ਪੰਜਾਬ ਸਰਕਾਰ ਵੱਲੋਂ ਹੀਟਵੇਵ ਐਡਵਾਈਜ਼ਰੀ ਜਾਰੀ! ਸਿਹਤ ਵਿਭਾਗ ਨੇ ਮੁਕੰਮਲ ਕੀਤੇ ਪ੍ਰਬੰਧ
ਚੰਡੀਗੜ੍ਹ (18 ਅਪ੍ਰੈਲ, 2026): ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿਹਤ ਵਿਭਾਗ ਨੇ ਸੂਬੇ ਭਰ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਅਤੇ ‘ਹੀਟ ਸਟ੍ਰੋਕ’ ਤੋਂ ਬਚਾਅ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ।
