India

ਭਾਰਤ ਪਹੁੰਚ ਚੁੱਕਾ ਹੈ ਕੋਰੋਨਾ ਦਾ ਚੀਨੀ BF.7 ਵੈਰੀਐਂਟ ! 1 ਮਰੀਜ਼ 18 ਨੂੰ ਪਾਜ਼ੀਟਿਵਕਰ ਸਕਦਾ ਹੈ !

Corona BF.7 Reached india airport alert

ਬਿਊਰੋ ਰਿਪੋਰਟ : ਚੀਨ ਤੋਂ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੇ ਮੁੜ ਤੋਂ ਡਰਾ ਦਿੱਤਾ ਹੈ । ਕੇਂਦਰ ਸਰਕਾਰ ਅਲਰਟ ‘ਤੇ ਹੈ । ਦੇਸ਼ ਵਿੱਚ ਕੋਵਿਡ 19 ਦੀ ਸਥਿਤੀ ‘ਤੇ ਬੁੱਧਵਾਰ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵਿਨੀ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਇਸ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਭਾਰਤ ਆਉਣ ਵਾਲੇ ਯਾਤਰੀਆਂ ਦਾ ਏਅਰਪੋਰਟ ‘ਤੇ ਰੈਂਡਮ ਕੋਰੋਨਾ ਦਾ ਟੈਸਟ ਹੋਵੇਗਾ । ਕੇਂਦਰੀ ਸਿਹਤ ਮੰਤਰੀ ਨੇ ਇੱਕ ਹੋਰ ਵੱਡੀ ਜਾਣਕਾਰੀ ਦਿੱਤੀ ਹੈ ਕਿ ਖਤਰਨਾਕ ਵੈਰੀਐਂਟ BF-7 ਸਤੰਬਰ ਮਹੀਨੇ ਦੇ ਅੰਦਰ ਹੀ ਭਾਰਤ ਵਿੱਚ ਦਾਖਲ ਹੋ ਗਿਆ ਸੀ । ਵਡੋਦਰਾ ਵਿੱਚ ਇੱਕ NRI ਮਹਿਲਾ ਵਿੱਚ ਇਸ ਦੇ ਲੱਛਣ ਮਿਲੇ ਸਨ । 2 ਕੇਸ ਅਹਿਮਦਾਬਾਦ ਅਤੇ ਓਡੀਸਾ ਵਿੱਚ ਵੀ ਮਿਲੇ ਸਨ ।

ਦੱਸਿਆ ਜਾ ਰਿਹਾ ਹੈ ਕਿ ਨਵਾਂ ਵੈਰੀਐਂਟ BA.5.2.1.7 ਯਾਨੀ BF.7 ਓਮੀਕ੍ਰੋਨ ਦਾ ਸਭ ਤੋਂ ਖਤਰਨਾਕ ਵੈਰੀਐਂਟ ਹੈ ਅਤੇ ਇੱਕ ਮਰੀਜ਼ 18 ਲੋਕਾਂ ਨੂੰ ਪੋਜ਼ੀਟਿਵ ਕਰ ਸਕਦਾ ਹੈ। ਲੰਦਨ ਦੀ ਗਲੋਬਲ ਹੈਲਥ ਇੰਟੈਲੀਜੈਂਸ ਕੰਪਨੀ ਏਅਰਫਿਨਿਟੀ ਮੁਤਾਬਿਕ ਕੁਝ ਹੀ ਮਹੀਨੇ ਦੇ ਅੰਦਰ ਚੀਨ ਵਿੱਚ 80 ਕਰੋੜ ਲੋਕ ਕੋਰੋਨਾ ਪੋਜ਼ੀਟਿਵ ਹੋ ਸਕਦੇ ਹਨ ਅਤੇ ਇਸ ਦੌਰਾਨ 21 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ ।

ਉਧਰ ਸਿਹਤ ਮੰਤਰਾਲੇ ਦੀ ਹਾਈ ਲੈਵਲ ਮੀਟਿੰਗ ਵਿੱਚ ਸਿਹਤ ਮੰਤਰੀ ਮੰਡਾਵਿਨੀ ਨੇ ਕਿਹਾ ਕੋਰੋਨਾ ਖਤਮ ਨਹੀਂ ਹੋਇਆ ਹੈ । ਭਾਰਤ ਹਰ ਹਾਲਾਤ ਨਾ ਨਜਿੱਠਣ ਦੇ ਲਈ ਤਿਆਰ ਹੈ । ਸਰਕਾਰ ਨੇ ਸਾਰੇ ਸਬੰਧਤ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ । ਏਅਰਪੋਰਟ ਵਿੱਚ ਯਾਤਰੀਆਂ ਦੀ ਸੈਪਲਿੰਗ ਲੈਣਾ ਵੱਡਾ ਕਦਮ ਹੈ ।

ਬੈਠਕ ਤੋਂ ਬਾਅਦ ਨੀਤੀ ਕਮਿਸ਼ਨ ਦੇ ਮੈਂਬਰ ਵੀਕੇ ਪਾਲ ਨੇ ਲੋਕਾਂ ਨੂੰ ਭੀੜ ਵਾਲੀ ਥਾਂ ‘ਤੇ ਮਾਸਕ ਲਗਾਉਣ ਦੀ ਸਲਾਹ ਦਿੱਤੀ ਹੈ । ਉਨ੍ਹਾਂ ਨੇ ਕਿਹਾ ਮਾਸਕ ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਅਤੇ ਬਜ਼ੁਰਗਾਂ ਦੇ ਲਈ ਬਹੁਤ ਜ਼ਰੂਰੀ ਹੈ। ਫਿਲਹਾਲ ਸਿਰਫ਼ 27 ਫੀਸਦੀ ਅਬਾਦੀ ਨੇ ਹੀ ਬੂਸਟਰ ਲਗਵਾਇਆ ਹੈ ।

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਸੂਬਿਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਕੋਰੋਨਾ ਦੇ ਸਾਰੇ ਪੋਜ਼ੀਟਿਵ ਕੇਸ ਦੇ ਸੈਂਪਲ ਜੀਨੋਮ ਸੀਕੇਂਸਿੰਗ ਦੇ ਲਈ ਭੇਜਣ ਤਾਂਕੀ ਕੋਰੋਨਾ ਦੇ ਵੈਰੀਐਂਟ ਦਾ ਪਤਾ ਲਗਾਇਆ ਜਾ ਸਕੇ । ਚੀਨ,ਜਪਾਨ,ਅਮਰੀਕਾ,ਕੋਰੀਆ,ਬ੍ਰਾਜ਼ੀਲ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਜ਼ਬਰਦਸਤ ਉਛਾਲ ਆਇਆ ਹੈ ।

ਦੁਨੀਆਂ ਭਰ ਵਿੱਚ ਕੋਰੋਨਾ ਦੇ ਕੇਸ ਵਧੇ ਹਨ ਜਦਕਿ ਭਾਰਤ ਵਿੱਚ ਐਕਟਿਟ ਕੇਸਾਂ ਵਿੱਚ ਤੇਜੀ ਨਾਲ ਕਮੀ ਆਈ ਹੈ । ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਮੁਤਾਬਿਕ 20 ਦਸੰਬਰ ਤੱਕ ਦੇਸ਼ ਵਿੱਚ ਸਿਰਫ਼ 3 ਹਜ਼ਾਰ 490 ਹੀ ਐਕਟਿਵ ਕੇਸ ਸਨ ਜੋ ਮਾਰਚ 2020 ਤੋਂ ਘੱਟ ਹਨ ।