Punjab

ਪੰਜਾਬੀਓ ! 9 ਨਵੰਬਰ ਨੂੰ ਸੋਚ ਸਮਝ ਕੇ ਘਰ ਤੋਂ ਬਾਹਰ ਕਦਮ ਰੱਖਣਾ !

ਬਿਉਰੋ ਰਿਪੋਰਟ : ਪੰਜਾਬ ਵਿੱਚ ਵੀਰਵਾਰ 9 ਨਵੰਬਰ ਨੂੰ ਬੱਸਾਂ ਦਾ ਚੱਕਾ ਜਾਮ ਰਹੇਗਾ । ਪਨਬੱਸ,ਰੋਡਵੇਜ,ਪੈਪਸੂ ਬੱਸਾਂ ‘ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ । ਆਪਣੀ ਮੰਗਾਂ ਦੇ ਲਈ ਸੂਬੇ ਭਰ ਵਿੱਚ PRTC,Punbus ਯੂਨੀਅਨ ਧਰਨਾ ਪ੍ਰਦਰਸ਼ਨ ਕਰੇਗੀ ।

ਹਰ ਡਿਪੋ ‘ਤੇ ਧਰਨਾ ਰਹੇਗਾ ਜਾਰੀ

PRTC ਅਤੇ ਪਨਬੱਸ ਯੂਨੀਅਨ ਦਾ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਹਰ ਡਿਪੋ ‘ਤੇ ਜਾਰੀ ਰਹੇਗਾ । ਇੱਥੇ ਹੜ੍ਹਤਾਲ ਅਣਮਿੱਥੇ ਸਮੇਂ ਦੇ ਲਈ ਕੀਤੀ ਜਾਵੇਗੀ। ਇਸ ਕਾਰਨ ਪ੍ਰਦੇਸ਼ ਦੀਆਂ ਸੜਕਾਂ ‘ਤੇ ਸਰਕਾਰੀ ਬੱਸ ਸੇਵਾ ਨਹੀਂ ਦੌੜੇਗੀ । ਠੇਕੇ ‘ਤੇ ਰੱਖੇ ਵਰਕਰਾਂ ਨੇ ਮੰਗਾ ਰੱਖਿਆ ਹਨ । ਜਿਸ ਵਿੱਚ ਮੁਲਾਜ਼ਮਾਂ ਦੀ ਤਨਖਾਹ ਵਿੱਚ ਵਾਧਾ ਅਤੇ ਪੱਕਾ ਕਰਨਾ ਸ਼ਾਮਲ ਹੈ ।

ਰੋਡਵੇਜ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਠੇਕੇ ‘ਤੇ ਕੰਮ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਭਾਗ ਦੇ ਆਲਾ ਅਫਸਰਾਂ ਦੇ ਨਾਲ ਮੁੱਖ ਮੰਤਰੀ ਦੀ ਬੈਠਕ ਹੋ ਚੁੱਕੀ ਹੈ । ਬੈਠਕਾਂ ਵਿੱਚ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਜ਼ਰੂਰ ਮਿਲਿਆ ਹੈ । ਪਰ ਹੁਣ ਤੱਕ ਇਸ ਨੂੰ ਪੂਰਾ ਨਹੀਂ ਕੀਤਾ ਗਿਆ ਹੈ ।

ਆਉਟਸੋਰਸ ‘ਤੇ ਮੁਲਾਜ਼ਮ ਰੱਖੇ ਜਾਣਗੇ ।

ਰੋਡਵੇਜ ਪਨਬੱਸ ਦੇ ਠੇਕਾ ਮੁਲਾਜ਼ਮਾਂ ਦੇ ਮੁਤਾਬਿਕ ਸਰਕਾਰ ਨੇ ਕਿਹਾ ਹੈ ਕਿ ਵਿਭਾਗ ਵਿੱਚ ਠੇਕੇ ‘ਤੇ 10 ਸਾਲ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ । ਪਰ ਸਰਕਾਰ ਨੇ ਵਾਅਦਾ ਹੁਣ ਤੱਕ ਪੂਰਾ ਨਹੀਂ ਹੋਇਆ ਹੈ । ਇਸ ਦੇ ਇਲਾਵਾ ਸਰਕਾਰ ਨੇ ਕਿਹਾ ਹੈ ਕਿ ਠੇਕੇ ਜਾਂ ਫਿਰ ਆਉਟ ਸੋਰਸ ਦੇ ਜ਼ਰੀਏ ਭਰਤੀ ਨਹੀਂ ਹੋਵੇਗੀ । ਪਰ ਹੁਣ ਵੀ ਆਉਟ ਸੋਰਸ ‘ਤੇ ਮੁਲਾਜ਼ਮਾਂ ਨੂੰ ਰੱਖਿਆ ਜਾ ਰਿਹਾ ਹੈ ।