Punjab

ਸ਼ਰਾਬ ਮਾਮਲਾ: ਛੋਟੇ-ਮੋਟੇ ਅਫ਼ਸਰ ਸਸਪੈਂਡ ਕਰਕੇ ਗੱਲ ਨਹੀਂ ਬਣਨੀ, ਕੈਪਟਨ ਨੂੰ ਖ਼ੁਦ ਸਸਪੈਂਡ ਹੋਣ ਦੀ ਲੋੜ ਹੈ: ਖਹਿਰਾ

‘ਦ ਖ਼ਾਲਸ ਬਿਊਰੋ (ਅਤਰ ਸਿੰਘ):- ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈ 86 ਲੋਕਾਂ ਦੀ ਮੌਤ ਤੋਂ ਬਾਅਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਦੀ ਮਾੜੀ ਰਾਜਨੀਤਿਕ ਹਾਲਤ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਸਸਪੈਂਡ ਹੋਣ ਦੀ ਲੋੜ ਹੈ।  

Read More
India

ਅਜੇ ਤੱਕ ਸੁਲਗ ਰਿਹਾ ਭਾਰਤ-ਚੀਨ ਵਿਵਾਦ! ਭਾਰਤ ਨੇ ਸੈਨਾ ਕੀਤੀ ਤੈਨਾਤ, ਦੋਵੇਂ ਮੁਲਕਾਂ ਦੇ ਫੌਜੀ ਅਧਿਕਾਰੀ ਅੱਜ ਫਿਰ ਕਰਨਗੇ ਬੈਠਕ

‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਵਿੱਚ ਲਗਾਤਾਰ ਵੱਧ ਰਹੇ ਤਣਾਅ ਨੂੰ ਭਾਰਤ ਆਪਸੀ ਗੱਲਬਾਤ ਰਾਹੀਂ ਸੁਲਝਾਉਣਾ ਚਾਹੁੰਦਾ ਹੈ ਪਰ ਚੀਨ ਆਪਣੀਆਂ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ। ਇੱਕ ਪਾਸੇ ਤਾਂ ਚੀਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੀ ਗੱਲ ਕਰ ਰਿਹਾ ਹੈ ਪਰ ਦੂਜੇ ਪਾਸੇ ਐਲਏਸੀ ‘ਤੇ ਵਿਵਾਦ ਵਧਾਉਣ ਵਾਲੀਆਂ ਹਰਕਤਾਂ ਕਰ ਰਿਹਾ ਹੈ। ਚੀਨ ਨੇ ਇੱਕ ਵਾਰ

Read More
Punjab

ਪੰਜਾਬ ਵਿੱਚ ਪੈਟਰੋਲ-ਡੀਜ਼ਲ ਦੇ ਰੇਟ ਘਟਾਉਣ ‘ਤੇ ਬੋਲੇ CM ਕੈਪਟਨ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਫਤਾਵਾਰੀ ਲਾਈਵ ਦੌਰਾਨ ਪੰਜਾਬ ਵਿੱਚ ਡੀਜ਼ਲ-ਪੈਟਰੋਲ ਸਸਤਾ ਕਰਨ ਦੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਪੈਟਰੋਲ-ਡੀਜ਼ਲ ਦੇ ਰੇਟ ਸਸਤੇ ਨਹੀਂ ਕੀਤੇ ਜਾ ਸਕਦੇ। ਪੰਜਾਬ ਵਿੱਚ ਪਹਿਲਾਂ ਹੀ ਦਿੱਲੀ ਨਾਲੋਂ ਪੈਟਰੋਲ-ਡੀਜ਼ਲ ‘ਤੇ ਲੱਗਣ ਵਾਲਾ ਵੈਟ ਘੱਟ ਹੈ। ਉਨ੍ਹਾਂ ਦੱਸਿਆ

