Punjab Religion

ਬਾਗ਼ੀ ਹੋਈ ਬੀਬੀ ਜਗੀਰ ਕੌਰ ਲੜੇਗੀ SGPC ਦੀ ਚੋਣ ! ਬਾਦਲਾਂ ‘ਤੇ ਚੁੱਕੇ ਗੰਭੀਰ ਸਵਾਲ

ਅੰਮ੍ਰਿਤਸਰ : SGPC ਦੇ ਨਵੇਂ ਪ੍ਰਧਾਨ ਦੀ ਚੋਣ 9 ਨਵੰਬਰ ਨੂੰ ਹੋਣੀ ਹੈ । ਇਸ ਤੋਂ ਪਹਿਲਾਂ ਹੀ ਅਕਾਲੀ ਦਲ ਵਿੱਚ ਵੱਡੀ ਬਗਾਵਤ ਹੋ ਗਈ ਹੈ। ਬਾਦਲ ਪਰਿਵਾਰ ਦੀ ਸਭ ਤੋਂ ਵਫਾਦਰ ਰਹੀ ਬੀਬੀ ਜਗੀਰ ਕੌਰ ਨੇ ਇਹ ਬਗਾਵਤੀ ਤੇਵਰ ਵਿਖਾਏ ਹਨ । ਪਹਿਲਾਂ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੋਣ ਦੀ ਵਜ੍ਹਾ ਕਰਕੇ 9 ਨਵੰਬਰ ਨੂੰ ਪ੍ਰਧਾਨ ਦੀ ਚੋਣ ਤੀ ਤਰੀਕ ਨੂੰ ਲੈਕੇ ਇਤਰਾਜ਼ ਜ਼ਾਹਿਰ ਕੀਤਾ ਅਤੇ ਚੋਣਾਂ ਇੱਕ ਹਫ਼ਤਾ ਅੱਗੇ ਪਾਉਣ ਲਈ ਕਿਹਾ ਜਿਸ ਨੂੰ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਖਾਰਜ ਕਰ ਦਿੱਤਾ ਸੀ । ਹੁਣ ਉਨ੍ਹਾਂ ਦੇ SGPC ਦੀ ਪ੍ਰਧਾਨਗੀ ਚੋਣ ਲੜਨ ਦੀਆਂ ਚਰਚਾਵਾਂ ਹਨ। ਸਿਰਫ਼ ਇੰਨਾਂ ਹੀ ਨਹੀਂ ਬੀਬੀ ਜਗੀਰ ਕੌਰ ਨੇ ਪਾਰਟੀ ਦੇ ਲਿਫਾਫਾ ਕਲਚਰ ਨੂੰ ਲੈਕੇ ਤਿੱਖੇ ਸਵਾਲ ਚੁੱਕੇ ਹਨ ।

ਲਿਫਾਫਾ ਕਲਚਰ ਨੂੰ ਬਦਲਣ ਪ੍ਰਧਾਨ ਸੁਖਬੀਰ ਬਾਦਲ

ਬੀਬੀ ਜਗੀਰ ਕੌਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ SGPC ਦੇ ਪ੍ਰਧਾਨ ਚੁਣਨ ਦੀ ਲਿਫਾਫਾ ਕਲਚਰ ਪ੍ਰਕਿਆ ਨੂੰ ਬਦਲਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ 3 ਵਾਰ ਉਹ ਵੀ ਇਸੇ ਤਰ੍ਹਾਂ ਪ੍ਰਧਾਨ ਚੁਣੀ ਗਈ ਹਨ । ਪਰ ਇਸ ਨਾਲ ਸਿੱਖ ਪੰਥ ਵਿੱਚ ਗਲਤ ਸੁਨੇਹਾ ਜਾਂਦਾ ਹੈ। ਉਨ੍ਹਾਂ ਕਿਹਾ ਜਿਸ ਦਿਨ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੁੰਦੀ ਹੈ ਦੁਪਹਿਰ 1 ਵਜੇ ਤੱਕ ਕਿਸੇ ਨੂੰ ਨਹੀਂ ਪਤਾ ਹੁੰਦਾ ਹੈ ਕਿ ਨਵਾਂ ਪ੍ਰਧਾਨ ਕੌਣ ਹੋਵੇਗਾ ? ਸਿਰਫ਼ ਇੰਨਾਂ ਹੀ ਬੀਬੀ ਜਗੀਰ ਕੌਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਨੂੰ SGPC ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਂਦੀ ਹੈ ਜੋ ਇਸ ਦੇ ਕਾਬਿਲ ਨਹੀਂ ਹੁੰਦੇ ਹਨ,ਉਨ੍ਹਾਂ ਵਿੱਚ ਯੋਗਤਾ ਨਹੀਂ ਹੁੰਦੀ ਹੈ ।

