Punjab

ਦੋਹਤੇ ਦੀ ਇਸ ਹਰਕਤ ਨੂੰ ਦੁਨੀਆ ਤੋਂ ਲੁਕਾਉਂਦੀ ਰਹੀ ‘ਨਾਨੀ’ ! ਹੁਣ ਅੰਜਾਮ ਇਹ ਹੋਇਆ !

Hoshiarpur grand son loot house

ਬਿਊਰੋ ਰਿਪੋਰਟ : ਕਹਿੰਦੇ ਹਨ ਕਿ ਜੇਕਰ ਘਰ ਦਾ ਬੱਚਾ ਪਹਿਲੀ ਗਲਤੀ ਕਰੇ ਤਾਂ ਉਸ ਨੂੰ ਬਚਾਉਣ ਦੀ ਥਾਂ ਸਮਝਾਉਣਾ ਚਾਹੀਦੀ ਹੈ । ਉਸ ‘ਤੇ ਪਰਦਾ ਨਹੀਂ ਪਾਉਣਾ ਚਾਹੀਦਾ ਹੈ। ਲਾਡ ਇੱਕ ਹੱਦ ਤੱਕ ਠੀਕ ਹੁੰਦਾ ਹੈ ਪਰ ਜੇਕਰ ਇਹ ਜ਼ਿਆਦਾ ਹੋ ਜਾਵੇਂ ਤਾਂ ਖਤਰਨਾਕ ਵੀ ਸਾਬਿਤ ਹੋ ਜਾਂਦਾ ਹੈ । ਹੁਸ਼ਿਆਰਪੁਰ ਦੀ ਇੱਕ ਨਾਨੀ ਨੂੰ ਇਹ ਹੀ ਗਲਤੀ ਭਾਰੀ ਪੈ ਗਈ । ਉਹ ਆਪਣੇ ਦੋਹਤੇ ਦੀਆਂ ਮਾੜੀਆਂ ਆਦਤਾਂ ‘ਤੇ ਪਰਦਾ ਪਾਉਂਦੀ ਰਹੀ ਇੱਕ ਦਿਨ ਉਸੇ ਦੋਹਤੇ ਨੇ ਨਾਨੀ ‘ਤੇ ਹਮੇਸ਼ਾ ਲਈ ਚਿੱਟੀ ਚਾਦਰ ਪਾ ਦਿੱਤੀ । ਆਪਣੇ 3 ਦੋਸਤਾਂ ਨਾਲ ਮਿਲ ਕੇ ਉਸ ਨੇ ਨਾਨੀ ਦਾ ਕਤਲ ਕਰ ਦਿੱਤਾ ।

