International

ਚੀਨ ‘ਚ ਮੁੜ ਮੰਡਰਾਇਆ ਕਰੋਨਾ ਦਾ ਖਤਰਾ, ਇੱਕ ਸ਼ਹਿਰ ਬੰਦ, ਪੂਰੇ ਮੁਲਕ ਲਈ ਬਣ ਸਕਦਾ ਚਿੰਤਾ ਦਾ ਵਿਸ਼ਾ !

Corona returned again after 2020 in China

‘ਦ ਖ਼ਾਲਸ ਬਿਊਰੋ : ਚੀਨ ਵਿੱਚ ਸਾਲ 2020 ਤੋਂ ਬਾਅਦ ਹੁਣ ਫਿਰ ਕਰੋਨਾ ਦਾ ਖਤਰਾ ਮੰਡਰਾਉਣ ਲੱਗਾ ਹੈ। ਰਾਸ਼ਟਰੀ ਸਿਹਤ ਬਿਊਰੋ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਚੀਨ ਵਿੱਚ ਰੋਜ਼ਾਨਾ ਕੋਵਿਡ ਮਾਮਲੇ ਰਿਕਾਰਡ ਪੱਧਰ ਉੱਤੇ ਦਰਜ ਕੀਤੇ ਗਏ ਹਨ। ਇਹ ਨਵੇਂ ਮਾਮਲੇ ਸਰਕਾਰ ਵੱਲੋਂ ਲਗਾਏ ਗਏ ਲਾਕਡਾਊਨ ਅਤੇ ਸਖ਼ਤ ਪਾਬੰਦੀਆਂ ਦੇ ਬਾਵਜੂਦ ਵੀ ਵੱਧ ਰਹੇ ਹਨ, ਜਿਸਨੇ ਪੂਰੀ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

ਚੀਨ ਦੀ 1.4 ਬਿਲੀਅਨ ਦੀ ਵਿਸ਼ਾਲ ਆਬਾਦੀ ਵਿੱਚ ਇਹ ਗਿਣਤੀ ਜੇ ਵਧਣੀ ਸ਼ੁਰੂ ਹੋਈ ਤਾਂ ਪੂਰੀ ਦੁਨੀਆ ਦੇ ਲਈ ਫਿਰ ਤੋਂ ਮੁਸੀਬਤ ਵੱਧ ਜਾਵੇਗੀ। 25 ਮਿਲੀਅਨ ਦੀ ਆਬਾਦੀ ਵਾਲਾ ਸ਼ਹਿਰ ਸ਼ੰਘਾਈ ਇਸ ਸਾਲ ਦੀ ਸ਼ੁਰੂਆਤ ਵਿੱਚ ਦੋ ਮਹੀਨਿਆਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਚੇਂਗਦੂੰ ਵਿੱਚ 428 ਨਵੇਂ ਮਾਮਲੇ ਆਏ, ਜਿਸ ਤੋਂ ਬਾਅਦ ਸਮੂਹਿਕ ਟੈਸਟਿੰਗ ਦਾ ਐਲਾਨ ਕਰ ਦਿੱਤਾ ਗਿਆ।

ਚੀਨ ਵਿੱਚ ਕੋਵਿਡ ਦੇ ਵੱਧਦੇ ਮਾਮਲੇ ਡਰਾਉਣ ਵਾਲੇ ਹਨ। ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਦੇਸ਼ ਦੇ ਕੋਵਿਡ ਮਾਮਲੇ ਵੱਡੇ ਪੱਧਰ ਉੱਤੇ ਪਾਏ ਗਏ ਹਨ।