Punjab

ਪਾਣੀ ਦੀ ਇੱਕ-ਇੱਕ ਬੂੰਦ ਲਈ ਹੁਣ ਵੱਧ ਜੇਬ੍ਹ ਢਿੱਲੀ ਕਰਨੀ ਹੋਵੇਗੀ ! ਅਪ੍ਰੈਲ ਤੋਂ ਬਿੱਲਾਂ ‘ਚ ਇੰਨੇ ਫੀਸਦੀ ਦਾ ਵਾਧਾ

ਬਿਊਰੋ ਰਿਪੋਰਟ : ਬਿਜਲੀ ਤੋਂ ਬਾਅਦ ਹੁਣ ਪਾਣੀ ਦੇ ਬਿੱਲਾਂ ਦਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕਾਂ ਨੂੰ ਝਟਕਾ ਲੱਗਣ ਵਾਲਾ ਹੈ । ਬੀਜੇਪੀ ਨੇ ਨਗਰ ਨਿਗਮ ਚੋਣਾਂ ਜਿੱਤਣ ਤੋਂ ਬਾਅਦ ਹੁਣ ਪਾਣੀ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕਰ ਲਿਆ ਹੈ । ਮਾਰਚ ਤੋਂ ਵੱਧੀ ਹੋਇਆ ਕੀਮਤਾਂ ਲਾਗੂ ਹੋ ਜਾਣਗੀਆਂ, ਅਪ੍ਰੈਲ ਤੋਂ ਲੋਕਾਂ ਨੂੰ 5 ਫੀਸਦੀ ਵੱਧ ਪਾਣੀ ਦੇ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ । ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਨਿਗਰ ਆਉਣ ਵਾਲੇ ਮਹੀਨੇ ਵਿੱਚ ਪਾਣੀ ਦੇ ਰੇਟਾਂ ਨੂੰ ਵੱਧਾ ਕੇ ਅਪ੍ਰੈਲ ਵਿੱਚ ਵਾਧੂ ਬਿੱਲ ਭੇਜੇਗਾ।

ਇਸ ਤੋਂ ਪਹਿਲਾਂ 11 ਸਤੰਬਰ 2022 ਨੂੰ 3 ਫੀਸਦੀ ਪਾਣੀ ਦੇ ਰੇਟ ਵਧਾਉਣ ਦਾ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਹੁਣ ਇਸ ਨੂੰ 5 ਫੀਸਦੀ ਕਰ ਦਿੱਤਾ ਗਿਆ ਹੈ। 2023-24 ਦੇ ਅਪ੍ਰੈਲ ਤੋਂ ਆਉਣ ਵਾਲੇ ਬਿੱਲਾਂ ਵਿੱਚ ਇਹ ਵਾਧਾ ਨਜ਼ਰ ਆਵੇਗੀ । ਜਾਣਕਾਰੀ ਦੇ ਮੁਤਾਬਿਕ ਪਾਣੀ ਦੀਆਂ ਦਰਾਂ ਵਿੱਚ ਪੰਜ ਫੀਸਦੀ ਵਾਧੇ ਨਾਲ ਪਾਣੀ ਅਤੇ ਸੀਵਰੇਜ ਦੇ ਖਰਚਿਆਂ ਵਿੱਚ ਵੀ ਵਾਧਾ ਹੋਵੇਗਾ। ਜਿਸ ਦਾ ਅਸਰ ਆਮ ਆਦਮੀ ਦੀ ਜੇਬ ‘ਤੇ ਪੈਣਾ ਤੈਅ ਹੈ । ਹਾਲਾਂਕਿ ਨਿਗਰ ਵਿੱਚ ਜਦੋਂ ਵਿਰੋਧੀ ਧਿਰ ਨੇ ਇਸ ਬਾਰੇ ਮੇਅਰ ਨੂੰ ਸਵਾਲ ਪੁੱਛਿਆ ਸੀ ਤਾਂ ਉਨ੍ਹਾਂ ਨੇ ਪਾਣੀ ਦੀਆਂ ਦਰਾਂ ਵਧਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ । ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਨਿਗਰ ਸ਼ਹਿਰ ਵਿੱਚ ਪਾਣੀ ਦੀ ਬਿੱਲ ਰਾਸ਼ੀ ‘ਤੇ 30 ਫੀਸਦੀ ਸੀਵਰੇਜ ਸੈੱਸ ਵੀ ਲੈ ਰਿਹਾ ਹੈ । ਪਾਣੀ ਦੀਆਂ ਦਰਾਂ ਵਿੱਚ ਕੀਤੇ ਗਏ ਵਾਧੇ ਦਾ ਖਪਤਕਾਰਾਂ ਦੇ ਕੁੱਲ ਬਿੱਲ ‘ਤੇ ਵੀ ਸਿਧਾ ਅਸਰ ਪਵੇਗਾ । ਇਸ ਤੋਂ ਪਹਿਲਾਂ ਪਿਛਲੇ ਸਾਲ ਦੇ ਅਖੀਰ ਵਿੱਚ ਚੰਡੀਗੜ੍ਹ ਦੇ ਲੋਕਾਂ ਨੂੰ ਬਿਜਲੀ ਦਾ ਝਟਕਾ ਵੀ ਦਿੱਤਾ ਗਿਆ ਸੀ । ਘਰੇਲੂ ਅਤੇ ਕਮਰਸ਼ਲ ਬਿਜਲੀ ਵਿੱਚ ਵਾਧਾ ਕੀਤਾ ਗਿਆ ਸੀ ।