ਬਿਊਰੋ ਰਿਪੋਰਟ : ਕ੍ਰਿਕਟ ਰਿਸ਼ਭ ਪੰਤ ਦੀ ਕਾਰ ਦੁਰਘਟਨਾ ਦੇ ਪਿੱਛੇ ਕਈ ਵਜ੍ਹਾ ਸਾਹਮਣੇ ਆ ਰਹੀਆਂ ਹਨ । ਕੋਈ ਕਾਰ ਦੀ ਰਫਤਾਰ ਨੂੰ ਕਾਰਨ ਦੱਸ ਰਿਹਾ ਹੈ ਤਾਂ ਕੋਈ ਸੜਕ ਖਰਾਬ ਹੋਣ ਨੂੰ ਵਜ੍ਹਾ ਦੱਸ ਰਿਹਾ ਹੈ । ਪਰ ਦੁਰਘਟਨਾ ਦੀ ਸਭ ਤੋਂ ਅਹਿਮ ਵਜ੍ਹਾ ਨੀਂਦ ਆਉਣਾ ਸੀ । ਦੱਸਿਆ ਜਾ ਰਿਹਾ ਹੈ ਕਿ ਰਿਸ਼ਭ ਪੰਤ ਨੂੰ ਡਰਾਈਵਿੰਗ ਦੌਰਾਨ ਨੀਂਦ ਆ ਗਈ ਸੀ ਇਸੇ ਲਈ ਕਾਰ ਦਾ ਬੈਲੰਸ ਵਿਗੜ ਗਿਆ ਅਤੇ ਦੁਰਘਟਨਾ ਵਾਪਰ ਗਈ । ਪਰ ਹੁਣ ਭਾਰਤ ਸਰਕਾਰ ਨੇ ਇਸ ਦਾ ਹੱਲ ਲੱਭ ਲਿਆ ਹੈ । ਕਾਰਾਂ ਵਿੱਚ ਇੱਕ ਡਿਵਾਈਸ ਲਗਾਉਣ ਦੀ ਤਿਆਰੀ ਹੋ ਰਹੀ ਹੈ ਜੋ ਡਰਾਇਵਰ ਦੀਆਂ ਅੱਖਾਂ ‘ਤੇ ਨਜ਼ਰ ਰੱਖੇਗਾ। ਜਿਵੇਂ ਉਸ ਨੂੰ ਨੀਂਦ ਆਵੇਗੀ ‘ਬੀਪ’ ਵੱਜ ਜਾਵੇਗੀ ਅਤੇ ਮੁੜ ਤੋਂ ਡਰਾਈਵਰ ਦਾ ਧਿਆਨ ਸਟੇਰਿੰਗ ਵੱਲ ਆ ਜਾਵੇਗਾ । ਖਾਸ ਗੱਲ ਇਹ ਹੈ ਕਿ ਡਿਵਾਈਸ ਡਰਾਈਵਰ ਦੀ ਸੀਟ ਦੇ ਨਾਲ ਵੀ ਅਟੈਚ ਹੋਵੇਗਾ । ਕੇਂਦਰੀ ਸੜਕ ਅਤੇ ਆਵਾਜਾਹੀ ਮੰਤਰਾਲੇ ਨੇ ਇਸ ਦੇ ਲਈ ਡਰਾਫਟ ਤਿਆਰ ਕਰ ਲਿਆ ਹੈ ਜਲਦ ਹੀ ਕਾਰ ਕੰਪਨੀਆਂ ਲਈ ਇਸ ਡਿਵਾਈਸ ਨੂੰ ਲਗਾਉਣਾ ਜ਼ਰੂਰ ਕਰ ਦਿੱਤਾ ਜਾਵੇਗਾ ।
ਇਸ ਤਰ੍ਹਾਂ ਡਿਵਾਈਸ ਕੰਮ ਕਰੇਗਾ
ਕਾਰਾਂ ਵਿੱਚ ਡਰਾਈਵਰ ਦੀ ਨੀਂਦ ਨੂੰ ਗਾਇਬ ਕਰਨ ਵਾਲਾ ਡਿਵਾਈਸ ਸੈਂਸਰ ਦੇ ਜ਼ਰੀਏ ਕੰਮ ਕਰੇਗਾ । ਜਿਸ ਨੂੰ ਡਰਾਈਵਰ ਦੇ ਸਾਹਮਣੇ ਰੱਖਿਆ ਜਾਵੇਗਾ,ਡਿਵਾਈਸ ਵਿੱਚ ਇੱਕ ਕੈਮਰਾ ਲੱਗਿਆ ਹੋਵੇਗਾ ਜੋ ਡਰਾਈਵਰ ਦੇ ਚਿਹਰੇ ਦੇ ਐਕਸਪਰੈਸ਼ਨ ਨੂੰ ਕੈਪਚਰ ਕਰੇਗਾ । ਡਿਵਾਈਸ ਨੂੰ ਕੈਮਰੇ ਦੀ ਸੀਟ ਨਾਲ ਵੀ ਜੋੜਿਆ ਜਾਵੇਗਾ। ਜਿਵੇਂ ਹੀ ਡਰਾਈਵਰ ਦੀ ਅੱਖ ਝਪਕਣੀ ਬੰਦ ਹੋ ਜਾਵੇਗੀ,ਅੱਖ ਵਿੱਚ ਕੋਈ ਹਲਚਲ ਨਹੀਂ ਹੋਵੇਗੀ ਤਾਂ ਤੇਜ਼ ਬੀਪ ਵੱਜ ਜਾਵੇਗੀ ਅਤੇ ਡਰਾਈਵਿੰਗ ਸੀਟ ‘ਵਾਈਬਰੇਟ’ ਨ ਕਰਨ ਲੱਗੇਗੀ । ਡਿਵਾਇਜ਼ ਇਹ ਸਾਰਾ ਕੁਝ 3 ਤੋਂ 4 ਸੈਕੰਡ ਦੇ ਅੰਦਰ ਹੀ ਕਰੇਗਾ, ਡਰਾਈਵਰ ਨੀਂਦ ਤੋਂ ਬਾਹਰ ਆ ਜਾਵੇਗਾ।
ਫਿਲਹਾਲ ਇਹ ਤਕਨੀਕ ਕੁਝ ਮਹਿੰਗੀ ਕਾਰਾਂ ਵਿੱਚ ਹੀ ਦਿੱਤੀ ਜਾਂਦੀ ਹੈ ਪਰ ਹੁਣ ਭਾਰਤ ਸਰਕਾਰ ਦੇ ਨਿਰਦੇਸ਼ਾਂ ‘ਤੇ ਸਾਰੀਆਂ ਹੀ ਕਾਰ ਕੰਪਨੀਆਂ ਨੂੰ ਆਪਣੀ ਕਾਰਾਂ ਵਿੱਚ ਅਜਿਹਾ ਡਿਵਾਈਸ ਲਗਾਉਣਆ ਹੋਵੇਗਾ ਜਿਸ ਨਾਲ ਸੜਕ ‘ਤੇ ਨਾ ਸਿਰਫ਼ ਦੁਰਘਟਨਾਵਾਂ ਘੱਟ ਹੋਣਗੀਆਂ ਬਲਕਿ ਲੱਖਾਂ ਲੋਕਾਂ ਦੀ ਜਾਨ ਵੀ ਬਚੇਗੀ । ਸਰਕਾਰ ਇਸ ਗੱਲ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ । ਸੁਰੱਖਿਅਤ ਸਫਰ ਦੇ ਲਈ ਐਂਟੀ ਸਲੀਪ ਡਿਵਾਈਸ ਯੋਜਨਾ ‘ਤੇ ਕੰਮ ਚੱਲ ਰਿਹਾ ਹੈ । ਹਾਲਾਂਕਿ ਇਸ ਨਾਲ ਕਾਰ ਕੰਪਨੀਆਂ ਦੀ ਲਾਗਤ ਵੱਧ ਜਾਵੇਗੀ ਪਰ ਸੁਰੱਖਿਆ ਦੇ ਲਿਹਾਜ਼ ਨਾਲ ਇਹ ਬਹੁਤ ਜ਼ਰੂਰੀ ਹੈ ।
ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸਾਰੀਆਂ ਹੀ ਗੱਡੀਆਂ ਵਿੱਚ 2 ਦੀ ਥਾਂ 4 ਏਅਰ ਬੈੱਗ ਲਗਾਉਣ ਦੇ ਨਿਰਦੇਸ਼ ਦਿੱਤੇ ਸਨ । ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਇਹ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਇਲਾਵਾ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਕਾਰ ਦੀ ਪਿਛਲੀ ਸੀਟ ‘ਤੇ ਬੈਠਣ ਵਾਲੇ ਮੁਸਾਫਿਰ ਵੀ ਸੀਟ ਬੈਲਟ ਲਗਾਉਣ।