ਇਜ਼ਰਾਇਲ ‘ਤੇ ਹਮਾਸ ਨੇ 5 ਹਜ਼ਾਰ ਰਾਕੇਟਾਂ ਨਾਲ ਕੀਤਾ ਹਮਲਾ !
ਬਿਉਰੋ ਰਿਪੋਰਟ : ਇਜ਼ਰਾਇਲ ਉੱਤੇ ਫਿਲਿਸਤੀਨ ਜਥੇਬੰਦੀ ਹਮਾਸ ਦੇ ਹਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਜੰਗ ਦਾ ਐਲਾਨ ਕਰ ਦਿੱਤਾ ਹੈ । ਕੈਬਨਿਟ ਨਾਲ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਜ਼ਰਾਇਲ ਦੇ ਨਾਗਰਿਕਾਂ ਨੂੰ ਕਿਹਾ ਕਿ ਇਹ ਜੰਗ ਹੈ ਅਸੀਂ ਇਸ ਨੂੰ ਜ਼ਰੂਰ ਜਿੱਤਾਗੇ । ਦੁਸ਼ਮਣ ਨੂੰ ਇਸ ਦੀ ਕੀਮਤ ਦੇਣਾ ਹੋਵੇਗੀ ।
