ਪੰਜਾਬ ਸਰਕਾਰ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਏਆਈ ਨੂੰ ਮੁੱਖ ਵਿਸ਼ਾ ਬਣਾਉਣ ਦਾ ਫੈਸਲਾ ਕੀਤਾ ਹੈ। “ਸਰਬੱਤ.ਏਆਈ” ਪ੍ਰੋਜੈਕਟ ਤਹਿਤ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਏਆਈ ਸਿੱਖਿਆ ਲਾਜ਼ਮੀ ਕੀਤੀ ਜਾਵੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਨੁਸਾਰ ਇਸਦਾ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ਦੀ ਤਕਨਾਲੋਜੀ, ਉੱਦਮਤਾ ਤੇ ਡਿਜੀਟਲ ਹੁਨਰਾਂ ਲਈ ਤਿਆਰ ਕਰਨਾ ਹੈ।
ਸਿੱਖਿਆ ਵਿਭਾਗ ਅਧਿਆਪਕਾਂ ਨੂੰ ਸਿਖਲਾਈ ਦੇਣਾ ਸ਼ੁਰੂ ਕਰ ਚੁੱਕਾ ਹੈ। ਸੀਪੀਡੀ ਵਰਕਸ਼ਾਪ “ਨਵਾਂ ਵਿਸ਼ਾ ਏਆਈ” ਤੋਂ ਮਿਲੀ ਜਾਣਕਾਰੀ ਨੇ ਪ੍ਰਾਈਵੇਟ ਸਕੂਲਾਂ ਤੇ ਅਧਿਆਪਕਾਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ। ਏਆਈ ਲਾਗੂ ਕਰਨ ਨਾਲ ਸਕੂਲਾਂ ’ਤੇ ਵਾਧੂ ਵਿੱਤੀ ਬੋਝ ਪੈਣ ਦੀ ਰਿਪੋਰਟ ਹੈ।
ਪ੍ਰਤੀ ਸਕੂਲ ਦੋ ਅਧਿਆਪਕਾਂ ਨੂੰ ਸਿਖਲਾਈ ਲੈਣੀ ਪਵੇਗੀ, ਜਿਸਦੀ ਲਾਗਤ ਪ੍ਰਤੀ ਅਧਿਆਪਕ ਲਗਭਗ 21,000 ਰੁਪਏ ਹੋਵੇਗੀ। ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਵਿਦਿਆਰਥੀਆਂ ਤੋਂ 100 ਰੁਪਏ ਮਹੀਨਾਵਾਰ ਫੀਸ ਲਈ ਜਾਵੇਗੀ ਤੇ ਇਹ ਰਕਮ ਸਰਕਾਰ ਕੋਲ ਜਮ੍ਹਾ ਹੋਵੇਗੀ।

