The Khalas Tv Blog Others CBSE ਵੱਲੋਂ 10ਵੀਂ ਤੇ 12ਵੀਂ ਦੇ ਇਮਤਿਹਾਨਾਂ ਦੀ DATESHEET ਜਾਰੀ,ਇਸ ਵਾਰ 15 ਦਿਨ ਪਹਿਲਾਂ ਪੇਪਰ ਸ਼ੁਰੂ
Others

CBSE ਵੱਲੋਂ 10ਵੀਂ ਤੇ 12ਵੀਂ ਦੇ ਇਮਤਿਹਾਨਾਂ ਦੀ DATESHEET ਜਾਰੀ,ਇਸ ਵਾਰ 15 ਦਿਨ ਪਹਿਲਾਂ ਪੇਪਰ ਸ਼ੁਰੂ

CBSE ANNOUCED DATESHEET OF 10TH AND 12TH EXAM

15 ਫਰਵਰੀ ਤੋਂ ਸ਼ੁਰੂ ਹੋਣਗੇ 10ਵੀਂ ਤੇ 12ਵੀਂ ਦੇ ਇਮਤਿਹਾਨ

ਬਿਊਰੋ ਰਿਪੋਰਟ : CBSE ਨੇ ਸਾਲ 2023 ਵਿੱਚ ਹੋਣ ਵਾਲੇ 10ਵੀਂ ਅਤੇ 12ਵੀਂ ਦੇ ਇਮਤਿਹਾਨਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ । ਖਾਸ ਗੱਲ ਇਹ ਹੈ ਕਿ ਇਸ ਵਾਰ 15 ਦਿਨ ਪਹਿਲਾਂ ਇਮਤਿਹਾਨ ਸ਼ੁਰੂ ਹੋਣ ਜਾ ਰਹੇ ਹਨ । ਦੋਵਾਂ ਕਲਾਸਾਂ ਦੇ 15 ਫਰਵਰੀ ਤੋਂ ਇਮਤਿਹਾਨ ਸ਼ੁਰੂ ਹੋ ਜਾਣਗੇ । ਦਸਵੀਂ ਕਲਾਸ ਦਾ ਅਖੀਰਲਾ ਪੇਪਰ 21 ਮਾਰਚ ਨੂੰ ਹੋਵੇਗਾ ਜਦਕਿ 12ਵੀਂ ਕਲਾਸ ਦਾ ਅਖੀਰਲਾ ਇਮਤਿਹਾਨ 5 ਅਪ੍ਰੈਲ ਨੂੰ ਹੋਵੇਗਾ ।

ਬੋਰਡ ਵੱਲੋਂ ਜਾਰੀ ਨੋਟਿਫਿਕੇਸ਼ਨ ਮੁਤਾਬਿਕ ਕਲਾਸ 10ਵੀਂ ਅਤੇ 12ਵੀਂ ਦੀ ਪ੍ਰੈਕਟਿਕਲ ਪ੍ਰੀਖਿਆ,ਇੰਟਰਨਲ ਅਸੈਸਮੈਂਟ ਅਤੇ ਪ੍ਰੋਜੈਕਟ 1 ਜਨਵਰੀ 2023 ਤੋਂ ਸ਼ੁਰੂ ਹੋ ਜਾਣਗੇ । ਸਕੂਲ ਵਿਸ਼ੇ ਮੁਤਾਬਿਕ ਪ੍ਰੋਗਰਾਮ ਜਾਰੀ ਕਰੇਗਾ । CBSE ਨੇ ਸਕੂਲਾਂ ਦੇ ਨਾ੍ਲ ਵਿਦਿਆਰਥੀਆਂ ਲਈ ਵੀ ਗਾਈਡ ਲਾਈਨ ਜਾਰੀ ਕੀਤੀਆਂ ਹਨ ।

2022 ਦੀ ਪ੍ਰੀਖਿਆ 2 ਹਿੱਸਿਆ ਵਿੱਚ ਹੋਇਆ ਸਨ । ਪਰ ਇਸ ਵਾਰ ਬੋਰਡ ਇੱਕ ਹੀ ਪ੍ਰੀਖਿਆ ਦਾ ਪ੍ਰਬੰਧ ਕਰ ਰਿਹਾ ਹੈ । ਪਹਿਲਾਂ ਹੀ ਇਹ ਐਲਾਨ ਕੀਤਾ ਗਿਆ ਸੀ ਕਿ ਮੌਜੂਦਾ ਪ੍ਰੀਖਿਆ 2022-2023 ਦੇ ਲਈ ਬੋਰਡ ਪ੍ਰੀਖਿਆ ਫਰਵਰੀ 2023 ਵਿੱਚ ਪ੍ਰਬੰਧਕ ਕੀਤੀਆਂ ਜਾਣਗੀਆ ਨਾਲ ਹੀ ਇਸ ਵਾਰ ਪ੍ਰੀਖਿਆ ਵਿੱਚ 100 ਫੀਸਦੀ ਸਲੇਬਸ ਆਏਗਾ ਜਿਵੇਂ ਕੋਰੋਨਾ ਤੋਂ ਪਹਿਲਾਂ ਆਉਂਦਾ ਸੀ ।

CBSE ਦੀ 10ਵੀਂ ਦੀ ਪ੍ਰੀਖਿਆ ਵਿੱਚ ਘੱਟੋ-ਘੱਟ 40 ਫੀਸਦ ਅਤੇ 12ਵੀਂ ਦੀ ਪ੍ਰੀਖਿਆ ਵਿੱਚ 30 ਫੀਸਦੀ ਸਵਾਲ ਯੋਗਤਾ ਦੇ ਅਧਾਰਿਤ ਹੋਣਗੇ । 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿੱਚ ਆਬਜੈਕਟਿਵ,ਕੰਸਟ੍ਰਟਿਵ ਰਿਸਪਾਂਸ ਟਾਈਪ,ਰੀਜਨਿੰਗ ਦੇ ਅਧਾਰਿਕ ਸਵਾਲ ਵੀ ਪੁੱਛੇ ਜਾਣਗੇ । ਪਿਛਲੀ ਵਾਰ 10ਵੀਂ ਅਤੇ 12 ਦੇ ਨਤੀਜੇ ਜੁਲਾਈ ਵਿੱਚ ਐਲਾਨੇ ਗਏ ਸਨ । 12ਵੀਂ ਵਿੱਚ ਕੁੱਲ 92.71 ਫੀਸਦੀ ਵਿਦਿਆਰਥੀ ਪਾਸ ਹੋਏ ਸਨ ਜਦਕਿ 10ਵੀਂ ਵਿੱਚ 94.40 ਫੀਸਦੀ ਬੱਚੇ ਪਾਸ ਹੋਏ ਸਨ ।

Exit mobile version