Punjab

ਇਸ IAS ਅਫਸਰ ਨੂੰ ਸਲਾਮ ਕਰੋ ! ਦਫਤਰ ‘ਚ ਬੈਠੇ ਸ਼ਖਸ ਨੂੰ ਆਇਆ ਦਿਲ ਦਾ ਦੌਰਾ,1 ਮਿੰਟ ‘ਚ ਜਾਨ ਬਚਾਈ !

Chandigarh ias officer save life by giving cpr

ਬਿਊਰੋ ਰਿਪੋਰਟ : ਚੰਡੀਗੜ੍ਹ ਦਾ ਇੱਕ IAS ਅਫ਼ਸਰ ਆਪਣੀ ਸਮਝਦਾਰੀ ਦੇ ਨਾਲ ਇੱਕ ਸ਼ਖਸ ਨੂੰ ਮੌਤ ਦੇ ਮੂੰਹ ਤੋਂ ਬਾਹਰ ਕੱਢ ਲਿਆਇਆ ਹੈ । ਚੰਡੀਗੜ੍ਹ ਦੇ ਸੈਕਟਰ 41 A ਦਾ ਰਹਿਣ ਵਾਲਾ ਜਨਕ ਕੁਮਾਰ ਨਾਂ ਦਾ ਸ਼ਖਸ ਆਪਣਾ ਕੋਈ ਕੰਮ ਕਰਵਾਉਣ ਦੇ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਦਫਤਰ ਪਹੁੰਚਿਆ ਸੀ । ਉੱਥੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ । ਸਾਹਮਣੇ ਖੜੇ IAS ਅਫਸਰ ਯਸ਼ਪਾਲ ਗਰਗ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਕੁਰਸੀ ‘ਤੇ ਬਿਠਾਇਆ ਅਤੇ ਫੌਰਨ ਆਪਣੇ ਦੋਵੇ ਹੱਥਾਂ ਦੇ ਨਾਲ ਛਾਤੀ ਦੇ ਖੱਬੇ ਪਾਸੇ ਪਰੈਸ ਕਰਨਾ ਸ਼ੁਰੂ ਕਰ ਦਿੱਤਾ । ਤਕਰੀਬਨ ਇੱਕ ਮਿੰਟ ਤੱਕ ਗਰਗ ਨੇ ਜਨਕ ਕੁਮਾਰ ਦੀ ਛਾਤੀ ਨੂੰ ਪਰੈਸ ਕੀਤਾ ਇਸੇ ਦੌਰਾਨ ਜਨਕ ਕੁਮਾਰ ਨੂੰ ਹੋਸ਼ ਆਈ ਅਤੇ ਉਸ ਨੂੰ ਫਿਰ ਪਾਣੀ ਦਿੱਤਾ ਗਿਆ ਅਤੇ ਹਸਪਤਾਲ ਭੇਜ ਦਿੱਤਾ । IAS ਅਫਸਰ ਯਸ਼ਪਾਲ ਗਰਗ ਨੇ ਜਿਸ ਸਮਝਦਾਰੀ ਨਾਲ ਐਕਸ਼ਨ ਲੈਂਦੇ ਹੋਏ ਜਨਕ ਕੁਮਾਰ ਨੂੰ ਬਚਾਇਆ ਉਹ ਕਾਬਿਲੇ ਤਾਰੀਫੀਰ ਹੈ। ਜਨਕ ਕੁਮਾਰ ਨੂੰ ਬਚਾਉਣ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ਤਰ੍ਹਾਂ ਛਾਤੀ ‘ਤੇ ਪ੍ਰੈਸ ਕਰਕੇ ਯਸ਼ਪਾਲ ਗਰਗ ਨੇ ਜਨਕ ਕੁਮਾਰ ਦੀ ਜਾਨ ਬਚਾਈ ਉਸ ਨੂੰ ਮੈਡੀਕਲ ਸਾਇੰਸ ਵਿੱਚ CPR ਯਾਨੀ Cardio Pulmonary Resuscitation ਕਹਿੰਦੇ ਹਨ । ਇਹ ਦਿਲ ਦਾ ਦੌਰਾ ਪੈਣ ਦੇ ਮਰੀਜ਼ ਨੂੰ ਡਾਕਟਰਾਂ ਵੱਲੋਂ ਦਿੱਤਾ ਜਾਂਦਾ ਹੈ। ਪਰ ਜੇਕਰ ਕਿਸੇ ਨੂੰ ਸੜਕ,ਦਫਤਰ ਜਾਂ ਫਿਰ ਘਰ ਵਿੱਚ ਦਿਲ ਦਾ ਦੌਰਾ ਪੈ ਜਾਵੇਂ ਤਾਂ ਕੋਈ ਆਮ ਇਨਸਾਨ ਵੀ CPR ਦੇ ਜ਼ਰੀਏ ਕਿਸੇ ਦੀ ਜਾਨ ਨੂੰ ਬਚਾ ਸਕਦਾ ਹੈ । ਪਰ ਤੁਹਾਨੂੰ ਇਸ ਦੀ ਤਕਨੀਕ ਬਾਰੇ ਪਤਾ ਹੋਣਾ ਚਾਹੀਦਾ ਹੈ । ਸਭ ਤੋਂ ਪਹਿਲਾਂ ਅਸੀਂ ਦੱਸ ਦੇ ਹਾਂ ਆਖਿਰ CPR ਹੁੰਦਾ ਕੀ ਹੈ ਅਤੇ ਕਿਵੇਂ ਤੁਸੀਂ ਉਸ ਦੇ ਨਾਲ ਕਿਸੇ ਦੀ ਜਾਨ ਬਚਾ ਸਕਦੇ ਹੋ।

