India

ਉੱਤਰੀ ਭਾਰਤ ‘ਚ ਠੰਡ ਨੇ ਦਿੱਤੀ ਦਸਤਕ,ਪਾਰਾ ਹੋਰ ਥੱਲੇ ਗਿਆ

ਦਿੱਲੀ: ਦੇਸ਼ ਦੇ ਉੱਤਰੀ ਖਿਤੇ ਵਿੱਚ ਠੰਢ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ,ਜਿਸ ਨਾਲ ਤਾਪਮਾਨ ਵਿੱਚ ਕਾਫੀ ਫਰਕ ਪੈ ਗਿਆ ਹੈ।ਪਾਰਾ ਹੇਠਾਂ ਡਿੱਗ ਗਿਆ ਹੈ ਤੇ ਹੱਥ ਪੈਰ ਵੀ ਠਰਨੇ ਸ਼ੁਰੂ ਹੋ ਗਏ ਹਨ। ਆਮ ਤੌਰ ‘ਤੇ ਦੀਵਾਲੀ ਮਗਰੋਂ ਠੰਢ ਵੱਧਣੀ ਸ਼ੁਰੂ ਹੋ ਜਾਂਦੀ ਮੰਨੀ ਜਾਂਦੀ ਹੈ ਪਰ ਇਸ ਵਾਰ ਇਸ ਖਿਤੇ ਵਿੱਚ ਠੰਢ ਦੀ ਲੇਟ ਸ਼ੁਰੂਆਤ ਹੋਈ ਹੈ।

ਦੇਸ਼ ਦੀ ਰਾਜਧਾਨੀ ‘ਚ ਸ਼ਨੀਵਾਰ ਨੂੰ ਸੀਜ਼ਨ ਦੀ ਸਭ ਤੋਂ ਠੰਡੀ ਸਵੇਰ ਰਿਕਾਰਡ ਕੀਤੀ ਗਈ, ਜਦੋਂ ਘੱਟੋ-ਘੱਟ ਤਾਪਮਾਨ ਨੌ ਡਿਗਰੀ ਸੈਲਸੀਅਸ ਦਰਜ ਹੋਇਆ ਹੈ,ਜੋ ਕਿ ਆਮ ਨਾਲੋਂ ।ਦਿੱਲੀ ਦੇ ਨਾਲ-ਨਾਲ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਵਿੱਚ ਘੱਟੋ-ਘੱਟ ਤਾਪਮਾਨ ਡਿੱਗ ਰਿਹਾ ਹੈ ਅਤੇ ਮੌਸਮ ਠੰਡਾ ਹੋ ਰਿਹਾ ਹੈ।

ਆਉਣ ਵਾਲੇ ਸਮੇਂ ‘ਚ ਇਨ੍ਹਾਂ ਉੱਤਰੀ ਸੂਬਿਆਂ ‘ਚ ਠੰਡ ਤੇਜ਼ੀ ਨਾਲ ਵਧ ਸਕਦੀ ਹੈ।

ਦੂਜੇ ਪਾਸੇ ਦਿੱਲੀ ਵਿੱਚ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ। ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਅੱਜ ਸਵੇਰੇ 320 ਦਰਜ ਕੀਤਾ ਗਿਆ, ਜੋ ‘ਮਾੜੀ’ ਸ਼੍ਰੇਣੀ ਵਿੱਚ ਆਉਂਦਾ ਹੈ। ਗੁਰੂਗ੍ਰਾਮ ਦਾ AQI 292, ਗਾਜ਼ੀਆਬਾਦ ਦਾ 254 ਅਤੇ ਨੋਇਡਾ ਦਾ 262 ਦਰਜ ਕੀਤਾ ਗਿਆ।

ਤੁਹਾਨੂੰ ਦੱਸ ਦਈਏ ਕਿ 0 ਅਤੇ 50 ਦੇ ਵਿਚਕਾਰ ਇੱਕ AQI ਨੂੰ ‘ਚੰਗਾ’, 51 ਅਤੇ 100 ‘ਤਸੱਲੀਬਖਸ਼’, 101 ਅਤੇ 200 ‘ਦਰਮਿਆਨ’, 201 ਅਤੇ 300 ‘ਮਾੜਾ’, 301 ਅਤੇ 400 ‘ਬਹੁਤ ਮਾੜਾ’ ਅਤੇ 401 ਅਤੇ 500 ਦੇ ਵਿਚਕਾਰ ਇੱਕ AQI ਨੂੰ ‘ਬਹੁਤ ਗੰਭੀਰ ‘ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ‘ਚ ਤਾਮਿਲਨਾਡੂ, ਪੁਡੂਚੇਰੀ, ਆਂਧਰਾ ਪ੍ਰਦੇਸ਼ ਅਤੇ ਕੇਰਲ ‘ਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਰਾਜਾਂ ਵਿੱਚ ਅੱਜ ਅਤੇ ਕੱਲ੍ਹ ਭਾਰੀ ਮੀਂਹ ਪਵੇਗਾ।