ਪ੍ਰੀਖਿਆ 90 ਸਕਿੰਟ ਪਹਿਲਾਂ ਖਤਮ ਹੋਈ ਤਾਂ ਵਿਦਿਆਰਥੀਆਂ ਨੇ ਸਰਕਾਰ ਖਿਲਾਫ ਕੀਤਾ ਕੇਸ…
ਦੱਖਣੀ ਕੋਰੀਆ ਵਿੱਚ ਵਿਦਿਆਰਥੀਆਂ ਦਾ ਇੱਕ ਸਮੂਹ ਸਰਕਾਰ ਵਿਰੁੱਧ ਮੁਕੱਦਮਾ ਕਰ ਰਿਹਾ ਹੈ। ਇਸ ਮੁਕੱਦਮੇ ਦਾ ਕਾਰਨ ਇਹ ਹੈ ਕਿ ਕਾਲਜ ਵਿੱਚ ਦਾਖ਼ਲੇ ਲਈ ਲਈ ਗਈ ਦਾਖ਼ਲਾ ਪ੍ਰੀਖਿਆ ਆਪਣੇ ਨਿਰਧਾਰਤ ਸਮੇਂ ਤੋਂ 90 ਸਕਿੰਟ ਪਹਿਲਾਂ ਖ਼ਤਮ ਹੋ ਗਈ ਸੀ। ਇਹ ਵਿਦਿਆਰਥੀ ਮੁਕੱਦਮੇ ਰਾਹੀਂ ਸਰਕਾਰ ਤੋਂ 2 ਕਰੋੜ ਵਨ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ।