ਕਣਕ ਦੇ ਘੱਟ ਝਾੜ ਨੇ ਕਿਸਾਨ ਦੀ ਤੋੜ ਦਿੱਤੀ ਕਮਰ
ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ ਹੀ ਕਰਜ਼ੇ ਹੇਠ ਦੱਬਿਆ ਪਿਆ ਹੈ, ਦੀ ਕਮਰ ਹਾੜੀ ਦੀ ਫਸਲ ਤੋਂ ਨਿਕਲਣ ਵਾਲੇ ਘੱਟ ਝਾੜ ਨੇ ਤੋੜ ਦਿੱਤੀ ਹੈ। ਇਸ ਸਾਲ ਆਮ ਨਾਲੋਂ ਕਣਕ ਦਾ ਅੱਠ ਫ਼ੀਸਦੀ ਝਾੜ ਘੱਟ ਨਿਕਲ ਰਿਹਾ ਹੈ, ਜਿਹੜਾ ਕਿ ਪਿਛਲੇ 10 ਸਾਲਾਂ ਨਾਲੋਂ ਸਭ ਤੋਂ ਘੱਟ ਹੈ।
