ ਵਿੱਚ ਦਾਖਲ ਹੁੰਦਾ ਹੈ ਅਤੇ ਇਸਨੂੰ ਲੌਕ ਕਰਦਾ ਹੈ। ਫਿਰ ਤੁਸੀਂ ਆਪਣੇ ਸਿਸਟਮ ਜਾਂ ਡਿਵਾਈਸ ਨਾਲ ਕੁਝ ਨਹੀਂ ਕਰ ਸਕਦੇ ਭਾਵ ਸਥਿਤੀ ਤੁਹਾਡੇ ਹੱਥਾਂ ਚੋਂ ਨਿਕਲ ਚੁੱਕੀ ਹੁੰਦੀ ਹੈ ਤੇ system ਤੇ ਤੁਹਾਡਾ ਕੋਈ control ਨਹੀਂ ਰਹਿੰਦਾ ਤੇ ਹਰ ਚੀਜ਼ ਹੈਕਰ ਦੁਆਰਾ control ਕੀਤੀ ਜਾਂਦੀ ਹੈ.

ਇਸ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਕਿਸੇ ਵੀ ਅਣਜਾਣ ਪਾਸੇ ਤੋਂ ਆਈ email attachment ਨੂੰ ਨਾ ਖੋਲੋ ਤੇ link ‘ਤੇ click ਨਾ ਕਰੋ। ਦੂਜੀ ਗੱਲ ਆਪਣੇ system ਵਿੱਚ latest anti virus ਪਾਉ ਤੇ ਸਮੇਂ ਸਮੇਂ ‘ਤੇ ਉਸ ਨੂੰ update ਕਰਦੇ ਰਹੋ।