ਬੀਬੀ ਜਗੀਰ ਨੇ ਮੰਗ ਕੀਤੀ ਕਿ ਐੱਸਜੀਪੀਸੀ ਦਾ ਪ੍ਰਧਾਨ ਚੁਣਨ ਤੋਂ ਪਹਿਲਾਂ ਵਿਦਵਾਨਾਂ ਦੀ ਰਾਏ ਲਈ ਜਾਵੇ। ਉਨ੍ਹਾਂ ਕਿਹਾ ਵਿਰੋਧੀ ਧਿਰਾਂ ਵਿੱਚ ਵੀ ਅਜਿਹੇ ਕਈ ਲੋਕ ਨੇ ਜੋ ਇਸ ਅਹੁਦੇ ‘ਤੇ ਬੈਠਣ ਦੇ ਕਾਬਿਲ ਹਨ। ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲੇ ‘ਤੇ ਤੰਜ ਕੱਸ ਹੋਏ ਕਿਹਾ ਕਿ ਅਕਾਲੀ ਦਲ SGPC ਨੂੰ ਮਜਬੂਤ ਕਰਨ ਦੇ ਲਈ ਹੈ ਉਸ ਨੂੰ ਕਮਜੋਰ ਕਰਨ ਲਈ ਨਹੀਂ ਹੈ । ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਸਾਫ਼ ਕਰ ਦਿੱਤਾ ਕਿ ਉਹ SGPC ਦੀ ਚੋਣ ਲੜ ਸਕਦੇ ਹਨ। ਉਧਰ ਭੁੱਲਥ ਤੋਂ ਉਨ੍ਹਾਂ ਦੇ ਧੁਰ ਵਿਰੋਧੀ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਬੀਬੀ ਜਗੀਰ ਕੌਰ ਦੇ ਬਿਆਨ ‘ਤੇ ਉਨ੍ਹਾਂ ਤੋਂ 2 ਸਵਾਲ ਪੁੱਛੇ ਹਨ ।

ਜਗੀਰ ਕੌਰ ਨੂੰ ਖਹਿਰਾ ਦੇ 2 ਸਵਾਲ

ਬੀਬੀ ਜਗੀਰ ਕੌਰ ਦੇ ਬਾਗੀ ਤੇਵਰਾਂ ਤੋਂ ਬਾਅਦ ਭੁੱਲਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਉਨ੍ਹਾਂ ਤੋਂ 2 ਸਵਾਲ ਪੁੱਛੇ ਹਨ। ਉਨ੍ਹਾਂ ਕਿਹਾ SGPC ਮੈਂਬਰ ਹੋਣ ਦੇ ਨਾਤੇ ਕੋਈ ਵੀ ਚੋਣ ਲੜ ਸਕਦਾ ਹੈ,ਬੀਬੀ ਜਗੀਰ ਕੌਰ ਵੀ ਚੋਣ ਲੜਨ । ਪਰ ਉਹ 2 ਸਵਾਲਾਂ ਦਾ ਜਵਾਬ ਜ਼ਰੂਰ ਦੇਣ । ਆਖਿਰ ਉਹ 25 ਸਾਲ ਤੱਕ ਬਾਦਲਾਂ ਦੇ ਲਿਫਾਫਾ ਕਲਚਰ ‘ਤੇ ਚੁੱਪ ਕਿਉਂ ਰਹੇ ਸਨ। ਦੂਜਾ ਸਵਾਲ ਕਿ ਉਹ ਅਸਿੱਧੇ ਤੌਰ ‘ਤੇ ਕਿ ਬੀਜੇਪੀ ਦੇ ਇਸ਼ਾਰਿਆਂ ‘ਤੇ ਖੇਡ ਦੇ ਹੋਏ SGPC ਉਨ੍ਹਾਂ ਨੂੰ ਸੌਂਪਣਾ ਚਾਉਂਦੀ ਹੈ । ਇਹ 2 ਸਵਾਲ ਹੀ ਸ਼੍ਰੋਮਣੀ ਅਕਾਲੀ ਦਲ ਬੀਬੀ ਜਗੀਰ ਕੌਰ ਕੋਲੋ ਜ਼ਰੂਰ ਪੁੱਛਣਾ ਚਾਉਂਦਾ ਹੈ। ਆਖਿਰ ਉਨ੍ਹਾਂ ਦੇ ਬਾਗ਼ੀ ਸੁਰਾਂ ਦੇ ਪਿੱਛੇ ਦੀ ਸਿਆਸੀ ਕਹਾਣੀ ਕੀ ਹੈ ? ਦਰਾਸਲ 2021 ਵਿੱਚ ਜਦੋਂ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਤਾਂ ਬੀਬੀ ਜਗੀਰ ਕੌਰ ਨੂੰ ਪੂਰੀ ਉਮੀਦ ਸੀ ਕਿ ਸੁਖਬੀਰ ਬਾਦਲ ਉਨ੍ਹਾਂ ਨੂੰ ਮੁੜ ਤੋਂ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣਗੇ । ਪਰ ਉਸ ਵੇਲੇ ਭੁੱਲਥ ਤੋਂ ਉਮੀਦਵਾਰ ਬਣਾਉਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ SGPC ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਸੌਂਪੀ ਗਈ। ਇਸ ਵਾਰ ਕਿਧਰੇ ਨਾ ਕਿਧਰੇ ਬੀਬੀ ਜਗੀਰ ਕੌਰ ਨੂੰ ਅਜਿਹਾ ਅਹਿਸਾਸ ਹੋ ਗਿਆ ਸੀ ਕਿ ਉਹ SGPC ਦੇ ਪ੍ਰਧਾਨ ਦੀ ਰੇਸ ਤੋਂ ਬਾਹਰ ਸਨ । ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ ਕਿ ਇਸੇ ਸਾਲ ਵਿਧਾਨਸਭਾ ਚੋਣਾਂ ਹਾਰਨ ਤੋਂ ਬਾਅਦ ਉਹ ਉਨ੍ਹਾਂ ਬਾਗ਼ੀਆਂ ਦੇ ਗੁੱਟ ਵਿੱਚ ਸ਼ਾਮਲ ਹੋਏ ਸਨ ਜੋ ਸੁਖਬੀਰ ਬਾਦਲ ਦੀ ਲੀਡਰਸ਼ਿੱਪ ‘ਤੇ ਸਵਾਲ ਚੁੱਕ ਰਹੇ ਸਨ। ਉਸ ਵੇਲੇ ਤੋਂ ਸੁਖਬੀਰ ਬਾਦਲ ਬੀਬੀ ਜਗੀਰ ਕੌਰ ਤੋਂ ਕਾਫ਼ੀ ਨਰਾਜ਼ ਸਨ ।