ਲੁੱਟ ਦੇ ਇਰਾਦੇ ਨਾਲ ਕਤਲ ਕੀਤਾ ਗਿਆ

ਘਰ ਵਾਲਿਆਂ ਮੁਤਾਬਿਕ ਮੁਲਜ਼ਮ ਦੋਹਤਾ ਨਸ਼ੇ ਦਾ ਆਦੀ ਸੀ ਅਤੇ ਦੋਸਤਾਂ ਨਾਲ ਕਈ ਵਾਰ ਲੁੱਟ ਨੂੰ ਅੰਜਾਣ ਦੇਣ ‘ਤੇ ਫੜਿਆ ਗਿਆ । ਬਜ਼ੁਰਗ ਨਾਨੀ ਅਕਸਰ ਦੋਹਤੇ ਦੇ ਪਿਆਰ ਵਿੱਚ ਉਸ ਨੂੰ ਥਾਣੇ ਤੋਂ ਛੱਡਾ ਲੈਂਦੀ ਸੀ । ਪਰ ਹੁਣ ਉਸ ਨੇ ਪੈਸੇ ਦੇ ਚੱਕਰ ਵਿੱਚ ਆਪਣੀ ਹੀ ਨਾਨੀ ਦੇ ਘਰ ਨੂੰ ਨਿਸ਼ਾਨਾ ਬਣਾਇਆ । ਆਪਣੇ ਦੋਸਤਾਂ ਦੇ ਨਾਲ ਨਾਨੀ ਦੇ ਘਰ ਵਿੱਚ ਦਾਖਲ ਹੋਇਆ ਅਤੇ ਕੀਮਤੀ ਚੀਜ਼ਾਂ ‘ਤੇ ਹੱਥ ਸਾਫ਼ ਕੀਤਾ । ਜਦੋਂ ਨਾਨੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ । ਇੱਥੋਂ ਤੱਕ ਮ੍ਰਿਤਕ ਨਾਨੀ ਦੇ ਕੰਨਾਂ ਦੀਆਂ ਵਾਲੀਆਂ ਵੀ ਲਾ ਕੇ ਲੈ ਗਿਆ । ਨਾਨੀ ਦੇ ਕਤਲ ਦੀ ਵਾਰਦਾਤ ਬਾਰੇ 2 ਦਿਨ ਬਾਅਦ ਪਤਾ ਚੱਲਿਆ । ਪੁਲਿਸ ਨੂੰ ਸ਼ੁਰੂ ਤੋਂ ਹੀ ਦੋਹਤੇ ਮੋਨੂੰ ‘ਤੇ ਸ਼ੱਕ ਸੀ ਕਿਉਂਕਿ ਨਸ਼ੇ ਕਰਕੇ ਹੁਣ ਤੱਕ ਉਹ ਕਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਸੀ । ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਇੱਕ ਤੋਂ ਬਾਅਦ ਇੱਕ ਚਾਰੋ ਦੋਸਤ ਕਾਬੂ ਕਰ ਲਏ ਗਏ ਹਨ ।

ਪੁਲਿਸ ਨੇ ਮੁਲਜ਼ਮਾਂ ਖਿਲਾਫ਼ 302 ਦਾ ਮੁਕਦਮਾ ਦਰਜ ਕਰ ਲਿਆ ਹੈ। ਪਰਿਵਾਰ ਵਾਲੇ ਦੋਹਤੇ ਅਤੇ ਉਸ ਦੇ ਦੋਸਤਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੋਨੂੰ ਨੂੰ ਨਾਨੀ ਨੇ ਹਰ ਵਾਰ ਬਚਾਇਆ ਨਾ ਹੁੰਦਾ ਅੱਜ ਉਹ ਜ਼ਿੰਦਾ ਹੁੰਦੀ । ਇਸ ਦੌਰਾਨ ਵੱਡਾ ਸਵਾਲ ਉੱਠ ਦਾ ਹੈ ਕਿ ਜਿਸ ਮੋਨੂੰ ਨੂੰ ਨਾਨੀ ਨੇ ਹਰ ਵਾਰ ਬਚਾਇਆ ਉਸ ਦੇ ਹੱਥ ਨਾਨੀ ਦਾ ਕਤਲ ਕਰਨ ਵੇਲੇ ਇੱਕ ਵਾਰ ਵੀ ਨਹੀਂ ਕੰਬੇ । ਹੁਸ਼ਿਆਰਪੁਰ ਤੋਂ ਸਾਹਮਣੇ ਆਈ ਕਤਲ ਦੀ ਇਹ ਵਾਰਦਾਤ ਸਮਾਜ ਦੇ ਉਸ ਚਿਹਰੇ ਨੂੰ ਬਿਆਨ ਜੋ ਛੋਟੀ ਉਮਰ ਤੋਂ ਹੀ ਲਾਲਚ ਅਤੇ ਨਸ਼ੇ ਵਿੱਚ ਇਸ ਕਦਰ ਚੂਰ ਹੋ ਗਿਆ ਕਿ ਰਿਸ਼ਤੇ ਉਸ ਦੇ ਸਾਹਮਣੇ ਕੁਝ ਵੀ ਮਾਇਨੇ ਨਹੀਂ ਰੱਖ ਦੇ ਹਨ । ਜ਼ਰੂਰੀ ਹੈ ਬੱਚਿਆਂ ‘ਤੇ ਸ਼ੁਰੂ ਤੋਂ ਨਜ਼ਰ ਰੱਖੀ ਜਾਵੇਂ,ਲਾਡ ਪਿਆਰ ਦੀ ਹੱਦ ਵੀ ਤੈਅ ਹੋਵੇ ।