ਕੀ ਹੁੰਦਾ ਹੈ CPR ?

CPR ਇੱਕ ਲਾਇਫ ਸੇਵਿੰਗ ਤਕਨੀਕ ਹੈ । ਜਿਸ ਦੀ ਵਰਤੋਂ ਦਿਲ ਦਾ ਦੌਰਾ ਪੈਣ ਦੌਰਾਨ ਕੀਤੀ ਜਾਂਦੀ ਹੈ । ਜੇਕਰ ਕਿਸੇ ਇਨਸਾਨ ਦੀਆਂ ਦਿਲ ਦੀਆਂ ਧੜਕਨਾਂ ਬੰਦ ਹੋ ਜਾਣ ਤਾਂ ਘਰ ਤੋਂ ਹਸਪਤਾਲ ਜਾਣ ਸਮੇਂ CPR ਲਾਇਫ ਸੇਵਿੰਗ ਦਾ ਕੰਮ ਕਰਦਾ ਹੈ । ਇਸ ਤੋਂ ਇਲਾਵਾ CPR ਤਾਂ ਦਿੱਤਾ ਜਾਂਦਾ ਹੈ ਜਦੋਂ ਕੋਈ ਸਖਸ ਬੇਹੋਸ਼ ਹੋ ਜਾਂਦਾ ਹੈ ਅਤੇ ਉਹ ਸਾਹ ਨਾ ਲੈ ਪਾ ਰਿਹਾ ਹੋਵੇ। ਕਿਸੇ ਦੁਰਘਟਨਾ ਦੇ ਦੌਰਾਨ ਜੇਕਰ ਕਿਸੇ ਸ਼ਖਸ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਹੋਵੇ ਤਾਂ ਵੀ CPR ਦਿੱਤਾ ਜਾਂਦਾ ਹੈ । ਇਸ ਤੋਂ ਇਲਾਵਾ ਜੇਕਰ ਕੋਈ ਸ਼ਖਸ ਪਾਣੀ ਵਿੱਚ ਡੁੱਬ ਰਿਹਾ ਹੋਵੇ ਤਾਂ ਵੀ ਉਸ ਨੂੰ CPR ਦੇ ਜ਼ਰੀਏ ਹੋਸ਼ ਵਿੱਚ ਲਿਆਇਆ ਜਾ ਸਕਦਾ ਹੈ । CPR ਦੀ ਮਦਦ ਨਾਲ ਮਰੀਜ਼ ਨੂੰ ਸਾਹ ਆਉਣ ਵਿੱਚ ਮਦਦ ਮਿਲ ਦੀ ਹੈ । CPR ਦੇਣ ਨਾਲ ਦਿਲ ਅਤੇ ਦਿਮਾਗ ਵਿੱਚ ਖੂਨ ਦਾ ਸਰਕੁਲੇਸ਼ਨ ਵਿੱਚ ਮਦਦ ਮਿਲ ਦੀ ਹੈ । ਇਸ ਤਰ੍ਹਾਂ ਤੁਸੀਂ CPR ਦੀ ਮਦਦ ਨਾਲ ਲੋਕਾਂ ਦੀ ਜਾਨ ਬਚਾ ਸਕਦੇ ਹੋ ।

ਕਿੰਨੇ ਲੋਕਾਂ ਨੂੰ CPR ਦੇ ਬਾਰੇ ਪਤਾ ਹੈ ?