Read More
Punjab

ਜਦੋਂ ਕਿਸੇ ਨੇ ਸਵਾਲ ਪੁੱਛਿਆ, ਕੈਪਟਨ ਸਾਹਬ! ਮਾਸਕ ਤੋਂ ਕਦੋਂ ਖਹਿੜਾ ਛੁੱਟੂ, ਸੁਣ ਲਉ ਜਵਾਬ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਕੋਰੋਨਾਵਾਇਰਸ ਤੋਂ ਬਚਣ ਲਈ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਰੇ ਲੋਕ ਕੋਰੋਨਾ ਦੀਆਂ ਸਾਵਧਾਨੀਆਂ ਵੱਲ ਖ਼ਾਸ ਧਿਆਨ ਦੇਣ। ਪੰਜਾਬੀਆਂ ਵੱਲੋਂ ਮਾਸਕ ਪਾਉਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਰਾ

Read More
Punjab

ਗੰਨ ਕਲਚਰ ਦੇ ਗੀਤ ਗਾਉਣ ਵਾਲੇ ਗਾਇਕਾਂ ਦੀ ਗ੍ਰਿਫਤਾਰੀ ‘ਤੇ CM ਕੈਪਟਨ ਦਾ ਵੱਡਾ ਬਿਆਨ!

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 1 ਅਗਸਤ 2020 ਨੂੰ ਹਫਤਾਵਾਰੀ ਲਾਈਵ ਦੌਰਾਨ ਪੰਜਾਬ ਵਾਸੀਆਂ ਨਾਲ ਮੁਖਾਤਿਬ ਹੋਏ ਸਨ। ਉਨ੍ਹਾਂ ਨੇ ਆਪਣੇ ਸੂਬੇ ਦੀ ਪੁਲਿਸ ਨੂੰ ਰੱਜ ਕੇ ਲਾਹਨਤਾਂ ਪਾਈਆਂ ਹਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਗਾਇਕਾਂ ਦੇ ਖਿਲਾਫ ਗ੍ਰਿਫਤਾਰੀਆਂ ‘ਤੇ ਸਹਿਮਤ ਨਹੀਂ ਹੋਏ ਪਰ

Read More
India

ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਦੀ ਸਿਹਤ ਵਿਗੜੀ, ਮੁੰਬਈ ਦੇ ਨਾਨਾਵਤੀ ਹਸਪਤਾਲ ਦਾਖਲ

‘ਦ ਖ਼ਾਲਸ ਬਿਊਰੋ:- ਸਿੱਖ ਕੌਮ ਦੇ ਪੰਜਵੇਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਦੀ ਸਿਹਤ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਥੇਦਾਰ ਸਾਹਿਬ ਨੂੰ ਕੋਰੋਨਾਵਾਇਰਸ ਦੀ ਬਿਮਾਰੀ ਨੇ ਆਪਣੀ ਚਪੇਟ ਵਿੱਚ ਲੈ

Read More
Punjab

‘ਚੋਰ ਦੀ ਗਵਾਹੀ ਚੋਰ ਹੀ ਦਿੰਦਾ, ਸੈਣੀ ਦੇ ਆਪਣੇ ਚੇਲੇ ਹੀ ਬਣਨਗੇ ਵਾਆਦਾ ਮੁਆਫ਼ੀ ਗਵਾਹ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁਲਤਾਨੀ ਕੇਸ ‘ਚ ਚਰਚਿਤ ਤੇ ਸਾਬਕਾ DGP ਸੁਮੇਧ ਸੈਣੀ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਜਾ ਰਹੀਆਂ ਹਨ। ਚੰਡੀਗੜ੍ਹ ‘ਚ SSP ਵਜੋਂ ਤਾਇਨਾਤੀ ਦੌਰਾਨ ਸੁਮੇਧ ਸੈਣੀ ਦੀ ਖਾਸ ਟੀਮ ‘ਚ ਸ਼ਾਮਲ ਯੂਟੀ ਪੁਲੀਸ ਦੇ ਤਿੰਨ ਸਾਬਕਾ ਇੰਸਪੈਕਟਰ ਸੈਣੀ ਖ਼ਿਲਾਫ਼ ਵਾਅਦਾ ਮੁਆਫ਼ੀ ਗਵਾਹੀ ਲਈ ਰਾਜ਼ੀ ਹੋ ਗਏ ਹਨ। ਸੈਣੀ ਸਮੇਤ ਛੇ ਮੁਲਜ਼ਮਾਂ

