ਪੰਜਾਬ ਦੇ ਸਰਕਾਰੀ ਸਕੂਲ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਅੱਜ ਹੀ ਖੁੱਲ੍ਹਵਾ ਲੈਣ ਸਰਕਾਰੀ ਬੈਂਕਾਂ ‘ਚ ਖਾਤੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਰੇ ਸਰਕਾਰੀ ਸਕੂਲਾਂ ਨੂੰ ਇੱਕ ਪੱਤਰ ਜਾਰੀ ਕਰਕੇ ਸਰਕਾਰੀ ਬੈਂਕਾਂ ਵਿੱਚ ਖਾਤੇ ਖੁਲ੍ਹਵਾਉਣ ਲਈ ਆਦੇਸ਼ ਜਾਰੀ ਕੀਤੇ ਹਨ। ਸਿੱਖਿਆ ਬੋਰਡ ਨੇ ਜਾਰੀ ਹੁਕਮਾਂ ਵਿੱਚ ਸਕੂਲਾਂ ਨੂੰ ਸਕੀਮਾਂ ਦੇ ਲਾਭ ਦੀ ਰਾਸ਼ੀ ਹਾਸਲ ਕਰਨ ਲਈ ਆਪਣੇ ਖਾਤੇ ਐਕਸਿਸ ਬੈਂਕ ਵਿੱਚ ਖੁੱਲਵਾਉਣ ਲਈ ਹੁਕਮ ਦਿੱਤੇ ਹਨ।