ਸਿਰਫ਼ 2 ਫੀਸਦੀ ਲੋਕਾਂ ਨੂੰ ਹੀ CPR ਦੇ ਬਾਰੇ ਜਾਣਕਾਰੀ ਹੈ । ਦੇਸ਼ ਵਿੱਚ ਹਰ ਸਾਲ 1 ਲੱਖ ਦੀ ਆਬਾਦੀ ਵਿੱਚੋ 4280 ਲੋਕਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੁੰਦੀ ਹੈ । ਹਰ ਮਿੰਟ 112 ਲੋਕ ਦਿਲ ਦਾ ਦੌਰਾ ਪੈਣ ਨਾਲ ਮਰ ਜਾਂਦੇ ਹਨ । ਇਸ ਲਈ ਤੁਹਾਨੂੰ ਵੀ CPR ਬਾਰੇ ਪਤਾ ਹੋਵੇ ਤਾਂਕੀ ਤੁਸੀਂ ਕਿਸੇ ਦੀ ਜਾਨ ਬਚਾ ਸਕੋ।

CPR ਦੀ ਟ੍ਰੇਨਿੰਗ ਕਿਵੇਂ ਦਿੱਤੀ ਜਾਵੇ ?

ਜੇਕਰ ਕੋਈ ਸ਼ਖਸ ਅਚਾਨਕ ਡਿੱਗ ਜਾਵੇ ਤਾਂ ਅਜਿਹੇ ਹਾਲਾਤ ਵਿੱਚ ਸਭ ਤੋਂ ਪਹਿਲਾਂ ਉਸ ਦੇ ਸਿਰ ਦੇ ਹੱਥ ਰੱਖ ਕੇ ਚੈੱਕ ਕਰੋ ਕੀ ਕਿਧਰੇ ਖੂਨ ਤਾਂ ਨਹੀਂ ਆ ਰਿਹਾ । ਇਸ ਤੋਂ ਬਾਅਦ ABC ਦਾ ਫਾਰਮੂਲੇ ਦੀ ਵਰਤੋਂ ਕਰੋ

A ਯਾਨੀ ਏਅਰਵੇਅ: ਨੱਕ ਦੇ ਸਾਹਮਣੇ ਹੱਥ ਰੱਖ ਕੇ ਸਾਹ ਚੈੱਕ ਕਰੋ । ਜੇਕਰ ਸਾਹ ਆ ਰਿਹਾ ਹੈ ਤਾਂ ਤੁਹਾਨੂੰ ਹੱਥ ਵਿੱਚ ਗਰਮੀ ਮਹਿਸੂਸ ਹੋ ਰਹੀ ਹੋਵੇਗੀ
B ਯਾਨੀ ਬ੍ਰੀਦਿੰਗ : ਛਾਤੀ ‘ਤੇ ਹੱਥ ਰੱਖ ਕੇ ਚੈੱਕ ਕਰੋ ਕੀ ਸਾਹ ਆ ਰਹੇ ਹਨ ਜਾਂ ਨਹੀਂ । ਇੱਕ ਹੋਰ ਨਿਯਮ ਹੈ । ਜੇਕਰ ਕੋਈ ਸ਼ਖਸ ਪੁਰਸ਼ ਹੈ ਤਾਂ ਛਾਤੀ ਤੋਂ ਚੈੱਕ ਕਰੋ। ਜੇਕਰ ਮਹਿਲਾ ਹੈ ਤਾਂ ਪੇਟ ‘ਤੇ ਹੱਥ ਰੱਖ ਕੇ ਵੀ ਚੈੱਕ ਕੀਤਾ ਜਾ ਸਕਦਾ ਹੈ
C ਯਾਨੀ ਸਰਕੁਲੇਸ਼ਨ : ਜੇਕਰ ਸ਼ਖਸ ਲੇਟਿਆ ਹੋਇਆ ਹੈ ਤਾਂ ਉਸ ਦੀ ਖੱਬੇ ਹੱਥ ਦੀ ਨਾੜੀ ਤੋਂ ਚੈੱਕ ਕਰੋ । ਇਸ ਦੌਰਾਨ ਉਸ ਦੀ ਬਾਹ ਨੂੰ ਬਿਲਕੁਲ ਢਿੱਲਾ ਰਹਿਣ ਦਿਉ। ਬੇਹੋਸ਼ ਸ਼ਖਸ ਨੂੰ ਥੋੜਾ ਜਗਾਉਣ ਦੀ ਕੋਸ਼ਿਸ਼ ਕਰੋ । ਜੇਕਰ ਉਹ ਕਿਸੇ ਤਰ੍ਹਾਂ ਦੀ ਹਲਚਲ ਨਹੀਂ ਕਰਦਾ ਹੈ ਤਾਂ ਉਸ ਨੂੰ CPR ਦਿਊ ਯਾਨੀ ਉਸ ਦੀ ਛਾਤੀ ਦੇ ਖੱਬੇ ਪਾਸੇ ਹੱਥ ਰੱਖ ਕੇ ਪ੍ਰੈਸ ਕਰੋ ।