Read More
Punjab

10 ਅਗਸਤ ਨੂੰ ਮਾਨ ਦਲ ਅਤੇ ਦਲ ਖਾਲਸਾ ਜਥੇਬੰਦੀ ਵੱਲੋਂ ਕੈਪਟਨ ਦੀ ਕੋਠੀ ਘੇਰਨ ਦਾ ਐਲਾਨ

‘ਦ ਖ਼ਾਲਸ ਬਿਊਰੋ (ਅਤਰ ਸਿੰਘ):- UAPA ਦੇ ਕਾਲੇ ਕਾਨੂੰਨ ਤਹਿਤ ਪੰਜਾਬ ਅੰਦਰ ਸਿੱਖ ਨੌਜਵਾਨਾਂ ਦੀ ਹੋ ਰਹੀ ਫੜੋ ਫੜਾਈ ਖਿਲਾਫ ਅਤੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ (ਅੰਮ੍ਰਿਤਸਰ) ਅਤੇ ਦਲ ਖਾਲਸਾ ਜਥੇਬੰਦੀ ਵੱਲੋਂ 10 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਗਿਆ।   ਇਹ ਦੋਵੇਂ ਜਥੇਬੰਦੀਆਂ ਪਟਿਆਲਾ

Read More
Punjab

ਕੱਲ੍ਹ (2-08-2020) ਨੂੰ ਕਿਵੇਂ ਰਹੇਗਾ ਪੰਜਾਬ ਵਿੱਚ ਮੌਸਮ – Weather Update

‘ਦ ਖ਼ਾਲਸ ਬਿਊਰੋ:- ਕੱਲ੍ਹ 2 ਅਗਸਤ ਨੂੰ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਰਹੇਗਾ। ਮੁਹਾਲੀ ਵਿੱਚ ਦੁਪਹਿਰ ਤੱਕ ਬੱਦਲਵਾਈ ਛਾਈ ਰਹੇਗੀ ਅਤੇ ਬਾਅਦ ਦੁਪਹਿਰ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਠਿੰਡਾ,ਲੁਧਿਆਣਾ,ਅੰਮ੍ਰਿਤਸਰ, ਪਟਿਆਲਾ, ਫਿਰੋਜ਼ਪੁਰ, ਬਰਨਾਲਾ ਵਿੱਚ ਮੌਸਮ ਸਾਫ਼ ਰਹੇਗਾ। ਗੁਰਦਾਸਪੁਰ ਅਤੇ ਫਰੀਦਕੋਟ ਵਿੱਚ ਸਾਰਾ ਦਿਨ

Read More
India

ਕੀ LAC ਤੋਂ ਚੀਨ ਫੌਜਾਂ ਪਿੱਛੇ ਹਟਾਉਣ ਦਾ ਦਾਅਵਾ ਕਰੇਗਾ ਪੂਰਾ?

‘ਦ ਖ਼ਾਲਸ ਬਿਊਰੋ :- ਲੱਦਾਖ ਦੀ ਗਲਵਾਨ ਘਾਟੀ ‘ਚ ਭਾਰਤ ਚੀਨ ਦੀ ਸਰਹੱਦ LAC ‘ਤੇ ਦੋਵਾਂ ਮੁਲਕਾਂ ਦੀ ਸੈਨਾ ‘ਚ ਬਣੇ ਆਪਸੀ ਤਣਾਅ ਨੂੰ ਲੈ ਕੇ ਕੱਲ੍ਹ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ “ਦੋਵਾਂ ਦੇਸ਼ਾਂ ਦੀ ਫੌਜਾਂ ਦੇ ਪਿੱਛੇ ਹਟਣ ਦੀ ਥੋੜੀ ਜਿਹੀ ਗਤੀਵਿਧੀ ਹੋਈ ਹੈ, ਪਰ ਇਹ ਅਜੇ ਪੂਰੀ ਤਰ੍ਹਾਂ ਨਹੀਂ ਹੋਇਆ ਹੈ।” ਵਿਦੇਸ਼ ਮੰਤਰਾਲੇ ਦੇ

Read More