India

ਹਿਮਾਚਲ ‘ਚ ਕੋਰੋਨਾ ਨੇ ਪਸਾਰੇ ਪੈਰ , ਹਰ 7ਵਾਂ ਵਿਅਕਤੀ ਕੋਰੋਨਾ ਪਾਜ਼ੀਟਿਵ , 6 ਦਿਨਾਂ ‘ਚ 8 ਜਣਿਆਂ ਨਾਲ ਹੋਇਆ ਇਹ ਕਾਰਾ…

Corona fury in Himachal, every 7th person corona positive, 8 deaths in 6 days

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ (  Himachal Pradesh) ‘ਚ ਕੋਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਸੂਬੇ ਵਿੱਚ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਇਸ ਸਾਲ ਦਾ ਰਿਕਾਰਡ ਟੁੱਟ ਗਿਆ ਹੈ ਅਤੇ 422 ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਸਮੇਂ ਹਸਪਤਾਲਾਂ ਵਿੱਚ 23 ਕੋਰੋਨਾ ਮਰੀਜ਼ ਦਾਖਲ ਹਨ, ਜਦਕਿ ਸੋਮਵਾਰ ਨੂੰ 424 ਮਰੀਜ਼ ਠੀਕ ਵੀ ਹੋਏ ਹਨ।
ਹਿਮਾਚਲ ਵਿੱਚ ਹੁਣ ਕੋਰੋਨਾ ਦੇ ਐਕਟਿਵ ਕੇਸ 1762 ਤੱਕ ਪਹੁੰਚ ਗਏ ਹਨ। ਹਿਮਾਚਲ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਪਿਛਲੇ ਦੋ ਦਿਨਾਂ ‘ਚ ਇੱਥੇ 6 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਹ ਮੌਤਾਂ ਸ਼ਨੀਵਾਰ ਅਤੇ ਐਤਵਾਰ ਨੂੰ ਹੋਈਆਂ ਹਨ। ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਕੋਈ ਮੌਤ ਨਹੀਂ ਹੋਈ ਹੈ।

ਮੈਡੀਕਲ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ 5,226 ਸੈਂਪਲ ਜਾਂਚ ਲਈ ਆਏ ਸਨ, ਜਿਨ੍ਹਾਂ ਵਿੱਚੋਂ 422 ਪਾਜ਼ੇਟਿਵ ਪਾਏ ਗਏ ਹਨ। ਸੋਮਵਾਰ ਨੂੰ ਹਮੀਰਪੁਰ, ਮੰਡੀ 79, ਕਾਂਗੜਾ 68, ਬਿਲਾਸਪੁਰ 30, ਸੋਲਨ 25, ਸ਼ਿਮਲਾ 24, ਚੰਬਾ 19, ਕੁੱਲੂ 11, ਸਿਰਮੌਰ 7, ਕਿਨੌਰ 6, ਲਾਹੌਲ ਸਪਿਤੀ ਅਤੇ ਊਨਾ ਵਿੱਚ 151 ਲੋਕ ਕੋਰੋਨਾ ਸੰਕਰਮਿਤ ਪਾਏ ਗਏ। ਮੁੱਖ ਮੰਤਰੀ ਦੇ ਜ਼ਿਲ੍ਹੇ ਹਮੀਰਪੁਰ ਵਿੱਚ ਸਭ ਤੋਂ ਵੱਧ ਸੰਕਰਮਣ ਦਰ ਹੈ।

ਇੱਥੇ ਹਰ 11ਵਾਂ ਵਿਅਕਤੀ ਕੋਰੋਨਾ ਸੰਕਰਮਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਸੂਬੇ ਦੀ ਔਸਤ ਲਾਗ ਦਰ 7 ਫੀਸਦੀ ਹੈ। ਪਹਿਲਾਂ ਇਹ 6.6 ਫੀਸਦੀ ਸੀ। ਰਾਜ ਦੇ ਸਿਹਤ ਵਿਭਾਗ ਨੇ 3 ਤੋਂ 9 ਅਪ੍ਰੈਲ ਤੱਕ ਦੇ ਕੋਰੋਨਾ ਨਾਲ ਜੁੜੇ ਅੰਕੜੇ ਜਾਰੀ ਕੀਤੇ ਹਨ। ਪਿਛਲੇ 7 ਦਿਨਾਂ ‘ਚ 27022 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਇਨ੍ਹਾਂ ‘ਚੋਂ 1883 ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਹਮੀਰਪੁਰ ਵਿੱਚ ਸਭ ਤੋਂ ਵੱਧ ਸੰਕਰਮਣ ਦਰ

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 11 ਪ੍ਰਤੀਸ਼ਤ ਸੰਕਰਮਣ ਦਰ ਹੈ। ਇਸ ਤੋਂ ਇਲਾਵਾ ਕਾਂਗੜਾ ਵਿਚ ਹਰ 9ਵਾਂ ਵਿਅਕਤੀ, ਮੰਡੀ ਵਿਚ 7.9, ਊਨਾ ਵਿਚ 9.3 ਅਤੇ ਲਾਹੌਲ ਸਪਿਤੀ ਵਿਚ 7% ਸੰਕਰਮਿਤ ਹੈ। ਪਿਛਲੇ 6 ਦਿਨਾਂ ‘ਚ ਕੋਰੋਨਾ ਕਾਰਨ 8 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ‘ਚ ਸ਼ਿਮਲਾ ‘ਚ 4, ਸਿਰਮੌਰ ਅਤੇ ਮੰਡੀ ‘ਚ 2-2 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕਰੋਨਾ ਨੂੰ ਲੈ ਕੇ ਦੇਸ਼ ਭਰ ਵਿੱਚ ਮੌਕ ਡਰਿੱਲ

ਦੇਸ਼ ਦੇ ਕਈ ਹਿੱਸਿਆਂ ਵਿਚ ਪਿਛਲੇ ਕੁਝ ਦਿਨਾਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕਾਫੀ ਵਾਧਾ ਦੇਖਿਆ ਗਿਆ। ਵਧਦੇ ਮਾਮਲਿਆਂ ਵਿਚ ਹੁਣ ਕੇਂਦਰ ਤੇ ਸੂਬਾ ਸਰਕਾਰਾਂ ਪੂਰੀ ਤਰ੍ਹਾਂ ਤੋਂ ਅਲਰਟ ਮੋਡ ‘ਤੇ ਆ ਗਈਆਂ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਕਾਰਨ ਸੋਮਵਾਰ ਨੂੰ ਹਿਮਾਚਲ ਦੇ 285 ਹਸਪਤਾਲਾਂ ਅਤੇ ਕੋਵਿਡ ਸੈਂਟਰਾਂ ਵਿੱਚ ਮੌਕ ਡਰਿੱਲ ਕੀਤੀ ਗਈ। ਇਸ ਵਿੱਚ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼, ਆਯੂਸ਼ ਵਿਭਾਗ, ਆਂਗਣਵਾੜੀ ਅਤੇ ਆਸ਼ਾ ਵਰਕਰਾਂ ਅਤੇ ਸਿਹਤ ਵਿਭਾਗ ਦਾ ਸਟਾਫ਼ ਹਾਜ਼ਰ ਸੀ। ਇਸ ਸਮੇਂ ਹਿਮਾਚਲ ਦੇ ਹਸਪਤਾਲਾਂ ਵਿੱਚ 23 ਮਰੀਜ਼ ਦਾਖ਼ਲ ਹਨ।