India

ਹੇਮਕੁੰਟ ਸਾਹਿਬ ਜਾਣ ਇੰਝ ਕਰਵਾਉ ਰਜਿਸਟ੍ਰੇਸ਼ਨ

ਦ ਖ਼ਾਲਸ ਬਿਊਰੋ : ਸ਼੍ਰੀ ਹੇਮਕੁੰਟ ਸਾਹਿਬ ਦੀ 22 ਮਈ ਨੂੰ ਸ਼ੁਰੂ ਹੋਣ ਜਾ ਰਹੀ ਯਾਤਰਾ ਦੌਰਾਨ ਰੋਜਾਨਾ 5000 ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ।ਇਹ ਫ਼ੈਸਲਾ ਉਤਰਾਖੰਡ ਸਰਕਾਰ ਤੇ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਮਿਲ ਕੇ ਲਿਆ ਹੈ।ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ ਆਨਲਾਈਨ ਜਾ ਫ਼ਿਰ ਆਫ਼ਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ।ਯਾਤਰੀ ਖੁੱਦ ਵੀ ਉਤਰਾਖੰਡ ਸੈਰ-ਸਪਾਟਾ ਵਿਕਾਸ ਬੋਰਡ ਦੀ ਵੈਬਸਾਈਟ ਤੇ ਜਾ ਕੇ ਜਾ ਫ਼ਿਰ ਟੂਰਿਸਟ ਕੇਅਰ ਉਤਰਾਖੰਡ ਮੋਬਾਇਲ ਐਪ ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਇਸ ਸਭ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ,ਲੱਛਮਣ ਝੂੱਲਾ ਤੇ ਰਿਸ਼ੀਕੇਸ਼ ਵਿੱਖੇ ਸਥਿਤ ਕੇਂਦਰਾਂ ਤੇ ਵੀ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ।